ਹਸਪਤਾਲ ਤੋਂ ਨਿਕਲੀ ਰਾਖੀ ਸਾਵੰਤ ਨੂੰ ਫੋਟੋਗ੍ਰਾਫਰਾਂ ਨੇ ਪੁੱਛ ਲਿਆ ਗੁੱਡ ਨਿਊਜ਼ ਬਾਰੇ, ਦੇਖੋ ਕੀ ਮਿਲਿਆ ਜਵਾਬ

06/29/2022 1:46:22 PM

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਅਦਾਕਾਰਾ ਆਲੀਆ ਭੱਟ ਨੇ ਪੋਸਟ ਕਰਕੇ ਖ਼ੁਦ ਦੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਉਸ ਲਈ ਸੋਸ਼ਲ ਮੀਡੀਆ ’ਤੇ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ।

ਉਥੇ ਹੁਣ ਡਰਾਮਾ ਕੁਈਨ ਰਾਖੀ ਸਾਵੰਤ ਦੀ ਨਵੀਂ ਵੀਡੀਓ ਸਾਹਮਣੇ ਆ ਗਈ ਹੈ, ਜਿਸ ’ਚ ਉਹ ਹਸਪਤਾਲ ਤੋਂ ਨਿਕਲਦੀ ਹੋਈ ਖ਼ੁਦ ਨੂੰ ਲੈ ਕੇ ਵੱਡੀ ਗੱਲ ਕਹਿੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਬਿਲਬੋਰਡ ਕੈਨੇਡੀਅਨ ਹੌਟ 100’ ’ਚ ਸ਼ਾਮਲ ਹੋਇਆ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ

ਰਾਖੀ ਸਾਵੰਤ ਦੀ ਤਾਜ਼ਾ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਰਾਖੀ ਸਾਵੰਤ ਬੁਆਏਫਰੈਂਡ ਆਦਿਲ ਖ਼ਾਨ ਨਾਲ ਹਸਪਤਾਲ ਤੋਂ ਨਿਕਲਦੀ ਦੇਖੀ ਜਾ ਰਹੀ ਹੈ। ਰਾਖੀ ਨੂੰ ਦੇਖ ਫੋਟੋਗ੍ਰਾਫਰ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗ ਜਾਂਦੇ ਹਨ।

ਇਸ ’ਤੇ ਰਾਖੀ ਖ਼ੁਦ ਹੀ ਕਹਿ ਦਿੰਦੀ ਹੈ, ‘‘ਅਜੇ ਮੈਂ ਹਸਪਤਾਲ ਤੋਂ ਨਿਕਲੀ ਹਾਂ ਤਾਂ ਕੁਝ ਹੋਰ ਨਾ ਸਮਝਣਾ।’’ ਇਸ ’ਤੇ ਫੋਟੋਗ੍ਰਾਫਰ ਕਹਿੰਦੇ ਹਨ, ‘‘ਨਹੀਂ-ਨਹੀਂ ਰਾਖੀ ਜੀ ਪਰ ਤੁਹਾਡੀ ਸਿਹਤ ਨੂੰ ਕੀ ਹੋਇਆ।’’

ਇਹ ਸਵਾਲ ਸੁਣ ਕੇ ਰਾਖੀ ਕਹਿੰਦੀ ਹੈ, ‘‘ਮੈਂ ਕਿਉਂ ਦੱਸਾਂ।’’ ਇਹ ਸੁਣਦੇ ਹੀ ਫੋਟੋਗ੍ਰਾਫਰ ਕਹਿੰਦੇ ਹਨ ਕਿ ਫਿਰ ਤਾਂ ਕੋਈ ਖ਼ੁਸ਼ਖ਼ਬਰੀ ਹੈ, ਜ਼ਰੂਰ ਕੁਝ ਨਿੱਜੀ ਹੈ। ਇਹ ਸੁਣ ਕੇ ਰਾਖੀ ਹੱਸਣ ਲੱਗ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News