Rakhi Sawant ਜਲਦ ਹੀ ਕਰਵਾਉਣ ਜਾ ਰਹੀ ਹੈ ਵਿਆਹ! ਖੁੱਲ੍ਹਿਆ ਭੇਤ
Tuesday, Jan 28, 2025 - 09:59 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਪਾਕਿਸਤਾਨ ਗਈ ਹੋਈ ਹੈ। ਹਾਲ ਹੀ 'ਚ, ਉਸ ਨੇ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਆਪਣੀ ਦੋਸਤੀ ਅਤੇ ਮਜ਼ਾਕੀਆ ਗੱਲਬਾਤ ਨਾਲ ਇੰਟਰਨੈੱਟ 'ਤੇ ਬਹੁਤ ਸੁਰਖੀਆਂ ਬਟੋਰੀਆਂ ਹਨ ਪਰ ਉਸ ਦੇ ਪਾਕਿਸਤਾਨ ਜਾਣ ਦੇ ਪਿੱਛੇ ਦਾ ਵੱਡਾ ਕਾਰਨ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਵਿਆਹ ਕਰਵਾਉਣ ਦੇ ਮਕਸਦ ਨਾਲ ਉੱਥੇ ਗਈ ਹੈ। ਦਰਅਸਲ, ਉਸ ਦੀ ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਾਕਿਸਤਾਨ 'ਚ ਵਿਆਹ ਕਰਨ ਦੀ ਇੱਛਾ ਜ਼ਾਹਿਰ ਕਰਦੀ ਦਿਖਾਈ ਦੇ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ...
ਪਾਕਿਸਤਾਨ 'ਚ ਵਿਆਹ ਬਾਰੇ ਚਰਚਾ ਤੇਜ਼
ਰਾਖੀ ਸਾਵੰਤ ਦੇ ਪਾਕਿਸਤਾਨ ਦੇ ਸਫ਼ਰ ਦੌਰਾਨ, ਉਸ ਦੀ ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਪਾਕਿਸਤਾਨ 'ਚ ਵਿਆਹ ਕਰਵਾਉਣ ਦੀ ਗੱਲ ਕਰ ਰਹੀ ਹੈ। ਇਸ ਕਲਿੱਪ 'ਚ ਉਸ ਨੇ ਕਿਹਾ, "ਮੈਂ ਪਾਕਿਸਤਾਨ 'ਚ ਖੁੱਲ੍ਹ ਕੇ ਵਿਆਹ ਕਰਾਂਗੀ ਅਤੇ ਭਾਰਤ 'ਚ ਲੋਕਾਂ ਨੂੰ ਰਿਸੈਪਸ਼ਨ 'ਤੇ ਬੁਲਾਵਾਂਗੀ।" ਜਿਸ 'ਚ ਉਸ ਨੂੰ ਫਿਲਮ ਮੁਗਲ-ਏ-ਆਜ਼ਮ ਦਾ ਮਸ਼ਹੂਰ ਗੀਤ "ਜਬ ਪਿਆਰ ਕੀਆ ਤੋ ਡਰਨਾ ਕਿਆ" ਗਾਉਂਦੇ ਹੋਏ ਵੀ ਸੁਣਿਆ ਗਿਆ।
ਕਿਸ ਨੇ ਭੇਜਿਆ ਵਿਆਹ ਦਾ ਪ੍ਰਸਤਾਵ
ਰਾਖੀ ਦੀ ਆਡੀਓ ਕਲਿੱਪ 'ਚ ਉਸ ਨੇ ਪਾਕਿਸਤਾਨੀ ਅਦਾਕਾਰ ਡੋਡੀ ਖਾਨ ਦਾ ਨਾਮ ਲਿਆ, ਜਿਸ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਹੈ। ਰਾਖੀ ਨੇ ਕਿਹਾ, “ਵਿਆਹ ਪਾਕਿਸਤਾਨ 'ਚ ਇਸਲਾਮੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਰਿਸੈਪਸ਼ਨ ਭਾਰਤ ਵਿੱਚ ਹੋਵੇਗਾ ਅਤੇ ਹਨੀਮੂਨ ਸਵਿਟਜ਼ਰਲੈਂਡ ਜਾਂ ਨੀਦਰਲੈਂਡ ਵਿੱਚ ਹੋਵੇਗਾ। ਅਸੀਂ ਦੁਬਈ ਵਿੱਚ ਸੈਟਲ ਹੋ ਜਾਵਾਂਗੇ।ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਅਦਾਕਾਰ ਡੋਡੀ ਖਾਨ ਨੇ ਹਾਲ ਹੀ 'ਚ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ 'ਚ ਉਸ ਨੇ ਰਾਖੀ ਨੂੰ ਉਸ ਦੀ ਉਮਰਾਹ ਯਾਤਰਾ ਲਈ ਵਧਾਈ ਦਿੱਤੀ ਸੀ। ਉਸ ਨੇ ਮਜ਼ਾਕ 'ਚ ਪੁੱਛਿਆ, “ਕੀ ਮੈਨੂੰ ਬਾਰਾਤ ਭਾਰਤ ਲਿਆਉਣੀ ਚਾਹੀਦੀ ਹੈ ਜਾਂ ਦੁਬਈ? ਮੈਂ ਤੁਹਾਨੂੰ ਪਿਆਰ ਕਰਦਾ ਹਾਂ।" ਜਿਸ ਤੋਂ ਬਾਅਦ ਰਾਖੀ ਨੇ ਆਪਣੇ ਇੰਸਟਾਗ੍ਰਾਮ 'ਤੇ ਡੋਡੀ ਖਾਨ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਅਤੇ ਲਿਖਿਆ, "ਮੈਂ ਬਹੁਤ ਖੁਸ਼ ਹਾਂ।" ਆਖ਼ਰਕਾਰ, ਮੈਨੂੰ ਆਪਣੀ ਜ਼ਿੰਦਗੀ 'ਚ ਸਹੀ ਵਿਅਕਤੀ ਮਿਲ ਗਿਆ ਹੈ।
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਕੀ ਜਲਦ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ
ਰਾਖੀ ਸਾਵੰਤ ਦੀ ਇਸ ਪੋਸਟ ਤੋਂ ਬਾਅਦ, ਉਸ ਦੇ ਪ੍ਰਸ਼ੰਸਕ ਬਹੁਤ ਉਤਸੁਕ ਹਨ। ਅਦਾਕਾਰਾ ਦੇ ਇਸ ਐਲਾਨ ਤੋਂ ਲੋਕ ਹੈਰਾਨ ਹਨ। ਦੂਜੇ ਪਾਸੇ, ਲੋਕ ਸੋਸ਼ਲ ਮੀਡੀਆ 'ਤੇ ਸਵਾਲ ਉਠਾ ਰਹੇ ਹਨ ਕਿ ਕੀ ਰਾਖੀ ਸੱਚਮੁੱਚ ਡੋਡੀ ਖ਼ਾਨ ਨਾਲ ਵਿਆਹ ਕਰਨ ਜਾ ਰਹੀ ਹੈ ਜਾਂ ਇਹ ਸਿਰਫ਼ ਇੱਕ ਪਬਲੀਸਿਟੀ ਸਟੰਟ ਅਤੇ ਮਜ਼ਾਕ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਆਉਣ ਵਾਲੇ ਦਿਨਾਂ ਵਿੱਚ ਮਿਲ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਕ੍ਰੀਤੀ ਸੇਨਨ ਦੀ ਭੈਣ ਨੂਪੁਰ ਨੇ ਕਰਵਾਇਆ ਇਸਾਈ ਰਿਤੀ ਰਿਵਾਜ਼ਾ ਨਾਲ ਵਿਆਹ, ਸਫੇਦ ਗਾਊਨ 'ਚ ਕਹਿਰ ਢਾਉਂਦੀ ਦਿਖੀ ਅਦਾਕਾਰਾ
