ਪਤੀ ਵਲੋਂ ਦਾਇਰ ਕੇਸ ''ਚ ਰਾਖੀ ਸਾਵੰਤ ਨੂੰ ਨਹੀਂ ਮਿਲੀ ਅਗਾਊਂ ਜ਼ਮਾਨਤ
Saturday, Jan 13, 2024 - 11:51 AM (IST)
ਮੁੰਬਈ (ਭਾਸ਼ਾ)- ਇਥੋਂ ਦੀ ਇਕ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੂੰ ਉਸ ਦੇ ਪਤੀ ਵਲੋਂ ਦਾਇਰ ਕੇਸ 'ਚ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤੀ ਹੈ।
ਉਸ ਦੇ ਪਤੀ ਨੇ ਇਹ ਮਾਮਲਾ ਕਥਿਤ ਤੌਰ ’ਤੇ ਦੋਵਾਂ ਦੀਆਂ ਨਿੱਜੀ ਵੀਡੀਓਜ਼ ਲੀਕ ਕਰਨ ਲਈ ਦਰਜ ਕਰਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ
ਇਹ ਮਾਮਲਾ ਸਾਵੰਤ ਤੋਂ ਅਲੱਗ ਰਹਿ ਰਹੇ ਉਸ ਦੇ ਪਤੀ ਆਦਿਲ ਦੁਰਾਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਉਪਨਗਰ ਅੰਬੋਲੀ ਥਾਣੇ ’ਚ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਦੁਰਾਨੀ ਨੇ ਸਾਵੰਤ ’ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਕਈ ਆਨਲਾਈਨ ਫੋਰਮਾਂ ’ਤੇ ਉਨ੍ਹਾਂ ਦੋਵਾਂ ਦੀ ਨਿੱਜੀ ਵੀਡੀਓ ਪੋਸਟ ਕਰਨ ਦਾ ਦੋਸ਼ ਲਗਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।