ਮਾੜੇ ਸਮੇਂ ’ਚੋਂ ਨਿਕਲਣਾ ਚਾਹੁੰਦੀ ਹੈ ਰਾਖੀ ਸਾਵੰਤ, ਕੰਗਾਲ ਹੋਣ ਦੇ ਨਾਲ ਡਿਪ੍ਰੈਸ਼ਨ ਦਾ ਹੋਈ ਸ਼ਿਕਾਰ

Thursday, Dec 10, 2020 - 06:20 PM (IST)

ਮਾੜੇ ਸਮੇਂ ’ਚੋਂ ਨਿਕਲਣਾ ਚਾਹੁੰਦੀ ਹੈ ਰਾਖੀ ਸਾਵੰਤ, ਕੰਗਾਲ ਹੋਣ ਦੇ ਨਾਲ ਡਿਪ੍ਰੈਸ਼ਨ ਦਾ ਹੋਈ ਸ਼ਿਕਾਰ

ਜਲੰਧਰ (ਬਿਊਰੋ)– ‘ਬਿੱਗ ਬੌਸ 14’ ’ਚ ਰਾਖੀ ਸਾਵੰਤ ਨੇ ਮੁਕਾਬਲੇਬਾਜ਼ ਦੇ ਤੌਰ ’ਤੇ ਐਂਟਰੀ ਲਈ ਹੈ। ਉਹ ਛੇਤੀ ਹੀ ਬਿੱਗ ਬੌਸ ਹਾਊਸ ’ਚ ਨਜ਼ਰ ਆਵੇਗੀ। ਰਾਖੀ ਨੇ ਇਕ ਤਾਜ਼ਾ ਇੰਟਰਵਿਊ ’ਚ ਦੱਸਿਆ ਹੈ ਕਿ ਉਹ ‘ਬਿੱਗ ਬੌਸ 14’ ਕਿਉਂ ਕਰ ਰਹੀ ਹੈ। ਰਾਖੀ ਨੇ ਕਿਹਾ ਕਿ ਉਹ ਮੁੜ ਤੋਂ ਬਿੱਗ ਬੌਸ ਇਸ ਲਈ ਕਰ ਰਹੀ ਹੈ ਕਿਉਂਕਿ ਉਹ ਕੰਗਾਲ ਹੋ ਗਈ ਸੀ ਤੇ ਉਸ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਹੈ।

ਰਾਖੀ ਨੇ ਈ ਟਾਈਮਜ਼ ਨਾਲ ਗੱਲਬਾਤ ’ਚ ਕਿਹਾ, ‘ਸੱਚ ਕਹਾਂ ਤਾਂ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਮੈਨੂੰ ਬਾਲੀਵੁੱਡ ’ਚ ਆਉਣ ਦੇ ਦੂਜੇ ਮੌਕੇ ਦੀ ਤਲਾਸ਼ ਵੀ ਹੈ। ਮੈਂ ਸ਼ੋਅ ਦੀ ਟ੍ਰਾਫੀ ਜਿੱਤਣਾ ਚਾਹੁੰਦੀ ਹਾਂ। ਮੈਂ ਇਸ ਸ਼ੋਅ ਨੂੰ ਹਮੇਸ਼ਾ ਤੋਂ ਜਿੱਤਣਾ ਚਾਹੁੰਦੀ ਸੀ ਪਰ ਮੇਰੇ ਕਰੀਅਰ ’ਚ ਅਜਿਹਾ ਕਦੇ ਹੋਇਆ ਨਹੀਂ ਪਰ ਇਸ ਵਾਰ ਮੈਂ ‘ਬਿੱਗ ਬੌਸ 14’ ਜਿੱਤਣਾ ਚਾਹੁੰਦੀ ਹਾਂ। ਬਿੱਗ ਬੌਸ ਦੀ ਇਨਾਮੀ ਰਾਸ਼ੀ 50 ਲੱਖ ਕਾਫੀ ਜ਼ਿਆਦਾ ਹੈ। ਮੈਂ ਇਨ੍ਹਾਂ ਪੈਸਿਆਂ ਨੂੰ ਜਿੱਤਣਾ ਚਾਹੁੰਦੀ ਹਾਂ, ਜਿਵੇਂ ਕਿ ਮੈਂ ਦੱਸਿਆ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ।’

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511)

ਰਾਖੀ ਨੇ ਆਪਣੇ ਦਿਵਾਲੀਆ ਹੋਣ ਪਿੱਛੇ ਦਾ ਕਾਰਨ ਵੀ ਦੱਸਿਆ ਹੈ। ਰਾਖੀ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਧੋਖਾ ਦਿੱਤਾ ਸੀ ਤੇ ਉਸ ਦਾ ਪੂਰਾ ਪੈਸਾ ਤੇ ਜਾਇਦਾਦ ਲੈ ਲਈ ਸੀ। ਉਸ ਨੇ ਕਿਹਾ, ‘ਲੋਕ ਸੋਚ ਰਹੇ ਹੋਣਗੇ ਕਿ ਮੈਂ ਕਿਵੇਂ ਅਚਾਨਕ ਕੰਗਾਲ ਹੋ ਗਈ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਜਿਸ ਸ਼ਖਸ ਨੇ ਧੋਖਾਧੜੀ ਕੀਤੀ ਸੀ, ਉਹ ਹੁਣ ਮਰ ਚੁੱਕਿਆ ਹੈ। ਹੁਣ ਮੈਂ ਉਸ ਕੋਲੋਂ ਆਪਣਾ ਪੈਸਾ ਤੇ ਜਾਇਦਾਦ ਵਾਪਸ ਨਹੀਂ ਲੈ ਸਕਦੀ ਕਿਉਂਕਿ ਉਹ ਇਨਸਾਨ ਮਰ ਚੁੱਕਿਆ ਹੈ। ਹੁਣ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ, ਇਸ ਲਈ ਮੈਂ ਸ਼ੋਅ ਦੇ ਆਫਰ ਨੂੰ ਕਬੂਲ ਕਰ ਲਿਆ। ਮੈਂ ਸ਼ੋਅ ਦੀ ਜੇਤੂ ਟ੍ਰਾਫੀ ਹਾਸਲ ਕਰਨਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਕਿ ਇਹ ਸੌਖਾ ਨਹੀਂ ਹੋਣ ਵਾਲਾ ਹੈ। ਮੈਨੂੰ ਕਾਫੀ ਸਖਤ ਮੁਕਾਬਲਾ ਮਿਲੇਗਾ।’

ਰਾਖੀ ਨੇ ਅੱਗੇ ਕਿਹਾ ਕਿ ਉਹ ਡਿਪ੍ਰੈਸ਼ਨ ਨਾਲ ਵੀ ਜੂਝ ਚੁੱਕੀ ਹੈ। ਉਸ ਨੇ ਕਿਹਾ, ‘ਮੈਂ ਜ਼ਿੰਦਗੀ ’ਚ ਕਦੇ ਹਾਰ ਨਹੀਂ ਮੰਨੀ। ਮੈਂ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ ਤੇ ਕੰਮ ਕਰਨਾ ਚਾਹੁੰਦੀ ਹਾਂ। ਮੈਂ ਵੀ ਡਿਪ੍ਰੈਸ਼ਨ ’ਚ ਰਹੀ ਹਾਂ। ਕਈ ਅਜਿਹੇ ਲੋਕ ਹੁੰਦੇ ਹਨ, ਜੋ ਡਿਪ੍ਰੈਸ਼ਨ ’ਚ ਗਲਤ ਕਦਮ ਉਠਾ ਲੈਂਦੇ ਹਨ। ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਹਨ ਪਰ ਮੈਂ ਕਦੇ ਅਜਿਹਾ ਨਹੀਂ ਕੀਤਾ ਤੇ ਨਾ ਹੀ ਕਰਾਂਗੀ। ਜ਼ਿੰਦਗੀ ਬਹੁਤ ਕੀਮਤੀ ਹੈ।’

ਨੋਟ– ਕੀ ਤੁਸੀਂ ਰਾਖੀ ਸਾਵੰਤ ਨੂੰ ‘ਬਿੱਗ ਬੌਸ 14’ ਦੀ ਟ੍ਰਾਫੀ ਜਿੱਤਦੇ ਦੇਖਣਾ ਚਾਹੁੰਦੇ ਹੋ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।


author

Rahul Singh

Content Editor

Related News