‘ਨੱਚ ਬੱਲੀਏ 10’ ’ਚ ਧਮਾਲ ਮਚਾਉਣ ਆ ਰਹੀ ਰਾਖੀ ਸਾਵੰਤ, ਵੀਡੀਓ ਸਾਂਝੀ ਕਰਕੇ ਦਿਖਾਈ ਝਲਕ

03/20/2021 5:26:42 PM

ਮੁੰਬਈ: ‘ਬਿਗ ਬੌਸ 14’ ’ਚ ਧਮਾਲ ਮਚਾਉਣ ਤੋਂ ਬਾਅਦ ਹੁਣ ਰਾਖੀ ਸਾਵੰਤ ਸ਼ੋਅ ‘ਨੱਚ ਬੱਲੀਏ 10’ ’ਚ ਆਪਣੇ ਡਾਂਸ ਨਾਲ ਰੰਗ ਜਮਾਉਣ ਆ ਰਹੀ ਹੈ। ਇਸ ਲਈ ਰਾਖੀ ਖ਼ੂਬ ਮਿਹਨਤ ਕਰ ਰਹੀ ਹੈ। ਹਾਲ ਹੀ ’ਚ ਰਾਖੀ ਨੇ ਸੋਸ਼ਲ ਮੀਡੀਆ ’ਤੇੇ ਵੀਡੀਓ ਸਾਂਝੀ ਕਰਕੇ ਡਾਂਸ ਦੀ ਰਿਹਰਸਲ ਦੀ ਝਲਕ ਦਿਖਾਈ ਹੈ। 
ਵੀਡੀਓ ’ਚ ਰਾਖੀ ਰੈੱਡ ਆਊਟਫਿੱਟ ’ਚ ਨਜ਼ਰ ਆ ਰਹੀ ਹੈ। ਹਾਈ ਬਨ ਅਤੇ ਫੇਸ ਮਾਸਕ ਦੇ ਨਾਲ ਰਾਖੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਾਖੀ ਬਹੁਤ ਸਾਰੇ ਦੋਸਤਾਂ ਦੇ ਨਾ ਡਾਂਸ ਦੀ ਰਿਹਰਸਲ ਕਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ। 


ਦੱਸ ਦੇਈਏ ਕਿ ਬੀਤੇ ਦਿਨੀਂ ਰਾਖੀ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਸ ਨੂੰ ਅਤੇ ਉਨ੍ਹਾਂ ਦੇ ਪਤੀ ਰਿਤੇਸ਼ ਨੂੰ ਇਕ ਬਹੁਤ ਵੱਡੇ ਰਿਐਲਿਟੀ ਸ਼ੋਅ ਦਾ ਆਫਰ ਮਿਲਿਆ ਹੈ ਅਤੇ ਜੇਕਰ ਸਭ ਸਹੀ ਰਿਹਾ ਤਾਂ ਦੋਵੇਂ ਇਸ ਸ਼ੋਅ ਨੂੰ ਇਕੱਠੇ ਕਰਨਗੇ। ਰਾਖੀ ਦੇ ਡਾਂਸ ਰਿਹਰਸਲ ਦੀ ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਹ ਅੰਦਾਜ਼ੇ ਲਗਾ ਰਹੇ ਹਨ ਕਿ ਰਾਖੀ ‘ਨੱਚ ਬੱਲੀਏ 10’ ’ਚ ਨਜ਼ਰ ਆਉਣ ਵਾਲੀ ਹੈ। 


Aarti dhillon

Content Editor

Related News