ਰਾਖੀ ਸਾਵੰਤ ਨੇ ਕੀਤਾ ''ਹਾਲੀਵੁੱਡ'' ''ਚ ਜਾਣ ਦਾ ਐਲਾਨ! ਇਨ੍ਹਾਂ ਕਿਰਦਾਰਾਂ ''ਚ ਆਵੇਗੀ ਨਜ਼ਰ

05/18/2021 9:34:09 AM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਫੇਮ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਹੀ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਉਸ ਨੇ ਇੱਕ ਐਡੀਟਿਡ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਇਕ ਹਾਲੀਵੁੱਡ ਅਦਾਕਾਰਾ ਦੇ ਰੂਪ 'ਚ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511)

ਰਾਖੀ ਸਾਵੰਤ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਐਲਾਨ ਕੀਤਾ ਹੈ ਕਿ ਉਹ ਹਾਲੀਵੁੱਡ 'ਚ ਨਜ਼ਰ ਆਵੇਗੀ। ਉਸ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਹਾਲੀਵੁੱਡ ਦੇ ਕੁਝ ਮਸ਼ਹੂਰ ਕਿਰਦਾਰਾਂ 'ਤੇ ਆਪਣੇ-ਆਪ ਨੂੰ ਡੀਪਫੇਕ ਕੀਤਾ ਹੈ। ਇਸ ਨੂੰ ਸਾਂਝਾ ਕਰਦਿਆਂ ਰਾਖੀ ਨੇ ਲਿਖਿਆ, "ਹਾਲੀਵੁੱਡ ਮੈਂ ਆ ਗਈ।" ਇਸ ਦੇ ਨਾਲ ਉਸ ਨੇ ਹੈਸ਼ਟੈਗ ਨਾਲ ਨਰਸ ਰਾਖੀ ਤੇ ਰਾਖੀ ਸਾਵੰਤ ਲਿਖਿਆ ਹੈ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511)

ਰਾਖੀ ਸਾਵੰਤ ਦੀ ਇਸ ਵੀਡੀਓ 'ਚ ਪ੍ਰਸ਼ੰਸਕ ਕੁਮੈਂਟਸ ਕਰ ਰਹੇ ਹਨ ਤੇ ਉਸ 'ਤੇ ਪਿਆਰ ਬਰਸਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਤੁਸੀਂ ਸੱਚਮੁੱਚ ਹਾਲੀਵੁੱਡ ਡਿਜ਼ਰਵ ਕਰਦੇ ਹੋ। ਤੁਹਾਡਾ ਚਿਹਰਾ ਹਾਲੀਵੁੱਡ ਲਈ ਪਰਫੈਕਟ ਹੈ।" ਇਕ ਹੋਰ ਯੂਜ਼ਰ ਨੇ ਲਿਖਿਆ, "ਲਵ ਯੂ ਰਾਖੀ।" ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, "ਹੈਰਾਨੀਜਨਕ, ਫੈਨਟੈਸਟਿਕ, ਮਾਈਂਡ ਬਲੋਇੰਗ, ਸੁਪਰ ਤੋਂ ਉੱਪਰ, ਤੁਹਾਡੀ ਵੀਡੀਓ ਸੁੰਦਰ ਹੈ ਰਾਖੀ ਸਾਵੰਤ।"
 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511)


sunita

Content Editor

Related News