ਬਿਨਾਂ ਮੇਕਅੱਪ ਦੇ ਕੌਫ਼ੀ ਪੀਣ ਨਿਕਲੀ ਰਾਖੀ, ਯੂਜ਼ਰਸ ਨੇ ਕੁਮੈਂਟ ਕਰਕੇ ਕੀਤਾ ਟਰੋਲ

08/08/2022 4:29:25 PM

ਬਾਲੀਵੁੱਡ ਡੈਸਕ- ਰਾਖੀ ਸਾਵੰਤ ਹਮੇਸ਼ਾ ਆਪਣੇ ਡਰਾਮੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਚਰਚਾ ’ਚ ਰਹਿੰਦੀ ਹੈ। ਉਹ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਹਿ ਦਿੰਦੀ ਹੈ ਜਿਸ ਨੂੰ ਲੈ ਕੇ ਉਹ ਜਲਦ ਹੀ ਚਰਚਾ ’ਚ ਆ ਜਾਂਦੀ ਹੈ। ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ। ਰਾਖੀ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ : MOM TO BE ਅਦਾਕਾਰਾ ਆਲੀਆ ਨੂੰ ਆਇਆ ਗੁੱਸਾ, ਕਿਹਾ- ‘ਫ਼ਲਾਟਿੰਗ ਤੋਂ ਕੀ ਮਤਲਬ, ਬੰਦ ਕਰੋ ਇਹ ਸਭ’

ਹਾਲ  ਹੀ ’ਚ ਅਦਾਕਾਰਾ ਨੂੰ ਬਿਨਾਂ ਮੇਕਅੱਪ ਤੋਂ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਅਦਾਕਾਰਾ ਪ੍ਰਿੰਟਿਡ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਆਪਣੇ ਕਿੱਕ ਬਾਕਸਿੰਗ ਸਰ ਨਾਲ ਬਾਈਕ ’ਤੇ ਦਿਖਾਈ ਦੇ ਰਹੀ ਹੈ।

PunjabKesariPunjabKesariPunjabKesari

ਦੂਜੀ ਵੀਡੀਓ ’ਚ ਅਦਾਕਾਰਾ ਕੌਫ਼ੀ ਪੀਂਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਰਾਖੀ ਕਹਿ ਰਹੀ ਹੈ ਕਿ ‘ਅੱਜ ਐਤਵਾਰ ਹੈ, ਇਸ ਲਈ ਮੈਂ ਜਲਦੀ ਜਿਮ ਆ ਗਈ ਸੀ, ਮੈਂ ਛੇ ਵਜੇ ਆਉਂਦੀ ਹਾਂ ਅਤੇ ਆਪਣੇ ਕਿੱਕਬਾਕਸਿੰਗ ਸਰ ਨਾਲ ਕੌਫ਼ੀ ਪੀਣ ਜਾ ਰਹੀ ਹਾਂ, ਮੇਰੇ ਕੋਲ ਅੱਧਾ ਘੰਟਾ ਹੈ ਅਤੇ ਬਾਈਕ ਦੀ ਸਵਾਰੀ ਵੀ ਵੱਖਰੀ ਹੈ।’ ਇਸ ਵੀਡੀਓ ਨੂੰ ਕਈ ਲੋਕ ਪਸੰਦ ਕਰ ਰਹੇ ਹਨ ਅਤੇ ਕਈਆਂ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਹੈ। ਇਸ ਦੇ ਕੁਮੈਂਟ ਤੁਸੀਂ ਦੇਖ ਸਕਦੇ ਹੋ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਧੀ ਅਤੇ ਪਤੀ ਨਾਲ ਪੂਲ ’ਚ ਕਰ ਰਹੀ ਮਸਤੀ, ਮਾਲਤੀ ਮੈਰੀ ਮਾਂ ਦੀਆਂ ਬਾਹਾਂ ’ਚ ਆਈ ਨਜ਼ਰ

ਦੱਸ ਦੇਈਏ ਕਿ ਰਾਖੀ ਅਤੇ ਆਦਿਲ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।ਰਾਖੀ ਕੈਮਰੇ ਦੇ ਸਾਹਮਣੇ ਰੋਂਦੀ ਵੀ ਨਜ਼ਰ ਆਈ ਸੀ ਪਰ ਹੁਣ ਰਾਖੀ ਅਤੇ ਆਦਿਲ ਦੋਵੇਂ ਬਹੁਤ ਖੁਸ਼ ਹਨ। ਪ੍ਰਸ਼ੰਸਕ ਦੋਵਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Shivani Bassan

Content Editor

Related News