ਅਵਨੀਸ਼ ਐੱਸ. ਬੜਜਾਤੀਆ ਦੀ ਪਹਿਲੀ ਫ਼ਿਲਮ ਨਾਲ ਰਾਜਵੀਰ ਦਿਓਲ ਤੇ ਪਲੋਮਾ ਕਰ ਰਹੇ ਨੇ ਬਾਲੀਵੁੱਡ ਡੈਬਿਊ
Wednesday, Jul 26, 2023 - 04:10 PM (IST)

ਮੁੰਬਈ (ਬਿਊਰੋ) - ਰਾਜਸ਼੍ਰੀ ਪ੍ਰੋਡਕਸ਼ਨ ਇਕ ਵਾਰ ਫਿਰ ਇਤਿਹਾਸ ਦੁਹਰਾਉਣ ਲਈ ਤਿਆਰ ਹੈ। ਤਿੰਨ ਦਹਾਕੇ ਪਹਿਲਾਂ, ਪਹਿਲੀ ਵਾਰ ਨਿਰਦੇਸ਼ਕ ਸੂਰਜ ਆਰ. ਬੜਜਾਤਿਆ ਨੇ ਸਲਮਾਨ ਖ਼ਾਨ ਤੇ ਭਾਗਿਆਸ਼੍ਰੀ ਨੂੰ ਲਵ ਸਟੋਰੀ ‘ਮੈਨੇ ਪਿਆਰ ਕੀਆ’ ’ਚ ਕਾਸਟ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
ਹੁਣ 2023 ’ਚ ਸੂਰਜ ਬੜਜਾਤਿਆ ਦੇ ਪੁੱਤਰ ਅਵਨੀਸ਼ ਐੱਸ. ਬੜਜਾਤਿਆ ਫ਼ਿਲਮ ‘ਦੋਨੋਂ’ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰ ਰਹੇ ਹਨ। ਉਹ ਫ਼ਿਲਮ ’ਚ ਦੋ ਨਵੇਂ ਚਿਹਰਿਆਂ ਨੂੰ ਲਾਂਚ ਕਰ ਰਹੇ ਹਨ ਤੇ ਉਹ ਹਨ ਅਭਿਨੇਤਾ ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਦਿਓਲ ਤੇ ਅਦਾਕਾਰਾ ਪੂਨਮ ਢਿੱਲੋਂ ਤੇ ਨਿਰਮਾਤਾ ਅਸ਼ੋਕ ਠਾਕੇਰੀਆ ਦੀ ਬੇਟੀ ਪਲੋਮਾ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਦੱਸ ਦਈਏ ਕਿ ਫ਼ਿਲਮ ‘ਦੋਨੋਂ’ ਦਾ ਟੀਜ਼ਰ 25 ਜੁਲਾਈ ਨੂੰ ਰਿਲੀਜ਼ ਹੋਵੇਗਾ। ਡੈਬਿਊ ਕਰਨ ਵਾਲਾ ਨਿਰਦੇਸ਼ਕ ਇਸ ਫ਼ਿਲਮ ’ਚ ਦੋ ਨਵੇਂ ਚਿਹਰਿਆਂ ਨੂੰ ਵੀ ਲਾਂਚ ਕਰ ਰਿਹਾ ਹੈ, ਜੋ ਯਕੀਨੀ ਤੌਰ ’ਤੇ ਸਾਨੂੰ 1989 ’ਚ ਰਿਲੀਜ਼ ਹੋਈ ‘ਮੈਨੇ ਪਿਆਰ ਕੀਆ’ ਤੋਂ ਸਲਮਾਨ ਖ਼ਾਨ ਤੇ ਭਾਗਿਆਸ਼੍ਰੀ ਦੀ ਯਾਦ ਦਿਵਾਉਣਗੇ, ਜਿਸ ਦਾ ਨਿਰਦੇਸ਼ਨ ਸੂਰਜ ਬੜਜਾਤਿਆ ਦੁਆਰਾ ਕੀਤਾ ਗਿਆ ਸੀ। ਰਾਜਸ਼੍ਰੀ ਪ੍ਰੋਡਕਸ਼ਨ ਨੇ ਜੀਓ ਸਟੂਡੀਓਜ਼ ਦੇ ਸਹਿਯੋਗ ਨਾਲ , ਅਵਨੀਸ਼ ਐੱਸ. ਬੜਜਾਤੀਆ ਦੇ ਨਿਰਦੇਸ਼ਨ ਹੇਠ ਫ਼ਿਲਮ ਦਾ ਨਿਰਮਾਣ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।