ਗੋਨੀ ਸਿੰਘ ਦਾ ਗੀਤ ‘ਰਾਜਪੂਤੀ ਜ਼ੋਰ’ ਰਿਲੀਜ਼, ਦੇਖੋ ਵੀਡੀਓ
Tuesday, Nov 21, 2023 - 11:24 AM (IST)
ਐਂਟਰਟੇਨਮੈਂਟ ਡੈਸਕ– 19 ਨਵੰਬਰ ਨੂੰ ‘ਰਾਜਪੂਤੀ ਜ਼ੋਰ’ ਨਾਂ ਤੋਂ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਗੋਨੀ ਸਿੰਘ ਨੇ ਗਾਇਆ ਹੈ, ਜੋ ਗੋਨੀ ਸਿੰਘ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।
ਗੀਤ ਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਹ ਰਾਜਪੂਤ ਭਾਈਚਾਰੇ ਲਈ ਬਣਾਇਆ ਗਿਆ ਹੈ। ਗੀਤ ਨੂੰ ਸੁਣ ਕੇ ਰਾਜਪੂਤ ਭਾਈਚਾਰਾ ਮਾਣ ਮਹਿਸੂਸ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਦੱਸ ਦੇਈਏ ਕਿ ਗੀਤ ਦੇ ਬੋਲ ਐੱਮ. ਐੱਸ. ਕਤਲ ਨੇ ਲਿਖੇ ਹਨ। ਗੀਤ ਨੂੰ ਸੰਗੀਤ ਐਲੀ ਨੇ ਦਿੱਤਾ ਹੈ। ਗੀਤ ਜੀ. ਡੀ. ਐੱਮ. ਸਟੂਡੀਓ ਵਲੋਂ ਰਿਕਾਰਡ ਕੀਤਾ ਗਿਆ ਹੈ।
ਗੀਤ ਨੂੰ ਸ਼ਸ਼ੀਪਾਲ ਨੇ ਐਡਿਟ ਕੀਤਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੀਤ ਪਸੰਦ ਆਇਆ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।