ਰਜਨੀਕਾਂਤ ਦੇ ਦੋਹਤੇ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਧਾਨੁਸ਼ ਦਾ ਪੁੱਤਰ ਸ਼ਰੇਆਮ ਕਰ ਰਿਹਾ ਸੀ ਇਹ ਕੰਮ

Tuesday, Nov 21, 2023 - 11:00 AM (IST)

ਰਜਨੀਕਾਂਤ ਦੇ ਦੋਹਤੇ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਧਾਨੁਸ਼ ਦਾ ਪੁੱਤਰ ਸ਼ਰੇਆਮ ਕਰ ਰਿਹਾ ਸੀ ਇਹ ਕੰਮ

ਮੁੰਬਈ (ਬਿਊਰੋ) : ਸੁਪਰਸਟਾਰ ਧਾਨੁਸ਼ ਦੇ ਛੋਟਾ ਪੁੱਤਰ ਤੇ ਰਾਜਨੀਕਾਂਤ ਦੇ ਦੋਹਤੇ ਯਾਤਰਾ ਰਾਜਾ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਚੇਨਈ ਪੁਲਸ ਨੇ ਯਾਤਰਾ ਰਾਜਾ 'ਤੇ ਟ੍ਰੈਫਿਕ ਨਿਯਮ ਤੋੜਨ ਦਾ ਦੋਸ਼ ਲਾਇਆ ਹੈ। ਯਾਤਰਾ ਨੂੰ ਚੇਨਈ ਦੀਆਂ ਸੜਕਾਂ 'ਤੇ ਬਿਨਾਂ ਹੈਲਮੇਟ ਅਤੇ ਲਾਇਸੈਂਸ ਦੇ ਸੁਪਰ ਬਾਈਕ ਚਲਾਉਂਦੇ ਹੋਏ ਫੜਿਆ ਹੈ। ਇਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਮੌਤ, ਕਾਰ 'ਚ ਸ਼ੱਕੀ ਹਾਲਤ 'ਚ ਮਿਲੀ ਲਾਸ਼

ਦੱਸ ਦਈਏ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਧਨੁਸ਼ ਦੇ ਪੁੱਤਰ ਕੋਲੋਂ 1000 ਰੁਪਏ ਦਾ ਜ਼ੁਰਮਾਨਾ ਲਿਆ ਗਿਆ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਬਿਨਾਂ ਹੈਲਮੇਟ ਦੇ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ

ਦੱਸਣਯੋਗ ਹੈ ਕਿ ਯਾਤਰਾ ਰਾਜਾ ਧਾਨੁਸ਼ ਅਤੇ ਐਸ਼ਵਰਿਆ ਦਾ ਪੁੱਤਰ ਹੈ। ਦੋਹਾਂ ਦਾ ਵਿਆਹ ਸਾਲ 2004 'ਚ ਹੋਇਆ ਸੀ ਪਰ ਵਿਆਹ ਦੇ 18 ਸਾਲ ਬਾਅਦ ਜੋੜੇ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ। ਦੋਵਾਂ ਦਾ ਪਿਛਲੇ ਸਾਲ 2022 'ਚ ਤਲਾਕ ਹੋ ਗਿਆ ਸੀ। ਇਸ ਦੇ ਬਾਵਜੂਦ ਦੋਵੇਂ ਮਿਲ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੂੰ ਵੱਡਾ ਸਦਮਾ, ਚਾਚਾ ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਦੀ ਹੋਈ ਮੌਤ

ਧਾਨੁਸ਼ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਉਸ ਦੀ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ 'ਕੈਪਟਨ ਮਿਲਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਇਸ ਸਾਲ 15 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News