'ਚਮਕੀਲਾ' 'ਚ ਦਿਲਜੀਤ ਦੀ ਅਦਾਕਾਰੀ ਦੇ ਕਾਇਲ ਹੋਏ ਰਾਜਕੁਮਾਰ ਰਾਓ, ਕਿਹਾ- 'ਰੂਹ 'ਚ ਉਤਰ ਗਿਆ...'
Monday, Apr 15, 2024 - 05:54 PM (IST)
ਨਵੀਂ ਦਿੱਲੀ : ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਚਮਕੀਲਾ' ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। 'ਅਮਰ ਸਿੰਘ ਚਮਕੀਲਾ' ਤੇ 'ਅਮਰਜੋਤ ਚਮਕੀਲਾ' ਦੀ ਬਾਇਓਪਿਕ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇੱਥੋਂ ਤਕ ਕਿ ਮਸ਼ਹੂਰ ਹਸਤੀਆਂ ਵੀ ਫ਼ਿਲਮ ਬਾਰੇ ਆਪਣੇ ਰੀਵਿਊ ਸ਼ੇਅਰ ਕਰ ਰਹੀਆਂ ਹਨ। 'ਚਮਕੀਲਾ' 'ਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਨੇ ਅਹਿਮ ਭੂਮਿਕਾਵਾਂ ਨਿਭਾਈ ਹੈ। ਇਸ ਫ਼ਿਲਮ 'ਚ ਦਿਲਜੀਤ ਦਾ ਜਿਸ ਤਰ੍ਹਾਂ ਦਾ ਕਿਰਦਾਰ ਹੈ, ਲੋਕਾਂ ਨੂੰ ਉਸ 'ਚ ਅਮਰ ਸਿੰਘ ਦੀ ਝਲਕ ਨਜ਼ਰ ਆਈ। ਪਰਿਣੀਤੀ ਨੇ ਵੀ ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਮਸ਼ਹੂਰ ਹਸਤੀਆਂ ਵੀ 'ਚਮਕੀਲਾ' ਦੀ ਤਾਰੀਫ਼ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕੀਆਂ। ਬੀਤੇ ਦਿਨੀਂ ਪ੍ਰਿਅੰਕਾ ਚੋਪੜਾ ਤੇ ਤ੍ਰਿਪਤੀ ਡਿਮਰੀ ਨੇ ਫ਼ਿਲਮ ਦੀ ਖ਼ੂਬ ਤਾਰੀਫ਼ ਕੀਤੀ ਸੀ ਅਤੇ ਹੁਣ ਰਾਜਕੁਮਾਰ ਰਾਓ ਨੇ ਫ਼ਿਲਮ ਦਾ ਰੀਵਿਊ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ
ਦੱਸ ਦਈਏ ਕਿ ਫ਼ਿਲਮ 'ਚਮਕੀਲਾ' ਦੀ ਤਾਰੀਫ਼ ਕਰਦਿਆਂ ਰਾਜਕੁਮਾਰ ਰਾਓ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕਿਹਾ, 'ਚਮਕੀਲਾ ਸੱਚਮੁੱਚ ਸ਼ਾਨਦਾਰ ਫ਼ਿਲਮ ਹੈ, ਜ਼ਰੂਰ ਦੇਖਣੀ ਚਾਹੀਦੀ ਹੈ। ਦਿਲਜੀਤ ਦੋਸਾਂਝ ਭਾਜੀ ਸਿਰਫ਼ 'ਚਮਕੀਲਾ' ਦਿਸਿਆ, ਦਿਲਜੀਤ ਕਿਤੇ ਨਹੀਂ ਦਿਸਿਆ ਆਪਣੀ ਅਦਾਕਾਰੀ 'ਚ। ਰੂਹ 'ਚ ਉਤਰ ਗਏ ਤੁਸੀਂ, ਬਹੁਤ ਪ੍ਰੇਰਨਾਦਾਇਕ। ਪਰਿਣੀਤੀ ਚੋਪੜਾ ਦੀ ਸ਼ਾਨਦਾਰ ਕਾਰਗੁਜ਼ਾਰੀ। ਇਮਤਿਆਜ਼ ਅਲੀ ਸਰ, ਤੁਹਾਡੇ ਵਰਗਾ ਕੋਈ ਨਹੀਂ। ਏ. ਆਰ. ਰਹਿਮਾਨ ਤੁਸੀਂ ਲੀਜੈਂਡ ਹੋ। ਇਮਤਿਆਜ਼ ਅਲੀ ਦੀ ਫ਼ਿਲਮ 'ਚਮਕੀਲਾ' ਨੂੰ IMDb 'ਚ ਵਧੀਆ ਰੇਟਿੰਗ ਮਿਲੀ ਹੈ। ਫ਼ਿਲਮ ਨੂੰ IMDb 'ਚ 8.5 ਰੇਟਿੰਗ ਦਿੱਤੀ ਗਈ। ਪਰਿਣੀਤੀ ਅਤੇ ਦਿਲਜੀਤ ਨੇ ਵੀ ਇਸ ਸਫ਼ਲਤਾ 'ਤੇ ਖੁਸ਼ੀ ਜਤਾਈ। ਇਹ ਫ਼ਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਫਾਇਰਿੰਗ ਦੇ ਮਾਮਲੇ 'ਚ ਪੁਲਸ ਦੀ ਵੱਡੀ ਸਫ਼ਲਤਾ, ਨਾਲ ਹੀ ਸਾਹਮਣੇ ਇਕ ਹੋਰ ਗੈਂਗਸਟਰ ਦਾ ਨਾਂ
ਦੱਸਣਯੋਗ ਹੈ ਕਿ 'ਅਮਰ ਸਿੰਘ ਚਮਕੀਲਾ' ਪੰਜਾਬ ਦਾ ਮਸ਼ਹੂਰ ਗਾਇਕ ਸੀ। ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਅਮਰਜੋਤ ਨੇ ਆਪਣੀ ਆਵਾਜ਼ ਨਾਲ ਨਾ ਸਿਰਫ਼ ਪੰਜਾਬ ਸਗੋਂ ਪੂਰੀ ਦੁਨੀਆ 'ਚ ਪਛਾਣ ਬਣਾਈ। 8 ਮਾਰਚ 1988 ਨੂੰ ਅਮਰ ਸਿੰਘ ਚਮਕੀਲਾ ਤੇ ਉਸ ਦੀ ਪਤਨੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।