ਰਾਜਕੁਮਾਰ ਰਾਓ ਨੇ ਕੀਤੀ ਵਿਨੀਤ ਕੁਮਾਰ ਦੀ ਤਾਰੀਫ਼
Sunday, Mar 30, 2025 - 11:36 AM (IST)

ਮੁੰਬਈ- ਰਾਜਕੁਮਾਰ ਰਾਓ ਨੇ ਇੰਡਸਟਰੀ ਤੋਂ ਬਾਹਰ ਹੋਣ ਦੇ ਬਾਵਜੂਦ ਭਾਰਤੀ ਫਿਲਮ ਇੰਡਸਟਰੀ ਵਿਚ ਆਪਣੀ ਅਦਾਕਾਰੀ ਦੇ ਦਮ ’ਤੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਦਾਕਾਰ ਵਿਨੀਤ ਕੁਮਾਰ ਸਿੰਘ ਵਿਚ ਇਕੋ ਜਿਹੀ ਵਿਚਾਰਧਾਰਾ ਵਾਲਾ ਕਲਾਕਾਰ ਮਿਲਿਆ ਹੈ।
ਦੋਵੇਂ ਕਲਾਕਾਰਾਂ ਕੋਲ ਆਪਣੀ ਪ੍ਰਤਿਭਾ ਤੋਂ ਇਲਾਵਾ ਕੋਈ ਹੋਰ ਸਹਾਰਾ ਨਹੀਂ ਹੈ। ਹੁਣੇ ਜਿਹੇ ਇਕ ਇਨਾਮ ਸਮਾਗਮ ਵਿਚ ਆਪਣਾ ਐਵਾਰਡ ਸਵੀਕਾਰ ਕਰਦੇ ਹੋਏ ਰਾਜਕੁਮਾਰ ਨੇ ਖਾਸ ਤੌਰ ’ਤੇ ‘ਛਾਵਾ’ ਅਤੇ ‘ਸੁਪਰਬੁਆਇਜ਼ ਆਫ ਮਾਲੇਗਾਂਓ’ ਵਿਚ ਵਿਨੀਤ ਦੇ ਦਮਦਾਰ ਅਭਿਨੈ ਦੀ ਤਾਰੀਫ ਕੀਤੀ, ਪਰ ਉਨ੍ਹਾਂ ਨੇ ਵਿਸ਼ੇਸ਼ ਰੂਪ ਤੌਰ ’ਤੇ ‘ਮੁੱਕੇਬਾਜ਼’ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਰਾਜਕੁਮਾਰ ਰਾਓ ਨੇ ਆਪਣਾ ਵਿਸ਼ਵਾਸ ਜ਼ਾਹਿਰ ਕੀਤਾ ਕਿ 2017 ਦੀ ਫਿਲਮ ‘ਮੁੱਕੇਬਾਜ਼’ ਵਿਚ ਵਿਨੀਤ ਦੇ ਅਭਿਨੈ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ।