ਰਾਜਕੁਮਾਰ ਰਾਓ ਤੇ ਪਤਰਲੇਖਾ ਦੀ ਹੋਈ ''ਕੁੜਮਾਈ'', ਚੰਡੀਗੜ੍ਹ ''ਚ ਹੋਵੇਗਾ ਸ਼ਾਹੀ ਵਿਆਹ

11/15/2021 11:17:44 AM

ਮੁੰਬਈ (ਬਿਊਰੋ) -  ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਪਤਰਲੇਖਾ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਰਾਜਕੁਮਾਰ ਅਤੇ ਪਤਰਲੇਖਾ ਨੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਹੈ। ਦੋਵਾਂ ਵੱਲੋਂ ਆਪਣੇ ਵਿਆਹ ਨੂੰ ਗੁਪਤ ਰੱਖਣ ਦੇ ਬਾਵਜੂਦ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ। ਦੋਵਾਂ ਦੇ ਵਿਆਹ ਦਾ ਫੰਕਸ਼ਨ ਮੁੰਬਈ ਤੋਂ ਦੂਰ ਚੰਡੀਗੜ੍ਹ 'ਚ ਹੈ, ਜਿਸ 'ਚ ਕੁਝ ਖ਼ਾਸ ਮਹਿਮਾਨ ਅਤੇ ਪਰਿਵਾਰਕ ਮੈਂਬਰ ਹੀ ਸ਼ਿਰਕਤ ਕਰ ਰਹੇ ਹਨ। 

PunjabKesari

ਦਰਅਸਲ ਰਾਜਕੁਮਾਰ ਅਤੇ ਪਤਰਲੇਖਾ ਆਪਣੇ ਵਿਆਹ ਲਈ ਚੰਡੀਗੜ੍ਹ ਪਹੁੰਚੇ ਹੋਏ ਹਨ। ਅਜਿਹੇ 'ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਦੋਵਾਂ ਦੀ ਮੰਗਣੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਬੀਤੇ ਦਿਨ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਪਤਰਲੇਖਾ ਨਾਲ ਮੰਗਣੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇਸੇ ਨਵੰਬਰ ਮਹੀਨੇ ਨੂੰ ਚੰਡੀਗੜ੍ਹ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਿਆਹ ਤੋਂ ਪਹਿਲਾਂ ਦੋਵਾਂ ਨੇ ਕਾਫ਼ੀ ਧੂਮ-ਧਾਮ ਨਾਲ ਮੰਗਣੀ ਕੀਤੀ ਸੀ, ਜਿਸ ਦੀਆਂ ਕੁਝ ਖੂਬਸੂਰਤ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋਵੇਂ ਵ੍ਹਾਈਟ ਅਤੇ ਸਿਲਵਰ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ। ਮੰਗਣੀ ਤੋਂ ਪਹਿਲਾਂ ਦੋਵਾਂ ਦਾ ਇੱਕ ਰੋਮਾਂਟਿਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। 

ਦੱਸ ਦਈਏ ਕਿ ਇਸ ਵੀਡੀਓ 'ਚ ਰਾਜਕੁਮਾਰ ਰਾਓ ਪਤਰਾਲੇਖਾ ਨੂੰ ਗੋਡਿਆਂ ਦੇ ਭਾਰ ਬੈਠ ਕੇ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਜਕੁਮਾਰ ਰਾਓ ਨੇ ਪਤਰਾਲੇਖਾ ਨੂੰ ਅੰਗੂਠੀ (ਮੁੰਦਰੀ) ਨਾਲ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ 'ਤੇ ਉਸ ਨੇ 'ਹਾਂ' ਕਿਹਾ। ਇਸ ਦੇ ਨਾਲ ਹੀ ਪਤਰਾਲੇਖਾ ਨੇ ਵੀ ਰਾਜਕੁਮਾਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਉਨ੍ਹਾਂ ਨੇ ਵੀ 'ਹਾਂ' ਕਹਿ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਜਕੁਮਾਰ ਪਤਰਾਲੇਖਾ ਨੂੰ ਅੰਗੂਠੀ ਪਾਉਣ ਲਈ ਸਭ ਤੋਂ ਪਹਿਲਾਂ ਆਪਣੇ ਗੋਡਿਆਂ ਭਾਰ ਬੈਠਿਆ ਅਤੇ ਇਸ ਦੌਰਾਨ ਪਤਰਾਲੇਖਾ ਵੀ ਗੋਡਿਆ ਦੇ ਭਾਰ ਬੈਠ ਕੇ ਰਾਜਕੁਮਾਰ ਨੂੰ ਵਿਆਹ ਲਈ ਪ੍ਰੋਪਜ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਵੇਂ ਇਕੱਠੇ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੀ ਮੰਗਣੀ ਚੰਡੀਗੜ੍ਹ ਦੇ ਲਗਜ਼ਰੀ ਰਿਜ਼ੋਰਟ 'ਦਿ ਓਬਰਾਏ ਸੁਖ ਵਿਲਾਸ' 'ਚ ਹੋਈ ਹੈ। ਇਸ ਸਮਾਰੋਹ 'ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਖ਼ਾਸ ਦੋਸਤ ਵੀ ਸ਼ਾਮਲ ਹੋਏ ਹਨ। ਰਾਜਕੁਮਾਰ ਅਤੇ ਪਤਰਾਲੇਖਾ ਦੀ ਮੰਗਣੀ 'ਚ ਬਾਲੀਵੁੱਡ ਨਿਰਦੇਸ਼ਕ ਫਰਾਹ ਖ਼ਾਨ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਉਸ ਦਾ ਭਰਾ ਸਾਕਿਬ ਸਲੀਮ ਵੀ ਨਜ਼ਰ ਆਏ। ਰਾਜਕੁਮਾਰ ਰਾਓ ਹਾਲ ਹੀ 'ਚ ਕ੍ਰਿਤੀ ਸੈਨਨ ਨਾਲ 'ਹਮ ਦੋ ਹਮਾਰੇ ਦੋ' 'ਚ ਨਜ਼ਰ ਆਏ ਹਨ । ਇਹ ਫ਼ਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News