Rajkummar Rao ਦੀ ਪਤਨੀ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ''ਤੇ ਤੋੜੀ ਚੁੱਪੀ

Thursday, Aug 22, 2024 - 12:38 PM (IST)

Rajkummar Rao ਦੀ ਪਤਨੀ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ''ਤੇ ਤੋੜੀ ਚੁੱਪੀ

ਨਵੀਂ ਦਿੱਲੀ- ਰਾਜਕੁਮਾਰ ਰਾਓ ਦੀ ਪਤਨੀ ਪੱਤਰਲੇਖਾ ਨੂੰ ਆਖਰੀ ਵਾਰ ਨੈੱਟਫਲਿਕਸ ਫਿਲਮ 'ਵਾਈਲਡ ਵਾਈਲਡ ਪੰਜਾਬ' 'ਚ ਦੇਖਿਆ ਗਿਆ ਸੀ। ਜਿਸ 'ਚ ਵਰੁਣ ਸ਼ਰਮਾ, ਜੱਸੀ ਗਿੱਲ, ਸੰਨੀ ਸਿੰਘ, ਮਨਜੋਤ ਸਿੰਘ ਅਤੇ ਇਸ਼ਿਤਾ ਰਾਜ ਸ਼ਰਮਾ ਵੀ ਨਜ਼ਰ ਆਏ।ਹਾਲ ਹੀ 'ਚ ਅਦਾਕਾਰਾ ਨੇ ਆਪਣੀ ਪ੍ਰੈਗਨੈਂਸੀ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ ਸੀ। ਅਦਾਕਾਰਾ ਨੇ ਕਿਹਾ ਕਿ ਜਦੋਂ ਕੋਈ ਉਸ ਦੀ ਪ੍ਰੈਗਨੈਂਸੀ ਬਾਰੇ ਝੂਠੀ ਖਬਰ ਫੈਲਾਉਂਦਾ ਹੈ ਤਾਂ ਇਹ ਗੱਲਾਂ ਉਸ ਨੂੰ ਪਰੇਸ਼ਾਨ ਕਰਦੀਆਂ ਹਨ। ਉਸ ਨੇ ਕਿਹਾ ਕਿ ਇਸ ਕਾਰਨ ਉਹ ਕਈ ਵਾਰ ਕੈਮਰੇ ਦੇ ਸਾਹਮਣੇ ਪੋਜ਼ ਦੇਣ ਤੋਂ ਵੀ ਝਿਜਕਦੀ ਹੈ।

ਇਹ ਖ਼ਬਰ ਵੀ ਪੜ੍ਹੋ -ਸਾਰਥੀ ਕੇ ਦੀ ਹਾਲਤ 'ਚ ਹੋਇਆ ਸੁਧਾਰ, ਗਾਇਕ ਨੇ ਗਾਇਆ ਆਪਣਾ ਆਲ ਟਾਈਮ ਫੇਵਰੇਟ ਗਾਣਾ

ਇਕ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ, ''ਕਿੰਨੀ ਵਾਰ ਅਜਿਹਾ ਹੋਇਆ ਹੈ ਕਿ ਮੈਂ ਮੋਟੀ ਹੋ ਰਹੀ ਸੀ ਪਰ ਲੋਕਾਂ ਨੇ ਕਿਹਾ ਕਿ ਮੈਂ ਗਰਭਵਤੀ ਹਾਂ। ਹੁਣ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ ਕਿ ਮਹੀਨੇ 'ਚ ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਇਨਸਾਨ ਨੂੰ ਚੰਗਾ ਨਹੀਂ ਲੱਗਦਾ। ਪਹਿਲਾਂ ਇਹ ਗੱਲਾਂ ਮੈਨੂੰ ਪਰੇਸ਼ਾਨ ਕਰਦੀਆਂ ਸਨ ਪਰ ਫਿਰ ਮੈਂ ਕੁਮੈਂਟ ਪੜ੍ਹਨਾ ਬੰਦ ਕਰ ਦਿੱਤੇ। ਹੁਣ ਕੋਈ ਫ਼ਰਕ ਨਹੀਂ ਪੈਂਦਾ। ਮੈਂ ਤਸਵੀਰਾਂ ਪੋਸਟ ਕਰਦੀ ਹਾਂ ਪਰ ਕੁਮੈਂਟ ਨਹੀਂ ਪੜ੍ਹਦੀ।ਰਾਜ ਕੁਮਾਰ ਰਾਓ ਅਤੇ ਪੱਤਰਲੇਖਾ ਦਾ ਵਿਆਹ 15 ਨਵੰਬਰ 2021 ਨੂੰ ਹੋਇਆ ਹੈ। ਵਿਆਹ ਤੋਂ ਪਹਿਲਾਂ ਇਹ ਜੋੜਾ ਫਿਲਮ ਸਿਟੀ ਲਾਈਟਸ 'ਚ ਇਕੱਠੇ ਦੇਖਿਆ ਗਿਆ ਸੀ। ਫਿਲਹਾਲ ਅਦਾਕਾਰ 'ਸਤ੍ਰੀ2' ਦੀ ਸਫਲਤਾ ਦਾ ਆਨੰਦ ਲੈ ਰਿਹਾ ਹੈ। ਇਸ ਫਿਲਮ 'ਚ ਰਾਜਕੁਮਾਰ ਰਾਓ ਦੇ ਨਾਲ ਸ਼ਰਧਾ ਕਪੂਰ, ਅਪਾਰਸ਼ਕਤੀ ਖੁਰਾਨਾ, ਅਭਿਸ਼ੇਕ ਬੈਨਰਜੀ ਅਤੇ ਪੰਕਜ ਤ੍ਰਿਪਾਠੀ ਵੀ ਨਜ਼ਰ ਆਏ ਸਨ। ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨਿਆ ਸ਼ਰਮਾ ਖਿਲਾਫ ਸੰਮੰਨ ਜਾਰੀ, ਭਰਜਾਈ ਨੇ ਕਰਵਾਈ ਸ਼ਿਕਾਇਤ ਦਰਜ

ਸਕ੍ਰੀਨ 'ਤੇ 'ਸਤ੍ਰੀ2' ਨੇ ਬਾਕਸ ਆਫਿਸ 'ਤੇ ਅਕਸ਼ੈ ਕੁਮਾਰ ਅਤੇ ਤਾਪਸੀ ਪੰਨੂ ਦੀ ਫਿਲਮ 'ਖੇਲ ਖੇਲ ਮੇਂ' ਅਤੇ ਜੌਨ ਅਬ੍ਰਾਹਮ ਦੀ ਵੇਦਾ ਨਾਲ ਟੱਕਰ ਮਾਰੀ। ਇਸ ਦੇ ਬਾਵਜੂਦ,  'ਸਤ੍ਰੀ2'  ਦਰਸ਼ਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਹੀ। ਫਿਲਮ ਨੇ ਭਾਰਤ 'ਚ ਹੁਣ ਤੱਕ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News