‘ਡੰਕੀ’ ਅਸਲ ਕਹਾਣੀ, ਵਿਦੇਸ਼ ਜਾਣ ਦੀ ਜੱਦੋ-ਜਹਿਦ ਜ਼ਿੰਦਗੀ ਨਾਲ ਜੋੜ ਕੇ ਦਿਖਾਈ : ਰਾਜਕੁਮਾਰ ਹਿਰਾਨੀ

Monday, Dec 25, 2023 - 03:38 PM (IST)

‘ਡੰਕੀ’ ਅਸਲ ਕਹਾਣੀ, ਵਿਦੇਸ਼ ਜਾਣ ਦੀ ਜੱਦੋ-ਜਹਿਦ ਜ਼ਿੰਦਗੀ ਨਾਲ ਜੋੜ ਕੇ ਦਿਖਾਈ : ਰਾਜਕੁਮਾਰ ਹਿਰਾਨੀ

ਮੁੰਬਈ (ਬਿਊਰੋ)– ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਕਰੀਅਰ ਦੀ ਛੇਵੀਂ ਫ਼ਿਲਮ ‘ਡੰਕੀ’ ਲੈ ਕੇ ਆਏ ਹਨ। ਫ਼ਿਲਮ ’ਚ ਹਿਰਾਨੀ ਦੀ ਛਾਪ ਸਾਫ ਝਲਕਦੀ ਹੈ। ਮਤਲਬ ਨਵਾਂ, ਵੱਖਰਾ ਤੇ ਰੋਚਕ ਵਿਸ਼ਾ। ਹਿਰਾਨੀ ਕਹਿੰਦੇ ਹਨ ਕਿ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਵੱਖਰੀ ਕਹਾਣੀ ਲੱਭੀ ਜਾਵੇ। ‘ਮੁੰਨਾ ਭਾਈ ਐੱਮ. ਬੀ. ਬੀ. ਐੱਸ.’ ਹੋਵੇ ਜਾਂ ‘ਪੀਕੇ’ ਜਾਂ ‘ਸੰਜੂ’, ਸਾਰੀਆਂ ਅਲੱਗ ਰਹੀਆਂ। ‘ਡੰਕੀ’ ਵੀ ਅਣਛੂਹੀ ਕਹਾਣੀ ਹੈ। ਅਜਿਹੀਆਂ ਫ਼ਿਲਮਾਂ ਹੌਲੀ ਸ਼ੁਰੂ ਹੁੰਦੀਆਂ ਹਨ। ਮੈਨੂੰ ਯਾਦ ਹੈ ‘ਥ੍ਰੀ ਇਡੀਅਟਸ’ ਹੌਲੀ ਸ਼ੁਰੂ ਹੋਈ ਸੀ, ‘ਪੀਕੇ’ ਵੀ ਹੌਲੀ ਸ਼ੁਰੂ ਹੋਈ ਸੀ। ਪਰਿਵਾਰ ਹੌਲੀ-ਹੌਲੀ ਆਉਂਦੇ ਹਨ। ‘ਡੰਕੀ’ ਦੇਖਣ ਵੀ ਪਰਿਵਾਰ ਪਹੁੰਚਣ ਲੱਗੇ ਹਨ।

ਮਜਬੂਰੀ ’ਚ ਲੋਕ ਘਰ ਛੱਡਦੇ ਹਨ
ਕੁਝ ਕਹਾਣੀਆਂ ਵੱਡੀ ਆਬਾਦੀ ’ਤੇ ਅਸਰ ਪਾਉਂਦੀਆਂ ਹਨ। ਜਿਵੇਂ ‘ਥ੍ਰੀ ਇਡੀਅਟਸ’ ’ਚ ਸਿੱਖਿਆ ਦੀ ਗੱਲ ਸੀ। ਇਸ ਫ਼ਿਲਮ ’ਚ ਵਿਦੇਸ਼ ਜਾਣ ਤੇ ਉਥੋਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਹੈ। ਮੈਨੂੰ ਲੱਗਦਾ ਹੈ ਕਿ ਅਜਿਹੀ ਕਹਾਣੀ ਵੀ ਸੁਣਾਉਣੀ ਚਾਹੀਦੀ ਹੈ। ਪੰਜਾਬ ਦੀ ਇਹ ਕਹਾਣੀ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ’ਚ ਕੈਨੇਡਾ, ਲੰਡਨ ’ਚ ਵਸਣ ਦਾ ਨਸ਼ਾ ਹੁੰਦਾ ਹੈ। ਬੇਸਿਕ ਐਜੂਕੇਸ਼ਨ ਤੇ ਬੈਂਕ ਬੈਲੰਸ ਨਾ ਹੋਵੇ ਤਾਂ ਵੀਜ਼ਾ ਨਹੀਂ ਮਿਲਦਾ। ਇਸ ਲਈ ਕਈ ਗੈਰ-ਕਾਨੂੰਨੀ ਢੰਗ ਨਾਲ ਜਾਂਦੇ ਹਨ। ਇਸ ’ਚ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਕੋਈ ਵੀ ਆਪਣਾ ਘਰ, ਦੋਸਤ, ਗਲੀਆਂ ਛੱਡ ਕੇ ਨਹੀਂ ਜਾਂਦਾ। ਮਜਬੂਰੀ ’ਚ ਹੀ ਉਹ ਲੋਕ ਅਜਿਹਾ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ

ਪੰਜਾਬ ’ਚ ਕੀਤੀ ਰਿਸਰਚ
ਹਰ ਸਾਲ ਕਰੀਬ 10 ਲੱਖ ਲੋਕ ਡੰਕੀ ਰੂਟ ਯਾਨੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦੇ ਹਨ। ਇਸ ਤਰੀਕੇ ਨਾਲ ਬਾਰਡਰ ਪਾਰ ਕਰਨ ’ਚ 6-8 ਮਹੀਨੇ ਲੱਗਦੇ ਹਨ। ਅੱਧੇ ਲੋਕ ਮਰ ਜਾਂਦੇ ਹਨ। ਮੈਨੂੰ ਇਹ ਕਹਾਣੀ ਬਹੁਤ ਵੱਖਰੀ ਲੱਗੀ। ਇਸ ਨੂੰ ਜਾਣਨ ਲਈ ਪੰਜਾਬ ਗਿਆ। ਉਨ੍ਹਾਂ ਦੀਆਂ ਅੰਗਰੇਜ਼ੀ ਕਲਾਸਾਂ ’ਚ ਬੈਠਿਆ। ਮੈਨੂੰ ਲੱਗਾ ਕਿ ਇਸ ਲਈ ਇਸ ਮੁੱਦੇ ਨੂੰ ਜ਼ਿੰਦਗੀ ਨਾਲ ਜੋੜ ਕੇ ਕਹਿਣਾ ਚਾਹੀਦਾ ਹੈ। ਪਿਛਲੀਆਂ ਫ਼ਿਲਮਾਂ ਨਾਲੋਂ ਇਸ ਦਾ ਕੈਨਵਸ ਵੱਡਾ ਹੈ। ਇਸ ਲਈ ‘ਸੰਜੂ’ ਦੇ ਕਰੀਬ ਚਾਰ ਸਾਲਾਂ ਬਾਅਦ ਇਹ ਫ਼ਿਲਮ ਆ ਰਹੀ ਹੈ। ਇਹ 4 ਦੇਸ਼ਾਂ ’ਚ ਸ਼ੂਟ ਹੋਈ ਹੈ।

ਵਿਦੇਸ਼ਾਂ ’ਚ ਨਿਕਲ ਜਾਂਦੀ ਹੈ ਜ਼ਿੰਦਗੀ
ਪਹਿਲੇ ਹਾਫ ’ਚ ਬਹੁਤ ਕਾਮੇਡੀ ਹੈ। ਕਿਸ ਤਰ੍ਹਾਂ ਇਹ ਅੰਗਰੇਜ਼ੀ ਸਿੱਖ ਰਹੇ ਹਨ ਤੇ ਪੇਪਰ ਦਿੰਦੇ ਹਨ। ਪੁੱਛਿਆ ਕੁਝ ਹੋਰ ਜਾਂਦਾ ਹੈ ਤੇ ਜਵਾਬ ਕੁਝ ਹੋਰ ਦਿੰਦੇ ਹਨ। ਦੂਜੇ ਹਾਫ ’ਚ ਕਿਵੇਂ ਡੰਕੀ ਲਗਾਉਂਦੇ ਹਨ, ਉਨ੍ਹਾਂ ਨਾਲ ਬਾਰਡਰ ’ਤੇ ਕੀ-ਕੀ ਹੁੰਦਾ ਹੈ, ਇਹ ਸਭ ਹੈ। ਉਨ੍ਹਾਂ ਨੂੰ ਪਹੁੰਚਣ ਤੋਂ ਬਾਅਦ ਅਹਿਸਾਸ ਹੁੰਦਾ ਹੈ ਕਿ ਇਹ ਉਹ ਜਗ੍ਹਾ ਹੈ ਹੀ ਨਹੀਂ, ਜੋ ਸੋਚ ਕੇ ਉਹ ਆਏ ਸਨ। ਉਹ ਗੈਰ-ਕਾਨੂੰਨੀ ਬਣ ਕੇ ਰਹਿ ਜਾਂਦੇ ਹਨ। ਜ਼ਿੰਦਗੀ ਉਥੇ ਨਿਕਲ ਜਾਂਦੀ ਹੈ।

ਸ਼ਾਹਰੁਖ ਅਜੇ ਐਕਸ਼ਨ ਫ਼ਿਲਮਾਂ ਕਰ ਰਹੇ ਹਨ ਪਰ ਮੇਰੇ ਲਈ ਅੱਜ ਵੀ ਲਵੇਬਲ ਸ਼ਾਹਰੁਖ ਹਨ। ਇਹ ਰੋਮਾਂਟਿਕ ਸਟੋਰੀ ਹੈ। ਮੈਨੂੰ ਫ਼ਿਲਮ ਲਈ ਪਰਫੈਕਟ ਲੱਗੇ। ਉਨ੍ਹਾਂ ਨਾਲ ਕੰਮ ਕਰਨ ’ਚ ਬਹੁਤ ਮਜ਼ਾ ਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News