ਰਾਜਕੁਮਾਰ ਹਿਰਾਨੀ ਨੇ ਚੋਣ ਕਮਿਸ਼ਨ ਨਾਲ ਬਣਾਈ ਸ਼ਾਰਟ ਫ਼ਿਲਮ
Monday, Jan 29, 2024 - 03:36 PM (IST)
ਮੁੰਬਈ (ਬਿਊਰੋ)– ਰਾਜਕੁਮਾਰ ਹਿਰਾਨੀ ਇਕ ਅਜਿਹੇ ਫ਼ਿਲਮ ਨਿਰਮਾਤਾ ਹਨ, ਜੋ ਹਮੇਸ਼ਾ ਆਪਣੀਆਂ ਫ਼ਿਲਮਾਂ ਰਾਹੀਂ ਲੋਕਾਂ ਨੂੰ ਸਮਾਜਿਕ ਜਾਗਰੂਕਤਾ ਨਾਲ ਜੋੜਦੇ ਹਨ।
ਹੁਣ ਰਾਜਕੁਮਾਰ ਹਿਰਾਨੀ ਨੇ ਜਾਗਰੂਕਤਾ ’ਤੇ ਫ਼ਿਲਮ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨਾਲ ਹੱਥ ਮਿਲਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ
ਇਸ ਫ਼ਿਲਮ ਦਾ ਨਾਂ ‘ਮਾਈ ਵੋਟ, ਮਾਈ ਡਿਊਟੀ’ ਹੈ, ਜੋ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ’ਤੇ ਰਿਲੀਜ਼ ਹੋਈ।
ਇਸ ਦੀ ਥੀਮ ਹੈ ‘ਵੈਲਿਊ ਆਫ ਵਨ ਵੋਟ’। ਫ਼ਿਲਮ ’ਚ ਸਚਿਨ ਤੇਂਦੁਲਕਰ, ਰਾਜਕੁਮਾਰ ਰਾਵ, ਅਮਿਤਾਭ ਬੱਚਨ, ਆਰ. ਮਾਧਵਨ, ਰਵੀਨਾ ਟੰਡਨ, ਵਿੱਕੀ ਕੌਸ਼ਲ, ਬੋਮਨ ਇਰਾਨੀ, ਅਰਸ਼ਦ ਵਾਰਸੀ, ਭੂਮੀ ਪੇਡਨੇਕਰ ਤੇ ਮੋਨਾ ਸਿੰਘ ਦੇ ਸੰਦੇਸ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।