ਰਜਨੀਕਾਂਤ ਨੇ ਅੰਬਾਨੀਆਂ ਦੇ ਫੰਕਸ਼ਨ 'ਚ ਕੀਤੀ ਅਜਿਹੀ ਹਰਕਤ, ਵੇਖ ਸੱਤਵੇਂ ਆਸਮਾਨ 'ਤੇ ਚੜ੍ਹਿਆ ਲੋਕਾਂ ਦਾ ਪਾਰਾ

Wednesday, Mar 06, 2024 - 10:34 AM (IST)

ਰਜਨੀਕਾਂਤ ਨੇ ਅੰਬਾਨੀਆਂ ਦੇ ਫੰਕਸ਼ਨ 'ਚ ਕੀਤੀ ਅਜਿਹੀ ਹਰਕਤ, ਵੇਖ ਸੱਤਵੇਂ ਆਸਮਾਨ 'ਤੇ ਚੜ੍ਹਿਆ ਲੋਕਾਂ ਦਾ ਪਾਰਾ

ਨਵੀਂ ਦਿੱਲੀ : ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ 'ਚ ਬਾਲੀਵੁੱਡ ਦੇ ਨਾਲ-ਨਾਲ ਸਾਊਥ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ 'ਚ ਥਲਾਈਵਾ ਰਜਨੀਕਾਂਤ ਵੀ ਆਪਣੀ ਪਤਨੀ ਲਤਾ ਅਤੇ ਧੀ ਐਸ਼ਵਰਿਆ ਨਾਲ ਪਾਰਟੀ ਦੀ ਰੌਣਕ ਨੂੰ ਵਧਾਉਣ ਪਹੁੰਚੇ। ਹਾਲਾਂਕਿ ਰਜਨੀਕਾਂਤ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਹਾਊਸ ਹੈਲਪਰ ਨਾਲ ਵਿਹਾਰ ਪਸੰਦ ਨਹੀਂ ਆਇਆ। ਰਜਨੀਕਾਂਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਅਦਾਕਾਰ ਨੇ ਲੋਕਾਂ ਸਾਹਮਣੇ ਆਪਣੀ ਹਾਊਸ ਹੈਲਪਰ ਨਾਲ ਕੁਝ ਅਜਿਹਾ ਕੀਤਾ, ਜਿਸ ਨੂੰ ਵੇਖ ਪ੍ਰਸ਼ੰਸਕ ਭੜਕ ਗਏ।

ਵੀਡੀਓ ਦੀ ਹੋ ਰਹੀ ਹਰ ਪਾਸੇ ਚਰਚਾ
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ 'ਚ 3 ਦਿਨ ਚੱਲਿਆ। ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਰਜਨੀਕਾਂਤ ਨੇ ਵੀ 1 ਤੋਂ 3 ਮਾਰਚ ਤੱਕ ਆਪਣੇ ਪਰਿਵਾਰ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਪਾਰਟੀ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਪਰ ਸਿਰਫ਼ ਇਕ ਨੇ ਸਭ ਤੋਂ ਵੱਧ ਧਿਆਨ ਖਿੱਚਿਆ।

PunjabKesari

ਇਸ ਹਰਕਤ 'ਤੇ ਟਰੋਲ ਹੋਏ ਰਜਨੀਕਾਂਤ
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਖ਼ਤਮ ਹੋਣ ਤੋਂ ਬਾਅਦ ਰਜਨੀਕਾਂਤ ਪਰਿਵਾਰ ਨਾਲ ਘਰ ਲਈ ਰਵਾਨਾ ਹੋ ਗਏ। ਪੈਪਰਾਜ਼ੀ ਨੇ ਉਸ ਨੂੰ ਏਅਰਪੋਰਟ ਵੱਲ ਜਾਂਦੇ ਸਮੇਂ ਦੇਖਿਆ। ਰਜਨੀਕਾਂਤ ਨੇ ਪਰਿਵਾਰ ਨਾਲ ਪੋਜ਼ ਵੀ ਦਿੱਤੇ ਪਰ ਇਸ ਦੌਰਾਨ ਉਨ੍ਹਾਂ ਨੇ ਪਿੱਛੇ ਖੜ੍ਹੀ ਆਪਣੀ ਹਾਊਸ ਹੈਲਪਰ ਨੂੰ ਹੱਥ ਨਾਲ ਪਿੱਛੇ ਹਟਣ ਦਾ ਇਸ਼ਾਰਾ ਕੀਤਾ, ਤਾਂ ਕਿ ਉਹ ਕੈਮਰੇ ਦੇ ਫਰੇਮ 'ਚ ਨਾ ਆਵੇ। ਕਈ ਲੋਕਾਂ ਨੂੰ ਅਦਾਕਾਰ ਦੀ ਇਹ ਹਰਕਤ ਪਸੰਦ ਨਹੀਂ ਆਈ।

ਇਹ ਖ਼ਬਰ ਵੀ ਪੜ੍ਹੋ - Swatantrya Veer Savarkar: ਰਣਦੀਪ ਹੁੱਡਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼, ਲੂੰ-ਕੰਡੇ ਖੜ੍ਹੇ ਕਰਨਗੇ ਸੀਨ

ਰਜਨੀਕਾਂਤ ਦੀ ਵੀਡੀਓ 'ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਕਿਹਾ, 'ਮੈਨੂੰ ਔਰਤ ਦੀ ਇੱਜ਼ਤ ਦੀ ਚਿੰਤਾ ਹੈ, ਉਸ ਨੂੰ ਉਸ ਦੀ ਜਗ੍ਹਾ ਦਿਖਾਈ ਗਈ। ਕਾਸ਼ ਉਸ ਕੋਲ ਵੀ ਇਹੀ ਪੈਸਾ ਹੁੰਦਾ ਤਾਂ ਉਹ ਅਪਮਾਨਿਤ ਮਹਿਸੂਸ ਨਾ ਕਰਦੀ।' ਇਕ ਹੋਰ ਯੂਜ਼ਰ ਨੇ ਕਿਹਾ, 'ਉਸ ਨੂੰ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦਾ ਸਾਮਾਨ ਚੁੱਕਦੇ ਹਨ।' ਇਕ ਹੋਰ ਉਪਭੋਗਤਾ ਨੇ ਕਿਹਾ, 'ਇਹ ਵਿਅਕਤੀ ਤੇ ਇਨ੍ਹਾਂ ਦਾ ਪਰਿਵਾਰ ਕਿੰਨਾ ਘਟੀਆ ਹੈ।'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News