ਰਜਨੀਕਾਂਤ ਨੇ ਸਿਨੇਮਾ ''ਚ 50 ਸਾਲ ਕੀਤੇ ਪੂਰੇ, ਪ੍ਰਸ਼ੰਸਕ ਨੇ 5500 ਫੋਟੋਆਂ ਨਾਲ ਸਜਾਇਆ ''ਰਜਨੀ ਮੰਦਰ''
Thursday, Aug 07, 2025 - 03:51 PM (IST)

ਮਦੁਰੈ (ਏਜੰਸੀ)- ਤਮਿਲ ਸਿਨੇਮਾ ਦੇ ਮਹਾਨ ਸਟਾਰ ਰਜਨੀਕਾਂਤ ਨੇ ਫਿਲਮੀ ਦੁਨੀਆ ਵਿੱਚ ਆਪਣੇ 50 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਨੂੰ ਯਾਦਗਾਰ ਬਣਾਉਂਦੇ ਹੋਏ ਉਨ੍ਹਾਂ ਦੇ ਕਾਰਤਿਕ ਨਾਮ ਦੇ ਇੱਕ ਨੇ ਮਦੁਰੈ ਸਥਿਤ 'ਅਰੁਲਮਿਗੁ ਸ੍ਰੀ ਰਜਨੀ ਮੰਦਰ' ਨੂੰ ਉਨ੍ਹਾਂ ਦੀਆਂ 5500 ਤੋਂ ਵੱਧ ਫੋਟੋਆਂ ਅਤੇ ਫਿਲਮਾਂ ਦੇ ਪੋਸਟਰਾਂ ਨਾਲ ਸਜਾਇਆ।
ਇਹ ਵੀ ਪੜ੍ਹੋ: 'ਭਰਾ' ਤੋਂ ਹੀ ਪ੍ਰੈਗਨੈਂਟ ਹੋਈ ਮਸ਼ਹੂਰ ਅਦਾਕਾਰਾ ! ਫ਼ਿਰ ਜਵਾਈ ਸਾਹਮਣੇ ਹੀ ਕਰਵਾਇਆ ਦੂਜਾ ਵਿਆਹ
ਕਾਰਤਿਕ ਨੇ ਸਿਰਫ ਮੰਦਰ ਸਜਾਇਆ ਹੀ ਨਹੀਂ, ਸਗੋਂ ਰਜਨੀਕਾਂਤ ਦੀ 300 ਕਿਲੋ ਵਜ਼ਨੀ ਮੂਰਤੀ ਦਾ ਜਲ ਅਭਿਸ਼ੇਕ ਕਰਕੇ ਆਪਣੇ ਮਨੋਰਥ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਹ ਮੰਦਰ ਕੁਝ ਸਾਲ ਪਹਿਲਾਂ ਹੀ ਬਣਾਇਆ ਗਿਆ ਸੀ। ਕਾਰਤਿਕ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਜਨੀਕਾਂਤ ਨੂੰ ਇਕ ਦੇਵਤਾ ਮੰਨਦੇ ਹੋਏ, ਰਵਾਇਤੀ ਤਰੀਕੇ ਨਾਲ ਪੂਜਾ ਅਤੇ ਰਸਮਾਂ ਅਦਾ ਕਰਕੇ ਇਹ ਖਾਸ ਦਿਨ ਮਨਾਇਆ।
ਰਜਨੀਕਾਂਤ ਦੀ ਫਿਲਮੀ ਯਾਤਰਾ
ਰਜਨੀਕਾਂਤ ਨੇ 1975 ਵਿੱਚ ਤਮਿਲ ਫਿਲਮ ‘ਅਪੂਰਵਾ ਰਾਗੰਗਲ’ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਨਿਰਦੇਸ਼ਕ ਕੇ. ਬਾਲਚੰਦਰ ਸਨ। 74 ਸਾਲ ਦੀ ਉਮਰ ਵਿੱਚ ਵੀ ਰਜਨੀਕਾਂਤ ਤਮਿਲ ਸਿਨੇਮਾ ਦੇ ਸਭ ਤੋਂ ਮਾਣਯੋਗ ਅਦਾਕਾਰਾਂ 'ਚੋਂ ਇੱਕ ਹਨ। ਉਨ੍ਹਾਂ ਦੇ ਅਦਾਕਾਰੀ ਅੰਦਾਜ, ਡਾਇਲਾਗ ਅਤੇ ਵਿਲੱਖਣ ਸ਼ੈਲੀ ਨੇ ਉਨ੍ਹਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪ੍ਰਸ਼ੰਸਕਾਂ ਦਾ ਚਹੇਤਾ ਬਣਾਇਆ। ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ‘ਥਲਪਤੀ’, ‘ਸ਼ਿਵਾਜੀ: ਦਿ ਬੌਸ’, ‘ਰੋਬੋ’, ‘2.0’, ‘ਜੇਲਰ’ ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨੇ ਪੈਸਿਆਂ ਲਈ ਕਈ ਵਾਰ ਕੀਤਾ ਗਲਤ ਕੰਮ
ਹਾਲੀਆ ਅਤੇ ਆਉਣ ਵਾਲੀਆਂ ਫਿਲਮਾਂ
ਰਜਨੀਕਾਂਤ ਆਖਰੀ ਵਾਰ ਟੀ. ਜੇ. ਗਿਆਨਵੇਲ ਦੀ ਫਿਲਮ ‘ਵੈੱਟੈਯਨ’ ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ, ਫਹਾਦ ਫਾਸਿਲ ਅਤੇ ਰਾਣਾ ਦੱਗੂਬਾਤੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਹੁਣ ਰਜਨੀਕਾਂਤ ਆਪਣੇ ਆਉਣ ਵਾਲੇ ਪ੍ਰੋਜੈਕਟ ‘ਕੂਲੀ’ ਵਿੱਚ ਨਜ਼ਰ ਆਉਣਗੇ, ਜਿਸ ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਕਰ ਰਹੇ ਹਨ। ਇਸ ਫਿਲਮ ਵਿੱਚ ਉਪੇਂਦਰ, ਆਮਿਰ ਖਾਨ ਅਤੇ ਨਾਗਾਰਜੁਨਾ ਅਕੀਨੇਨੀ ਵੀ ਸ਼ਾਮਿਲ ਹਨ। ਇਹ ਫਿਲਮ 14 ਅਗਸਤ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਮਾਸਟਰਸ਼ੈੱਫ ਤੇ ਸੋਸ਼ਲ ਮੀਡੀਆ ਸਟਾਰ ਦੀ ਹੋਈ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8