ਪੁਨੀਤ ਨੂੰ ਸ਼ਰਧਾਂਜਲੀ ਦੇਣ ''ਤੇ ਟਰੋਲ ਹੋਏ ਰਜਨੀਕਾਂਤ, ਪ੍ਰਸ਼ੰਸਕਾਂ ਨੇ ਆਖੀਆਂ ਇਹ ਗੱਲਾਂ

Thursday, Nov 11, 2021 - 10:05 AM (IST)

ਮੁੰਬਈ : ਟਾਲੀਵੁੱਡ ਦੇ ਸੁਪਰਸਟਾਰ ਅਤੇ 'ਥਲਾਈਵਾ', ਰਜਨੀਕਾਂਤ ਦੱਖਣ ਇੰਡਸਟਰੀ ਦੇ ਸਭ ਤੋਂ ਸਤਿਕਾਰਤ ਅਦਾਕਾਰਾਂ ਵਿੱਚੋਂ ਇਕ ਹਨ। ਉਹ ਜੋ ਵੀ ਕਰਦੇ ਹਨ, ਚਾਹੇ ਉਹ ਟਵੀਟ ਹੋਵੇ ਜਾਂ ਡਾਂਸ ਸਟੈੱਪ, ਪ੍ਰਸ਼ੰਸਕਾਂ 'ਤੇ ਉਹ ਹਾਵੀ ਹੋ ਜਾਂਦੇ ਹਨ। ਪਰ ਇਸ ਵਾਰ ਕੁਝ ਅਜਿਹਾ ਹੋਇਆ ਜੋ ਕੋਈ ਸੋਚ ਵੀ ਨਹੀਂ ਸਕਦਾ। ਰਜਨੀਕਾਂਤ ਨੇ ਹਾਲ ਹੀ 'ਚ ਟਵਿਟਰ 'ਤੇ ਪੁਨੀਤ ਰਾਜਕੁਮਾਰ ਨੂੰ ਯਾਦ ਕਰਦੇ ਹੋਏ ਸੋਗ ਜ਼ਾਹਰ ਕੀਤਾ ਪਰ ਅਜਿਹਾ ਲੱਗਦਾ ਹੈ ਕਿ ਪ੍ਰਸ਼ੰਸਕਾਂ ਨੂੰ ਥਲਾਈਵਾ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ। ਸੁਪਰਸਟਾਰ ਰਜਨੀਕਾਂਤ ਨੇ ਹਾਲ ਹੀ ਵਿਚ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਨੂੰ ਸ਼ਰਧਾਂਜਲੀ ਦੇਣ ਲਈ ਟਵਿਟਰ 'ਤੇ ਇਕ ਨੋਟ ਲਿਖਿਆ। ਉਸੇ ਟਵੀਟ ਵਿਚ, ਅਦਾਕਾਰ ਨੇ ਆਪਣੀ ਬੇਟੀ ਸੁੰਦਰਿਆ ਦੇ ਐਪ 'ਤੇ ਅਪਲੋਡ ਕੀਤਾ ਇਕ ਆਡੀਓ ਲਿੰਕ ਵੀ ਸਾਂਝਾ ਕੀਤਾ। ਮੈਗਾਸਟਾਰ ਨੇ ਲਿਖਿਆ, 'ਮੈਂ ਤੁਹਾਡੀ ਮੌਤ ਨੂੰ ਸਵੀਕਾਰ ਨਹੀਂ ਕਰ ਸਕਦਾ, ਪੁਨੀਤ... ਰੈਸਟ ਇਨ ਪੀਸ ਮਾਇ ਚਾਈਲਡ।'
ਅਦਾਕਾਰ ਵੱਲੋਂ ਪੋਸਟ ਕੀਤਾ ਗਿਆ ਟਵੀਟ ਉਨ੍ਹਾਂ ਦੇ ਅਤੇ ਮਰਹੂਮ ਪੁਨੀਤ ਦੇ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗਾ। ਪ੍ਰਸ਼ੰਸਕਾਂ ਨੇ ਮਹਿਸੂਸ ਕੀਤਾ ਕਿ ਰਜਨੀਕਾਂਤ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਨਹੀਂ ਦੇ ਰਹੇ ਸਨ ਬਲਕਿ ਆਪਣੀ ਬੇਟੀ ਦੇ ਐਪ ਦਾ ਪ੍ਰਚਾਰ ਕਰ ਰਹੇ ਸਨ। ਆਪਣੀ ਧੀ ਦੇ ਐਪ ਨੂੰ ਪ੍ਰਮੋਟ ਕਰਨ ਲਈ ਪੁਨੀਤ ਦੀ ਮੌਤ ਦਾ ਸਹਾਰਾ ਲੈਣ ਲਈ ਨੇਟੀਜ਼ਨਾਂ ਨੇ ਰਜਨੀਕਾਂਤ ਅਤੇ ਉਨ੍ਹਾਂ ਦੀ ਧੀ ਦੀ ਨਿੰਦਾ ਕੀਤੀ। ਇਕ ਯੂਜ਼ਰ ਨੇ ਲਿਖਿਆ ਕਿ ਤੁਹਾਡੇ ਵਰਗੇ ਦਿੱਗਜਾਂ ਨੂੰ ਐਪ ਪ੍ਰਮੋਸ਼ਨ ਲਈ ਸੋਗ ਸੰਦੇਸ਼ਾਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ।
ਇਕ ਹੋਰ ਯੂਜ਼ਰ ਨੇ ਲਿਖਿਆ, 'ਜੋ ਕੋਈ ਵੀ ਇਸ ਆਈਡੀ ਦੀ ਵਰਤੋਂ ਕਰ ਰਿਹਾ ਹੈ, ਕਿਰਪਾ ਕਰਕੇ ਇਸ ਤਰ੍ਹਾਂ ਦੇ ਮਾੜੇ ਤਰੀਕੇ ਨਾਲ ਐਪ ਦਾ ਪ੍ਰਚਾਰ ਕਰਨਾ ਬੰਦ ਕਰੋ.. ਸੋਗ ਦੇ ਜ਼ਰੀਏ ਐਪ ਦਾ ਪ੍ਰਚਾਰ ਕਰਨਾ ਇਸ ਮਹਾਨ ਸੁਪਰਸਟਾਰ ਦੇ ਲਈ ਸਹੀ ਨਹੀਂ ਹੈ'। ਇਕ ਟਵਿਟਰ ਯੂਜ਼ਰ ਨੇ ਲਿਖਿਆ, 'ਬਹੁਤ ਹੁਸ਼ਿਆਰ, 10 ਦਿਨ ਪਹਿਲਾਂ ਪੁਨੀਤ ਦੀ ਮੌਤ ਹੋ ਗਈ, ਹੁਣ ਸਿਰਫ਼ ਤੁਸੀਂ ਸੋਗ ਦੇ ਸ਼ਬਦ ਦੇ ਰਹੇ ਹੋ। ਮੈਂ ਤੁਹਾਡੇ ਵਿਵਹਾਰ ਤੋਂ ਸ਼ਰਮਿੰਦਾ ਹਾਂ। ਤੁਸੀਂ ਧੀ ਦੇ ਨਵੇਂ ਪ੍ਰਾਜੈਕਟ ਸਬੰਧੀ ਭਾਸ਼ਣ ਦਿੱਤਾ। ਮੈਨੂੰ ਯਕੀਨ ਹੈ ਕਿ ਤੁਸੀਂ ਪਰਮੇਸ਼ਰ ਤੋਂ ਸਭ ਤੋਂ ਵਧੀਆ ਸਬਕ ਪ੍ਰਾਪਤ ਕਰੋਗੇ।
ਦੱਸ ਦੇਈਏ ਕਿ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਦਾ 29 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹ 46 ਸਾਲਾਂ ਦੇ ਸਨ। ਉਨ੍ਹਾਂ ਦੇ ਇਸ ਤਰ੍ਹਾਂ ਜਾਣ ਨਾਲ ਪ੍ਰਸ਼ੰਸਕ ਅਜੇ ਵੀ ਸਦਮੇ 'ਚ ਹਨ। ਲੋਕ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦੇ ਪਸੰਦੀਦਾ ਸਿਤਾਰੇ ਇਸ ਤਰ੍ਹਾਂ ਚਲੇ ਗਏ। ਹੁਣ ਪ੍ਰਸ਼ੰਸਕ ਰਜਨੀਕਾਂਤ ਦੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।


Aarti dhillon

Content Editor

Related News