ਹਸਪਤਾਲ ''ਚ ਦਾਖ਼ਲ ਹੋਏ ਰਜਨੀਕਾਂਤ, ਪਤਨੀ ਬੋਲੀ- ''ਇਹ ਰੂਟੀਨ ਮੈਡੀਕਲ ਚੈਕਅੱਪ ਹੈ''

Friday, Oct 29, 2021 - 12:13 PM (IST)

ਹਸਪਤਾਲ ''ਚ ਦਾਖ਼ਲ ਹੋਏ ਰਜਨੀਕਾਂਤ, ਪਤਨੀ ਬੋਲੀ- ''ਇਹ ਰੂਟੀਨ ਮੈਡੀਕਲ ਚੈਕਅੱਪ ਹੈ''

ਮੁੰਬਈ- ਸਾਊਥ ਸੁਪਰਸਟਾਰ ਰਜਨੀਕਾਂਤ ਦੀ ਬੀਤੇ ਵੀਰਵਾਰ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਅਦਾਕਾਰ ਨੂੰ ਚੇਨਈ ਦੇ ਕਾਵੇਰੀ ਹਸਪਤਾਲ 'ਚ ਦਾਖਲ ਕਰਨਾ ਪਿਆ। ਇਸ ਗੱਲ ਦੀ ਜਾਣਕਾਰੀ ਰਜਨੀਕਾਂਤ ਦੀ ਪਤਨੀ ਲਤਾ ਨੇ ਦਿੱਤੀ ਹੈ ਅਤੇ ਦੱਸਿਆ ਕਿ ਅਦਾਕਾਰ ਦਾ ਇਹ ਰੂਟੀਨ ਮੈਡੀਕਲ ਚੈਕਅੱਪ ਹੈ। ਅਦਾਕਾਰ ਦੀ ਤਬੀਅਤ ਦੇ ਬਾਰੇ 'ਚ ਸੁਣ ਕੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।

Bollywood Tadka
ਰਿਪੋਰਟ ਮੁਤਾਬਕ ਇਸ ਵਾਰ ਉਨ੍ਹਾਂ ਨੇ ਹੈਲਥ ਚੈਕਅੱਪ ਲਈ ਬਹੁਤ ਪਹਿਲੇ ਜਾਣਾ ਸੀ ਪਰ ਕੋਰੋਨਾ ਤਾਲਾਬੰਦੀ ਅਤੇ ਫਿਰ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਦੇ ਚੱਲਦੇ ਨਹੀਂ ਜਾ ਪਾਏ ਸਨ। ਪਿਛਲੇ ਸਾਲ ਦਸੰਬਰ 'ਚ ਵੀ ਰਜਨੀਕਾਂਤ ਦੀ ਸਿਹਤ ਕੁਝ ਜ਼ਿਆਦਾ ਹੀ ਖਰਾਬ ਹੋਈ ਸੀ ਉਦੋਂ ਵੀ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। 70 ਸਾਲ ਦੇ ਰਜਨੀਕਾਂਤ ਨੂੰ ਬਲੱਡ ਪ੍ਰੈੱਸ਼ਰ ਦੀ ਪਰੇਸ਼ਾਨੀ ਹੈ।

Bollywood Tadka
ਦੱਸ ਦੇਈਏ ਕਿ ਰਜਨੀਕਾਂਤ ਦਾ 2016 'ਚ ਅਮਰੀਕਾ 'ਚ ਕਿਡਨੀ ਟਰਾਂਸਪਲਾਂਟ ਹੋਇਆ ਸੀ। 25 ਅਕਤੂਬਰ ਦਾ ਦਿਨ ਅਦਾਕਾਰ ਲਈ ਬਹੁਤ ਖਾਸ ਰਿਹਾ। ਅਦਾਕਾਰ ਨੂੰ ਸਰਵਉੱਚ ਸਨਮਾਨ ਭਾਵ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਇਸ ਸਮਾਰੋਹ ਦਾ ਦਿੱਲੀ 'ਚ ਆਯੋਜਨ ਕੀਤਾ ਗਿਆ ਸੀ। ਪ੍ਰਸ਼ੰਸਕ ਅਦਾਕਾਰ ਨੂੰ ਇਸ ਲਈ ਲਗਾਤਾਰ ਵਧਾਈਆਂ ਦੇ ਰਹੇ ਹਨ।


author

Aarti dhillon

Content Editor

Related News