ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਰਾਜੇਸ਼ ਖੰਨਾ, ਸਟਾਫ ਨੂੰ ਤੋਹਫ਼ੇ ’ਚ ਦਿੰਦੇ ਸਨ ਘਰ ਤੇ ਕਾਰਾਂ

Wednesday, Dec 29, 2021 - 11:40 AM (IST)

ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਰਾਜੇਸ਼ ਖੰਨਾ, ਸਟਾਫ ਨੂੰ ਤੋਹਫ਼ੇ ’ਚ ਦਿੰਦੇ ਸਨ ਘਰ ਤੇ ਕਾਰਾਂ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦਾ ਅੱਜ ਜਨਮਦਿਨ ਹੈ। 29 ਦਸੰਬਰ, 1942 ਨੂੰ ਅੰਮ੍ਰਿਤਸਰ ’ਚ ਜਨਮੇ ਰਾਜੇਸ਼ ਖੰਨਾ ਨੇ ‘ਆਖਰੀ ਖ਼ਤ’ ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਕਈ ਸੁਪਰਹਿੱਟ ਫ਼ਿਲਮਾਂ ’ਚ ਕੰਮ ਕੀਤਾ। ਰਾਜੇਸ਼ ਖੰਨਾ ਉਹ ਸਟਾਰ ਸਨ, ਜਿਨ੍ਹਾਂ ਦੀ ਦੁਨੀਆ ਦੀਵਾਨੀ ਸੀ। ਕੁੜੀਆਂ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੀਆਂ ਸਨ।

PunjabKesari

ਰਾਜੇਸ਼ ਖੰਨਾ ਦਾ ਸਟਾਰਡਮ ਭਾਵੇਂ ਜ਼ਿਆਦਾ ਲੰਮਾ ਸਮਾਂ ਨਹੀਂ ਚੱਲਿਆ ਪਰ ਜਿਸ ਤਰ੍ਹਾਂ ਉਸ ਛੋਟੇ ਜਿਹੇ ਦੌਰ ’ਚ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ, ਉਨ੍ਹਾਂ ਨੂੰ ਲੈ ਕੇ ਜੋ ਦੀਵਾਨਗੀ ਸੀ, ਉਂਝ ਸ਼ਾਇਦ ਹਿੰਦੀ ਫ਼ਿਲਮਾਂ ਦੇ ਕਿਸੇ ਅਦਾਕਾਰ ਨੂੰ ਨਸੀਬ ਨਹੀਂ ਹੋਈ।

PunjabKesari

ਰਾਜੇਸ਼ ਖੰਨਾ ਦੀਆਂ ਫ਼ਿਲਮਾਂ ਹੀ ਕਾਫੀ ਨਹੀਂ ਸਨ, ਉਨ੍ਹਾਂ ਦਾ ਸਟਾਈਲ ਵੀ ਉਨ੍ਹਾਂ ਨੂੰ ਸਾਰੇ ਸਿਤਾਰਿਆਂ ਤੋਂ ਅਲੱਗ ਬਣਾਉਂਦਾ ਸੀ। ਆਲਮ ਇਹ ਸੀ ਕਿ ਜਦੋਂ ਉਨ੍ਹਾਂ ਦੀ ਸਫੈਦ ਗੱਡੀ ਕਿਤੇ ਖੜ੍ਹੀ ਹੁੰਦੀ ਸੀ ਤਾਂ ਕੁੜੀਆਂ ਦੇ ਲਿਪਸਟਿਕ ਦੇ ਰੰਗ ਨਾਲ ਉਨ੍ਹਾਂ ਦੀ ਗੱਡੀ ਗੁਲਾਬੀ ਹੋ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਲੱਖਾਂ ਕੁੜੀਆਂ ਉਨ੍ਹਾਂ ਦੀਆਂ ਪ੍ਰਸ਼ੰਸਕ ਸਨ ਤੇ ਖ਼ੂਨ ਨਾਲ ਚਿੱਠੀ ਲਿਖ ਕੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦੀਆਂ ਸਨ। ਇੰਨਾ ਹੀ ਨਹੀਂ, ਉਸੇ ਖ਼ੂਨ ਨਾਲ ਕੁੜੀਆਂ ਰਾਜੇਸ਼ ਖੰਨਾ ਦੇ ਨਾਂ ਦਾ ਸਿੰਦੂਰ ਤਕ ਲਗਾਉਂਦੀਆਂ ਸਨ। ਸਿਨੇਮਾਘਰਾਂ ’ਚ ਰਾਜੇਸ਼ ਖੰਨਾ ਦੀ ਫ਼ਿਲਮ ਰਿਲੀਜ਼ ਹੁੰਦੀ ਤਾਂ ਦੇਖਣ ਵਾਲਿਆਂ ’ਚ ਕੁੜੀਆਂ ਜ਼ਿਆਦਾ ਹੁੰਦੀਆਂ ਸਨ।

PunjabKesari

ਇਕ ਦੌਰ ਅਜਿਹਾ ਸੀ ਕਿ ਜਦੋਂ ਰਾਜੇਸ਼ ਖੰਨਾ ਦੇ ਸਿਰ ’ਤੇ ਉਨ੍ਹਾਂ ਦਾ ਸਟਾਰਡਮ ਚੜ੍ਹ ਕੇ ਬੋਲ ਰਿਹਾ ਸੀ। ਕਾਕਾ ਉਸ ਸਮੇਂ ਇੰਡਸਟਰੀ ਦੇ ਹਾਈਐਸਟ ਪੇਡ ਅਦਾਕਾਰ ਸਨ। ਸ਼ਾਨ ਤੇ ਸ਼ੌਕਤ ਉਨ੍ਹਾਂ ਦੇ ਨਾਲ-ਨਾਲ ਚੱਲਦੀ ਸੀ। ਉਹ ਇਕ ਸ਼ਾਨਦਾਰ ਅਦਾਕਾਰ ਹੋਣ ਦੇ ਨਾਲ-ਨਾਲ ਵੱਡਾ ਦਿਲ ਵੀ ਰੱਖਦੇ ਸਨ। ਦੋਸਤਾਂ ਨੂੰ ਉਹ ਇੰਨੇ ਮਹਿੰਗੇ ਤੋਹਫ਼ੇ ਦਿੰਦੇ ਕਿ ਹਰ ਕੋਈ ਹੈਰਾਨ ਰਹਿ ਜਾਂਦਾ।

PunjabKesari

ਯਾਸੀਰ ਉਸਮਾਨ ਨੇ ਆਪਣੀ ਕਿਤਾਬ ‘ਰਾਜੇਸ਼ ਖੰਨਾ : ਦਿ ਅਨਟੋਲਡ ਸਟੋਰੀ ਆਫ ਇੰਡੀਆਜ਼ ਫਰਸਟ ਸੁਪਰਸਟਾਰ’ ’ਚ ਲਿਖਦੇ ਹਨ, ‘ਰਾਜੇਸ਼ ਖੰਨਾ ਨੂੰ ਪਾਰਟੀਆਂ ਦੇਣਾ ਪਸੰਦ ਸੀ। ਇਕ ਵਾਰ ਉਨ੍ਹਾਂ ਨੇ ਆਪਣੇ ਘਰ ਦੇ ਇਕ ਸਟਾਫ ਮੈਂਬਰ ਨੂੰ ਤੋਹਫ਼ੇ ’ਚ ਘਰ ਦੇ ਦਿੱਤਾ ਸੀ। ਇੰਨਾ ਹੀ ਨਹੀਂ, ਖ਼ਾਸ ਮੌਕਿਆਂ ’ਤੇ ਉਹ ਕਾਰ ਵੀ ਤੋਹਫ਼ੇ ’ਚ ਦੇ ਦਿੰਦੇ ਸਨ। ਰਾਜੇਸ਼ ਖੰਨਾ ਵਰਗਾ ਸਟਾਰਡਮ ਪਾਉਣ ਵਾਲਾ ਸਟਾਰ ਨਾ ਕਦੇ ਹੋਇਆ ਹੈ ਤੇ ਨਾ ਹੀ ਸ਼ਾਇਦ ਕਦੇ ਹੋਵੇਗਾ।’

PunjabKesari

ਰਾਜੇਸ਼ ਖੰਨਾ ਬਾਰੇ ਮਸ਼ਹੂਰ ਸੀ ਕਿ ਉਹ ਆਲਸੀ ਸਨ ਤੇ ਸੈੱਟ ’ਤੇ ਹਮੇਸ਼ਾ ਲੇਟ ਆਉਂਦੇ ਸਨ। ਰਾਜੇਸ਼ ਖੰਨਾ ਨੇ ਕਦੇ ਵੀ ਕਿਸੇ ਚੀਜ਼ ਲਈ ਆਪਣਾ ਲਾਈਫਸਟਾਈਲ ਨਹੀਂ ਬਦਲਿਆ। ਉਹ ਸੈੱਟ ’ਤੇ ਉਦੋਂ ਆਉਂਦੇ ਸਨ, ਜਦੋਂ ਉਨ੍ਹਾਂ ਦਾ ਮਨ ਕਰਦਾ ਸੀ, ਬਾਵਜੂਦ ਇਸ ਦੇ ਪ੍ਰੋਡਿਊਸਰ ਤੇ ਡਾਇਰੈਕਟ ਉਨ੍ਹਾਂ ਨੂੰ ਆਪਣੀ ਫ਼ਿਲਮ ’ਚ ਕਾਸਟ ਕਰਨ ਲਈ ਲਾਈਨ ਲਗਾਉਂਦੇ ਸਨ।

PunjabKesari

ਰਾਜੇਸ਼ ਖੰਨਾ ਨੇ ਆਪਣੇ ਕਰੀਅਰ ’ਚ ਲਗਾਤਾਰ 17 ਵੱਡੀਆਂ ਫ਼ਿਲਮਾਂ ਦਿੱਤੀਆਂ ਤੇ ਉਹ ਆਪਣੀਆਂ ਮਹਿਲਾ ਪ੍ਰਸ਼ੰਸਕਾਂ ਵਿਚਾਲੇ ਦੀਵਾਨਗੀ ਦੀ ਹੱਦ ਤਕ ਪਸੰਦ ਕੀਤੇ ਜਾਂਦੇ ਸਨ। ਚੇਤਨ ਆਨੰਦ ਦੀ ਫ਼ਿਲਮ ‘ਆਖਰੀ ਖ਼ਤ’ ਨਾਲ ਆਪਣਾ ਡੈਬਿਊ ਕਰਨ ਵਾਲੇ ਰਾਜੇਸ਼ ਖੰਨਾ ਨੂੰ ਕਦੇ ਬਾਕਸ ਆਫਿਸ ਦਾ ਸਭ ਤੋਂ ਭਰੋਸੇਮੰਦ ਕਲਾਕਾਰ ਮੰਨਿਆ ਜਾਂਦਾ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News