10 ਸਾਲ ਵੱਡੇ ਲਲਿਤ ਮੋਦੀ ਨਾਲ ਜੁੜਿਆ ਸੁਸ਼ਮਿਤਾ ਦਾ ਨਾਂ ਤਾਂ ਭਰਾ ਰਾਜੀਵ ਸੇਨ ਨੂੰ ਲੱਗਾ ਝਟਕਾ
Friday, Jul 15, 2022 - 03:03 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਆਈ.ਪੀ.ਐੱਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਸਨਸਨੀ ਮਚਾ ਦਿੱਤੀ ਹੈ। ਵੀਰਵਾਰ ਨੂੰ ਆਈ.ਪੀ.ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
ਜੋ ਕਈ ਵੀ ਇਸ ਰਿਸ਼ਤੇ ਦੇ ਬਾਰੇ 'ਚ ਸੁਣ ਰਿਹਾ ਹੈ ਉਹ ਹੈਰਾਨ ਹੈ ਪਰ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਹੈਰਾਨ ਤੋਂ ਜ਼ਿਆਦਾ ਸਦਮੇ 'ਚ ਹਨ। ਖ਼ਾਸ ਗੱਲ ਇਹ ਹੈ ਕਿ ਰਾਜੀਵ ਸੇਨ ਤੱਕ ਨੂੰ ਵੀ ਇਸ ਰਿਸ਼ਤੇ ਦੇ ਬਾਰੇ 'ਚ ਨਹੀਂ ਪਤਾ ਸੀ।
ਇਕ ਵੈੱਬ ਪੋਰਟਲ ਨਾਲ ਗੱਲ ਕਰਦੇ ਹੋਏ ਰਾਜੀਵ ਸੇਨ ਨੇ ਕਿਹਾ-'ਮੈਨੂੰ ਇਨ੍ਹਾਂ ਖ਼ਬਰਾਂ ਨਾਲ ਝਟਕਾ ਲੱਗਿਆ ਹੈ, ਮੈਂ ਖੁਸ਼ ਹਾਂ ਪਰ ਮੈਨੂੰ ਵੀ ਇਸ ਰਿਸ਼ਤੇ ਦੇ ਬਾਰੇ 'ਚ ਨਹੀਂ ਪਤਾ ਸੀ। ਮੈਂ ਆਪਣੀ ਭੈਣ ਨਾਲ ਗੱਲ ਕਰਾਂਗਾ ਫਿਰ ਹੀ ਕੁਝ ਕਹਿ ਪਾਵਾਂਗਾ'। ਜੇਕਰ ਰਾਜੀਵ ਸੇਨ ਦੀ ਇਹ ਗੱਲ ਸਹੀ ਹੈ ਤਾਂ ਇਸ ਦਾ ਮਤਲੱਬ ਇਹ ਹੋਇਆ ਕਿ ਸੁਸ਼ਮਿਤਾ ਨੇ ਇਸ ਰਿਸ਼ਤੇ ਨੂੰ ਪਰਿਵਾਰ ਤੋਂ ਵੀ ਲੁਕਾਇਆ ਸੀ।
ਲਲਿਤ ਮੋਦੀ ਨੇ ਬਦਲੀ ਆਪਣੀ ਇੰਸਟਾ ਪ੍ਰੋਫਾਈਲ
ਆਪਣੇ ਰਿਸ਼ਤੇ ਦੀ ਘੋਸ਼ਣਾ ਦੇ ਕੁਝ ਦੇਰ ਬਾਅਦ ਲਲਿਤ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀਪੀ ਅਤੇ ਬਾਇਓ ਦੋਵੇਂ ਬਦਲ ਦਿੱਤੇ ਹਨ। ਲਲਿਤ ਮੋਦੀ ਨੇ ਇੰਸਟਾਗ੍ਰਾਮ 'ਤੇ ਸੁਸ਼ਮਿਤਾ ਸੇਨ ਦੇ ਨਾਲ ਵਾਲੀ ਤਸਵੀਰ ਨੂੰ ਡੀਪੀ ਬਣਾਇਆ ਹੈ। ਉਧਰ ਬਾਇਓ 'ਚ ਲਿਖਿਆ-ਇੰਡੀਅਨ ਪ੍ਰੀਮੀਅਰ ਲੀਗ ਦਾ ਸੰਸਥਾਪਕ'। ਆਖਿਰਕਾਰ ਆਪਣੇ ਪਾਰਟਨਰ ਇਨ ਕ੍ਰਾਈਮ ਦੇ ਨਾਲ ਇਕ ਨਵਾਂ ਜੀਵਨ ਸ਼ੁਰੂ ਕਰਨ ਜਾ ਰਿਹਾ ਹਾਂ। ਮਾਇ ਲਵ ਸੁਸ਼ਮਿਤਾ ਸੇਨ'।
ਲਲਿਤ ਮੋਦੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਸ 'ਚ ਸੁਸ਼ਮਿਤਾ ਅਤੇ ਲਲਿਤ ਮੋਦੀ ਕਾਫੀ ਕੋਜ਼ੀ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਲਿਤ ਮੋਦੀ ਨੂੰ ਬੈਟਰ ਹਾਫ ਤੱਕ ਕਹਿ ਦਿੱਤਾ ਹੈ। ਜਿਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਵਾਂ ਨੇ ਵਿਆਹ ਵੀ ਕਰ ਲਿਆ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਦੱਸਿਆ ਕਿ ਦੋਵੇਂ ਡੇਟ ਕਰ ਰਹੇ ਹਨ।
6 ਮਹੀਨੇ ਪਹਿਲਾਂ ਕੀਤਾ ਸੀ ਬ੍ਰੇਕਅਪ ਦਾ ਐਲਾਨ
ਸੁਸ਼ਮਿਤਾ ਸੇਨ ਨੇ 6 ਮਹੀਨੇ ਪਹਿਲਾਂ ਹੀ ਪ੍ਰੇਮੀ ਰੋਹਮਨ ਸ਼ਾਲ ਨਾਲ ਬ੍ਰੇਕਅਪ ਕੀਤਾ ਸੀ। ਦੋਵੇਂ ਢਾਈ ਸਾਲਾਂ ਤੱਕ ਰਿਸ਼ਤੇ 'ਚ ਰਹੇ। ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਰੋਹਮਨ ਸੁਸ਼ਮਿਤਾ ਦੇ ਪਰਿਵਾਰ ਦੇ ਕਾਫੀ ਕਰੀਬ ਵੀ ਸਨ ਪਰ ਫਿਰ ਅਚਾਨਕ ਦੋਵਾਂ ਨੇ ਰਿਸ਼ਤੇ ਨੂੰ ਖਤਮ ਕਰ ਦਿੱਤਾ।