‘ਜਵਾਨ’ ਦੇ ਪ੍ਰੀਵਿਊ ’ਚ ਰਾਜਾ ਕੁਮਾਰੀ ਵਲੋਂ ਲਿਖਿਆ ਤੇ ਪੇਸ਼ ਕੀਤਾ ਸ਼ਾਨਦਾਰ ‘ਕਿੰਗ ਖ਼ਾਨ’ ਰੈਪ ਟਰੈਕ ਸ਼ਾਮਲ

Thursday, Jul 13, 2023 - 11:03 AM (IST)

‘ਜਵਾਨ’ ਦੇ ਪ੍ਰੀਵਿਊ ’ਚ ਰਾਜਾ ਕੁਮਾਰੀ ਵਲੋਂ ਲਿਖਿਆ ਤੇ ਪੇਸ਼ ਕੀਤਾ ਸ਼ਾਨਦਾਰ ‘ਕਿੰਗ ਖ਼ਾਨ’ ਰੈਪ ਟਰੈਕ ਸ਼ਾਮਲ

ਮੁੰਬਈ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਨਾਲ ਇਕ ਸ਼ਾਨਦਾਰ ਕੋਲੈਬ੍ਰੇਸ਼ਨ ’ਚ ਬਿਹਤਰੀਨ ਕਲਾਕਾਰ ਰਾਜਾ ਕੁਮਾਰੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਾਹਰੁਖ ਖ਼ਾਨ ਲਈ ‘ਕਿੰਗ ਖ਼ਾਨ’ ਰੈਪ ਲਿਖਿਆ ਗਿਆ ਹੈ, ਜੋ ਹਾਈ ਐਨਰਜੀ ਨਾਲ ਇਕ ਸ਼ਾਨਦਾਰ ਟਰੈਕ ਹੋਣ ਦਾ ਵਾਅਦਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’

ਇਸ ਟਰੈਕ ਦੀਆਂ ਝਲਕੀਆਂ ਅਸੀਂ ‘ਜਵਾਨ’ ਦੇ ਪ੍ਰੀਵਿਊ ’ਚ ਵੀ ਦੇਖੀਆਂ ਹਨ। ਪਾਵਰ-ਪੈਕਡ ਪ੍ਰੀਵਿਊ ਦੀ ਜਿਥੇ ਕਾਫੀ ਤਾਰੀਫ਼ ਹੋ ਰਹੀ ਹੈ, ਉਥੇ ਹੀ ਕਈ ਪ੍ਰਸ਼ੰਸਕ ਫ਼ਿਲਮ ਦੇ ਸੰਗੀਤ ਦੀ ਵੀ ਤਾਰੀਫ਼ ਕਰ ਰਹੇ ਹਨ।

ਰਾਜਾ ਕੁਮਾਰੀ ਫ਼ਿਲਮ ਦੀ ਡਿਸਕੋਗ੍ਰਾਫੀ ਦਾ ਅਹਿਮ ਹਿੱਸਾ ਰਹੀ ਹੈ। ਫ਼ਿਲਮ ਦਾ ਟੀਜ਼ਰ ਦੇਖਣ ਤੋਂ ਬਾਅਦ ਉਹ ਆਪਣੇ ਉਤਸ਼ਾਹ ’ਤੇ ਕਾਬੂ ਨਹੀਂ ਰੱਖ ਸਕੀ ਤੇ ਸ਼ਾਹਰੁਖ ਲਈ ਦਿਲ ਨੂੰ ਛੂਹਣ ਵਾਲਾ ਨੋਟ ਲਿਖਿਆ।

ਰਾਜਾ ਕੁਮਾਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਟਾਈਟਲ ਟਰੈਕ ਲਿਖਣ ਤੇ ਪ੍ਰਫਾਰਮ ਕਰਨ ਲਈ ਮੈਨੂੰ ਸੱਦਾ ਦੇਣ ਲਈ ਅਨਿਰੁਧ ਤੇ ਸ਼ਾਹਰੁਖ ਖ਼ਾਨ ਦਾ ਦਿਲੋਂ ਧੰਨਵਾਦ। ਦਰਸ਼ਕਾਂ ਵਲੋਂ ਇਸ ਨੂੰ ਸੁਣਨ ਦੀ ਹੋਰ ਉਡੀਕ ਨਹੀਂ ਕਰ ਸਕਦੀ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News