ਸ਼ਾਹਰੁਖ ਦੇ ਪੁੱਤਰ ਲਈ ਰਾਜ ਬੱਬਰ ਨੇ ਕੀਤੀ ਦੁਆ,  ਕਿਹਾ- 'ਇੱਕ ਯੋਧੇ ਦਾ ਪੁੱਤਰ ਪਲਟਕੇ ਲੜਾਈ ਲੜੇਗਾ...'

Monday, Oct 11, 2021 - 05:21 PM (IST)

ਸ਼ਾਹਰੁਖ ਦੇ ਪੁੱਤਰ ਲਈ ਰਾਜ ਬੱਬਰ ਨੇ ਕੀਤੀ ਦੁਆ,  ਕਿਹਾ- 'ਇੱਕ ਯੋਧੇ ਦਾ ਪੁੱਤਰ ਪਲਟਕੇ ਲੜਾਈ ਲੜੇਗਾ...'

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮੁੰਬਈ ਕਰੂਜ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਦੋਂ ਤੋਂ ਆਰੀਅਨ ਖ਼ਾਨ ਆਪਣੇ ਦੋਸਤਾਂ ਅਰਬਾਜ਼ ਵਪਾਰੀ ਅਤੇ ਮੁਨਮੁਨ ਧਮੇਚਾ ਨਾਲ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਹੈ। ਇਸ ਦੇ ਨਾਲ ਹੀ ਨਸ਼ਿਆਂ ਦੇ ਮਾਮਲੇ 'ਚ ਸ਼ਾਹਰੁਖ ਖ਼ਾਨ ਦੇ ਪੁੱਤਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੂਰਾ ਬਾਲੀਵੁੱਡ ਇੱਕਜੁਟ ਹੋ ਕੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਹੁਣ ਮਸ਼ਹੂਰ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ ਨੇ ਵੀ ਸ਼ਾਹਰੁਖ ਖ਼ਾਨ ਅਤੇ ਆਰੀਅਨ ਖ਼ਾਨ ਦਾ ਸਮਰਥਨ ਕੀਤਾ ਹੈ।

PunjabKesari

ਡਰੱਗਜ਼ ਮਾਮਲੇ 'ਚ ਹੁਣ ਤੱਕ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਜਾਂ ਸ਼ਾਹਰੁਖ ਖ਼ਾਨ ਦੇ ਘਰ ਪਹੁੰਚ ਕੇ ਸਹਾਇਤਾ ਕੀਤੀ ਹੈ। ਰਾਜ ਬੱਬਰ ਨੇ ਸੋਸ਼ਲ ਮੀਡੀਆ ਰਾਹੀਂ ਕਿੰਗ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਦਾ ਸਮਰਥਨ ਕੀਤਾ ਹੈ। ਰਾਜ ਬੱਬਰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਰਗਰਮ ਅਦਾਕਾਰਾਂ 'ਚੋਂ ਇੱਕ ਹੈ। ਉਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਸ਼ਾਹਰੁਖ ਖ਼ਾਨ ਦਾ ਸਮਰਥਨ ਕੀਤਾ ਹੈ। ਰਾਜ ਬੱਬਰ ਨੇ ਸ਼ਾਹਰੁਖ ਖ਼ਾਨ ਲਈ ਕਿਹਾ ਹੈ ਕਿ ਮੁਸ਼ਕਿਲਾਂ ਉਸ ਦੀ ਆਤਮਾ ਨੂੰ ਰੋਕ ਨਹੀਂ ਸਕਦੀਆਂ। ਉਸ ਨੇ ਆਪਣੇ ਟਵੀਟ 'ਚ ਲਿਖਿਆ, ''ਉਹ ਇੱਥੇ ਆਇਆ ਅਤੇ ਚੀਜ਼ਾਂ ਦਾ ਸਾਹਮਣਾ ਕੀਤਾ ਅਤੇ ਸਫ਼ਲਤਾ ਹਾਸਲ ਕੀਤੀ। ਮੈਂ ਸ਼ਾਹਰੁਖ ਖ਼ਾਨ ਨੂੰ ਲੰਮੇ ਸਮੇਂ ਤੋਂ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਮੁਸ਼ਕਿਲਾਂ ਉਸ ਦੀ ਆਤਮਾ ਨੂੰ ਹਿਲਾ ਨਹੀਂ ਸਕਦੀਆਂ। ਦੁਨੀਆ ਉਸ ਦੇ ਪੁੱਤਰ ਨੂੰ ਮੁਸ਼ਕਿਲਾਂ ਦੇ ਜ਼ਰੀਏ ਸਿੱਖ ਦੇ ਰਹੀ ਹੈ। ਮੈਂ ਜਾਣਦਾ ਹਾਂ ਕਿ ਇੱਕ ਯੋਧੇ ਦਾ ਪੁੱਤਰ ਪਲਟ ਕੇ ਲੜਾਈ ਕਰੇਗਾ। ਨੌਜਵਾਨ ਨੂੰ ਮੇਰਾ ਆਸ਼ੀਰਵਾਦ।''

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਲਈ ਰਾਜ ਬੱਬਰ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਉਸ ਦੇ ਅਤੇ ਕਿੰਗ ਖ਼ਾਨ ਦੇ ਪ੍ਰਸ਼ੰਸਕ ਇਸ ਟਵੀਟ ਨੂੰ ਪਸੰਦ ਕਰ ਰਹੇ ਹਨ। ਕੁਮੈਂਟ ਕਰਕੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਰਾਜ ਬੱਬਰ ਤੋਂ ਪਹਿਲਾਂ ਅਦਾਕਾਰ ਸ਼ੇਖਰ ਸੁਮਨ ਨੇ ਵੀ ਐਤਵਾਰ ਨੂੰ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਲਈ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕੀਤਾ। ਇਨ੍ਹਾਂ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਵੀ ਇਸ ਮਾਮਲੇ 'ਚ ਸ਼ਾਹਰੁਖ ਖ਼ਾਨ, ਆਰੀਅਨ ਖ਼ਾਨ ਅਤੇ ਗੌਰੀ ਖ਼ਾਨ ਦਾ ਸਮਰਥਨ ਕੀਤਾ ਹੈ।

ਦੱਸਣਯੋਗ ਹੈ ਕਿ ਰਾਜ ਬੱਬਰ ਅਤੇ ਸ਼ੇਖਰ ਸੁਮਨ ਤੋਂ ਪਹਿਲਾਂ ਰਵੀਨਾ ਟੰਡਨ, ਫਰਾਹ ਖ਼ਾਨ, ਹੰਸਲ ਮਹਿਤਾ, ਅਭਿਸ਼ੇਕ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਾਹਰੁਖ ਅਤੇ ਗੌਰੀ ਦੇ ਸਮਰਥਨ 'ਚ ਪੋਸਟਾਂ ਸਾਂਝੀਆਂ ਕੀਤੀਆਂ ਹਨ। ਦੱਸ ਦੇਈਏ ਕਿ ਇਸ ਸਮੇਂ ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ 'ਚ ਛਾਪੇਮਾਰੀ ਦੌਰਾਨ ਇਨ੍ਹਾਂ ਸਾਰਿਆਂ ਤੋਂ ਨਸ਼ੀਲੇ ਪਦਾਰਥ ਮਿਲੇ ਹਨ।

ਨੋਟ - ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਹੱਕ 'ਚ ਰਾਜ ਬੱਬਰ ਨੇ ਕੀਤੀ ਦੁਆ,  ਕਿਹਾ- 'ਇੱਕ ਯੋਧੇ ਦਾ ਪੁੱਤਰ ਪਲਟਕੇ ਲੜਾਈ ਲੜੇਗਾ...', ਇਸ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News