ਰਾਹੁਲ ਦਾ ਅਭਿਨਵ ''ਤੇ ਹਮਲਾ ਕਿਹਾ, ''ਇਹ ਪਤਨੀ ਦਾ ਨਹੀਂ ਹੋ ਸਕਿਆ ਕਿਸੇ ਹੋਰ ਦਾ ਕੀ ਹੋਵੇਗਾ''

Tuesday, Jan 19, 2021 - 04:44 PM (IST)

ਰਾਹੁਲ ਦਾ ਅਭਿਨਵ ''ਤੇ ਹਮਲਾ ਕਿਹਾ, ''ਇਹ ਪਤਨੀ ਦਾ ਨਹੀਂ ਹੋ ਸਕਿਆ ਕਿਸੇ ਹੋਰ ਦਾ ਕੀ ਹੋਵੇਗਾ''

ਨਵੀਂ ਦਿੱਲੀ (ਬਿਊਰੋ) - 'ਬਿੱਗ ਬੌਸ 14' ਦੇ ਦੋ ਚੋਟੀ ਦੇ ਟ੍ਰੈਂਡਿੰਗ ਮੁਕਾਬਲੇਬਾਜ਼ ਰਾਹੁਲ Rahul Vaidya ਤੇ ਰੂਬੀਨਾ ਦਿਲੈਕ ਅਕਸਰ ਆਪਸ 'ਚ ਲੜਦੇ ਨਜ਼ਰ ਆਉਂਦੇ ਹਨ। ਸ਼ੋਅ ਦੀ ਸ਼ੁਰੂਆਤ 'ਚ ਹੀ ਇਕ-ਦੂਜੇ ਦੇ ਆਹਮਣੇ-ਸਾਹਮਣੇ ਆਏ ਰਾਹੁਲ ਤੇ ਰੂਬੀਨਾ ਹੁਣ ਤਕ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਹਨ। ਖੇਡ ਦੌਰਾਨ ਮੌਕਿਆਂ ਦੇ ਹਿਸਾਬ ਨਾਲ ਹਰ ਕਿਸੇ ਦੀ ਬਾਂਡਿੰਗ ਬਦਲਦੀ ਦਿਸੀ ਪਰ ਨਹੀਂ ਬਦਲੇ ਤਾਂ ਰਾਹੁਲ ਤੇ ਰੂਬੀਨਾ। ਅੱਜ ਰਾਹੁਲ ਤੇ ਰੂਬੀਨਾ 'ਚ ਫਿਰ ਬਹਿਸ ਹੁੰਦੀ ਨਜ਼ਰ ਆਵੇਗੀ। ਇਸ ਵਾਰ ਵੀ ਇਸ ਲੜਾਈ ਦੀ ਵਜ੍ਹਾ ਰੂਬੀਨਾ ਦੇ ਪਤੀ ਅਭਿਨਵ ਸ਼ੁਕਲਾ ਹੋਣਗੇ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਰਾਹੁਲ ਤੇ ਰੂਬਿਨਾ ਵਿਚਕਾਰ ਜ਼ੋਰਦਾਰ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਭਿਨਵ ਤੇ ਬਾਕੀ ਘਰਵਾਲੇ ਦੋਵਾਂ ਨੂੰ ਦੂਰ-ਦੂਰ ਕਰਦੇ ਦਿਸ ਰਹੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਵੀਡੀਓ 'ਚ ਦਿਸ ਰਿਹਾ ਹੈ ਕਿ ਰਾਹੁਲ ਅਭਿਨਵ ਲਈ ਕਿਹਾ ਰਿਹਾ ਹੈ, ਇਹ ਆਪਣੀ ਘਰਵਾਲੀ ਦਾ ਨਹੀਂ ਹੋ ਸਕਿਆ ਤਾਂ ਕਿਸੇ ਹੋਰ ਦਾ ਕਿਵੇਂ ਹੋਵੇਗਾ।' ਰਾਹੁਲ ਦੇ ਇਸ ਕੁਮੈਂਟ 'ਤੇ ਰੂਬਿਨਾ ਭੜਕ ਉੱਠਦੀ ਹੈ ਤੇ ਗੁੱਸੇ 'ਚ ਬੋਲਦੀ ਹੈ, 'ਤੂੰ ਕੌਣ ਹੈ ਸਾਨੂੰ ਸਰਟੀਫਿਕੇਟ ਦੇਣ ਵਾਲਾ, ਤੇਰੇ 'ਚ ਤਾਂ ਹਿੰਮਤ ਤਕ ਨਹੀਂ ਹੈ ਕਿ ਆਪਣੀ ਪਾਰਟਨਰ ਨੂੰ ਇਸ ਸ਼ੋਅ 'ਚ ਲੈ ਕੇ ਆਵੇ।' ਬਾਅਦ 'ਚ ਰੂਬੀਨਾ ਨੇ ਰਾਹੁਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੇਰੀ ਰਿਲੇਸ਼ਨਸ਼ਿਪ ਨੂੰ 'ਚ ਲੈ ਕੇ ਆਵੇਗਾ ਤਾਂ ਤੈਨੂੰ ਮੈਂ।' ਇਸ ਤੋਂ ਬਾਅਦ ਰੂਬੀਨਾ ਰਾਹੁਲ ਦੇ ਹੱਥ 'ਤੇ ਆਪਣਾ ਹੱਥ ਮਾਰ ਦਿੰਦੀ ਹੈ, ਜਿਸ ਤੋਂ ਬਾਅਦ ਸਾਰੇ ਘਰਵਾਲੇ ਦੋਵਾਂ ਨੂੰ ਪਿੱਛੇ ਹਟਾਉਂਦੇ ਨਜ਼ਰ ਆਉਂਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਦੱਸਣਯੋਗ ਹੈ ਕਿ ਸ਼ੋਅ 'ਚ ਹੀ ਇਕ ਟਾਸਕ ਦੌਰਾਨ ਰੂਬੀਨਾ ਦਿਲੈਕ ਨੇ ਇਹ ਖ਼ੁਲਾਸਾ ਕੀਤਾ ਸੀ ਕਿ 'ਬਿੱਗ ਬੌਸ' 'ਚ ਆਉਣ ਤੋਂ ਪਹਿਲਾਂ ਅਭਿਨਵ ਤੇ ਉਹ ਤਲਾਕ ਲੈਣ ਵਾਲੇ ਸਨ। ਰੂਬੀਨਾ ਨੇ ਕਿਹਾ ਸੀ ਕਿ ਮੇਰਾ ਤੇ ਅਭਿਨਵ ਦਾ 'ਬਿੱਗ ਬੌਸ' ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਸੀਂ ਇਕ-ਦੂਜੇ ਨੂੰ ਨਵੰਬਰ ਤਕ ਦਾ ਸਮਾਂ ਦਿੱਤਾ ਸੀ। ਅਸੀਂ ਤਲਾਕ ਲੈਣ ਵਾਲੇ ਸੀ। ਰੂਬੀਨਾ ਦੇ ਇਸ ਖ਼ੁਲਾਸੇ ਨਾਲ ਨਾ ਸਿਰਫ਼ ਘਰਵਾਲਿਆਂ ਨੂੰ ਸਗੋਂ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਧੱਕਾ ਲੱਗਿਆ ਸੀ। ਹਾਲਾਂਕਿ ਹੁਣ ਰੂਬੀਨਾ ਤੇ ਅਭਿਨਵ ਦਾ ਕਹਿਣਾ ਹੈ ਕਿ ਉਹ ਤਲਾਕ ਨਹੀਂ ਲੈਣਗੇ।


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News