ਇਕ-ਦੂਜੇ ਦੇ ਹੋਣ ਜਾ ਰਹੇ ਨੇ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ, ਇਸ ਦਿਨ ਲੈਣਗੇ ਸੱਤ ਫੇਰੇ

Tuesday, Jul 06, 2021 - 11:36 AM (IST)

ਇਕ-ਦੂਜੇ ਦੇ ਹੋਣ ਜਾ ਰਹੇ ਨੇ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ, ਇਸ ਦਿਨ ਲੈਣਗੇ ਸੱਤ ਫੇਰੇ

ਮੁੰਬਈ: 'ਬਿੱਗ ਬੌਸ 14' ਫੇਮ ਗਾਇਕ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਫੈਨਜ਼ ਲਈ ਗੁੱਡ ਨਿਊਜ਼ ਹੈ। ਰਾਹੁਲ ਤੇ ਦਿਸ਼ਾ ਦੇ ਵਿਆਹ ਦੀ ਡੇਟ ਸਾਹਮਣੇ ਆ ਗਈ ਅਤੇ ਖ਼ਬਰਾਂ ਅਨੁਸਾਰ ਦੋਵੇਂ ਇਸ ਮਹੀਨੇ ਵਿਆਹ ਕਰਵਾਉਣ ਵਾਲੇ ਹਨ। ਜੀ ਹਾਂ ਇਕਦਮ ਸਹੀ ਪੜ੍ਹਿਆ ਰਾਹੁਲ-ਦਿਸ਼ਾ ਹੁਣ ਕੁਝ ਦਿਨ ਬਾਅਦ ਸੱਤ ਫੇਰੇ ਲੈਣ ਵਾਲੇ ਹਨ। ਇਸ ਜਾਣਕਾਰੀ ਨੂੰ ਕਪਲ ਨੇ ਹੁਣ ਤਕ ਸੀਕ੍ਰੇਟ ਰੱਖਿਆ ਹੈ ਪਰ ਖ਼ਬਰਾਂ ਅਨੁਸਾਰ ਦੋਵੇਂ 16 ਜੁਲਾਈ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਣਗੇ।

PunjabKesari

ਵਿਆਹ ਬਹੁਤ ਸਾਦਗੀ ਦੇ ਨਾਲ ਅਤੇ ਘੱਟ ਲੋਕਾਂ ਵਿਚਕਾਰ ਹੋਵੇਗਾ। ਇਸ ਦੇ ਬਾਰੇ ’ਚ ਗੱਲ ਕਰਦੇ ਹੋਏ ਰਾਹੁਲ ਨੇ ਕਿਹਾ ‘ਮੈਂ ਅਤੇ ਦਿਸ਼ਾ ਦੋਵੇਂ ਹੀ ਬਹੁਤ ਸਿੰਪਲ ਤਰੀਕੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ। ਅਸੀਂ ਚਾਹੁੰਦੇ ਹਾਂ ਕਿ ਸਿਰਫ਼ ਸਾਡੇ ਕਰੀਬੀ ਲੋਕ ਇਸ ਵਿਆਹ ’ਚ ਆਉਣ ਅਤੇ ਸਾਨੂੰ ਅਸ਼ੀਰਵਾਦ ਦੇਣ।

PunjabKesari
ਤੁਹਾਨੂੰ ਦੱਸ ਦਈਏ ਕਿ ਰਾਹੁਲ ਅਤੇ ਦਿਸ਼ਾ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਧੀਆ ਦੋਸਤ ਸੀ ਪਰ 'ਬਿੱਗ ਬੌਸ' ’ਚ ਰਾਹੁਲ ਨੇ ਦਿਸ਼ਾ ਨੂੰ ਨੈਸ਼ਨਲ ਟੀਵੀ ’ਤੇ ਪ੍ਰਪੋਜ਼ ਕਰ ਦਿੱਤਾ ਅਤੇ ਅਦਾਕਾਰਾ ਵੀ ਨਾ ਨਹੀਂ ਕਰ ਸਕੀ। ਰਾਹੁਲ ਨੇ ਦਿਸ਼ਾ ਦੇ ਜਨਮਦਿਨ ਵਾਲੇ ਦਿਨ ਬਹੁਤ ਹੀ ਖ਼ਾਸ ਅੰਦਾਜ ’ਚ ਪ੍ਰਪੋਜ਼ ਕੀਤਾ ਸੀ।

PunjabKesari

ਸਿੰਗਰ ਨੇ ਆਪਣੀ ਇਕ ਸਫੈਦ ਰੰਗ ਦੀ ਟੀ-ਸ਼ਰਟ ’ਤੇ ਲਾਲ ਰੰਗ ਦੀ ਲਿਪਸਟਿਕ ਨਾਲ ਲਿਖਿਆ ਸੀ, ਹੈਪੀ ਬਰਥ ਡੇ... ਉਸ ਦਾ ਇਹ ਅੰਦਾਜ ਦਿਸ਼ਾ ਨੂੰ ਬਹੁਤ ਹੀ ਪਸੰਦ ਆਇਆ ਸੀ। ਇਸ ਤੋਂ ਬਾਅਦ ਵੈਲੇਂਟਾਈਨਸ ਵਾਲੇ ਦਿਨ ਦਿਸ਼ਾ ਨੂੰ 'ਬਿੱਗ ਬੌਸ' ਹਾਊਸ ’ਚ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਰਾਹੁਲ ਦੇ ਪ੍ਰਪੋਜ਼ ਨੂੰ ਅਕਸੈਪਟ ਕਰ ਲਿਆ।


author

Aarti dhillon

Content Editor

Related News