ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ ਕਮਾਉਣ ਲਈ..."
Tuesday, Sep 08, 2026 - 12:54 PM (IST)
ਐਂਟਰਟੇਨਮੈਂਟ ਡੈਸਕ - 1990 ਵਿੱਚ ਆਈ ਫਿਲਮ 'ਆਸ਼ਿਕੀ' ਦੇ ਗਾਣੇ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਮਹੇਸ਼ ਭੱਟ ਦੁਆਰਾ ਨਿਰਦੇਸ਼ਤ ਅਤੇ ਗੁਲਸ਼ਨ ਕੁਮਾਰ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਰਾਹੁਲ ਰਾਏ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਰਾਹੀਂ ਰਾਤੋ-ਰਾਤ ਸਟਾਰ ਬਣੇ ਰਾਹੁਲ ਰਾਏ ਹੁਣ ਇਕ ਵਾਰ ਮੁੜ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ, ਵਿਆਹਾਂ ਅਤੇ ਹੋਰ ਨਿੱਜੀ ਸਮਾਗਮਾਂ ਵਿੱਚ ਡਾਂਸ ਕਰਦੇ ਹੋਏ ਉਨ੍ਹਾਂ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ। ਪਰ ਹੁਣ ਅਦਾਕਾਰ ਨੇ ਟ੍ਰੋਲਰਾਂ ਨੂੰ ਜਵਾਬ ਦਿੰਦੇ ਹੋਏ ਇਨ੍ਹਾਂ ਸਮਾਗਮਾਂ ਵਿੱਚ ਪਰਫਾਰਮ ਕਰਨ ਦੇ ਪਿੱਛੇ ਦਾ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ : ਫਿਲਮ 'ਹਨੂੰਮਾਨ ਅੰਸ਼' ਨੇ ਬਾਕਸ ਆਫਿਸ 'ਤੇ ਲਿਆਂਦੀ ਹਨੇਰੀ, 150 ਕਰੋੜ ਤੋਂ ਪਾਰ ਹੋਈ ਕਮਾਈ
ਅਦਾਕਾਰ ਨੇ ਹਾਲ ਹੀ ਵਿੱਚ ਇੰਟਰਵਿਊ ਦੌਰਾਨ ਦੱਸਿਆ ਕਿ 2020 ਵਿੱਚ ਹੋਏ ਬ੍ਰੇਨ ਸਟ੍ਰੋਕ ਤੋਂ ਬਾਅਦ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕੰਮ ਮਿਲਣਾ ਮੁਸ਼ਕਲ ਹੋ ਗਿਆ। ਕਿਉਂਕਿ ਲੰਬੇ ਸਮੇਂ ਤੱਕ ਇਲਾਜ ਅਤੇ ਰਿਕਵਰੀ ਕਾਰਨ ਉਹ ਫਿਲਮਾਂ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ ਅਤੇ ਪਿਛਲੇ 5 ਸਾਲ ਬਿਨਾਂ ਕੰਮ ਦੇ ਬੀਤੇ।
ਇਹ ਵੀ ਪੜ੍ਹੋ: ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ
ਉਨ੍ਹਾਂ ਨੇ ਟ੍ਰੋਲਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ, ਮੇਰੇ ਖਰਚੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਲੋੜ ਹੈ। ਇਸੇ ਲਈ ਉਹ ਵਿਆਹਾਂ ਅਤੇ ਸਮਾਗਮਾਂ ਵਿੱਚ ਵੀ ਪਰਫਾਰਮ ਕਰ ਰਹੇ ਹਨ। ਕਈ ਵਾਰ ਵਿਆਹਾਂ ਵਿੱਚ ਡਾਂਸ ਕਰਕੇ ਮੈਂ 2 ਲੱਖ ਜਾਂ 4 ਲੱਖ ਰੁਪਏ ਕਮਾ ਲੈਂਦਾ ਹਾਂ। ਜੋ ਲੋਕ ਮੈਨੂੰ ਟ੍ਰੋਲ ਕਰਦੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਕਿੰਨੀ ਮਿਹਨਤ ਦਾ ਕੰਮ ਹੈ। ਮੈਨੂੰ ਵੀ ਰੋਜ਼ੀ-ਰੋਟੀ ਕਮਾਉਣੀ ਪੈਂਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ
ਰਾਹੁਲ ਰਾਏ ਦੇ ਆਰਥਿਕ ਹਾਲਾਤ ਵਿਗੜਨ ਦੇ ਪਿੱਛੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਉਤਾਰ-ਚੜ੍ਹਾਅ ਵੀ ਵੱਡਾ ਕਾਰਨ ਰਹੇ ਹਨ। ਪਹਿਲਾ ਤਲਾਕ ਮਗਰੋਂ ਆਪਣੀ ਜਾਇਦਾਦ ਪਤਨੀ ਨੂੰ ਦੇਣੀ ਪਈ ਅਤੇ ਦੂਜਾ ਉਹ ਆਪਣੇ ਭਰਾ ਨਾਲ ਜੁੜੇ ਇੱਕ ਲੰਬੇ ਸਮੇਂ ਤੋਂ ਚੱਲ ਰਹੇ ਇਕ ਕਾਨੂੰਨੀ ਮਾਮਲੇ ਦਾ ਵੀ ਸਾਹਮਣਾ ਕਰ ਰਹੇ ਹਨ।
ਦੱਸ ਦੇਈਏ ਕਿ 'ਬਿੱਗ ਬੌਸ' ਦੇ ਪਹਿਲੇ ਸੀਜ਼ਨ (2007) ਦੇ ਜੇਤੂ ਰਹੇ ਰਾਹੁਲ ਰਾਏ ਹੁਣ ਜਲਦੀ ਹੀ ਕੁਕੂ ਟੀਵੀ ਦੀ ਆਉਣ ਵਾਲੀ ਸੀਰੀਜ਼ 'ਸੁਪਰ ਬਾਦਸ਼ਾਹ' ਵਿੱਚ ਕਰਨਵੀਰ ਬੋਹਰਾ ਦੇ ਨਾਲ ਇੱਕ ਅੰਡਰਵਰਲਡ ਡਾਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ ਵਾਪਰੀ ਘਟਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
