ਦੁਨੀਆ ਭਰ ’ਚ ਰਿਲੀਜ਼ ਹੋਵੇਗੀ ‘ਕ੍ਰਿਸ਼ਨਾਵਤਾਰਮ’ ਟ੍ਰਾਯੋਲਾਜੀ
Tuesday, Sep 08, 2026 - 11:04 AM (IST)
ਮੁੰਬਈ- ‘ਕ੍ਰਿਸ਼ਨਾਵਤਾਰਮ : ਪਾਰਟ 1 ਹ੍ਰਿਦਯਮ’ ਤੇ ਟ੍ਰਾਯੋਲਾਜੀ ਨੂੰ ਕ੍ਰਿਏਟਿਵਲੈਂਡ ਸਟੂਡੀਓਜ਼ ਤੇ ਆਰਟ ਆਫ਼ ਲਿਵਿੰਗ ਤੇ ਵਰਲਡ ਫ਼ੋਰਮ ਫ਼ਾਰ ਆਰਟ ਐਂਡ ਕਲਚਰ ਦੇ ਨਾਲ ਆਉਣ ਨਾਲ, ਇਹ ਇਕ ਲੈਂਡਮਾਰਕ ਕਲਚਰਲ ਕੋਲੈਬੋਰੇਸ਼ਨ ਬਣ ਗਿਆ ਹੈ। ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਆਸ਼ੀਰਵਾਦ ਤੇ ਪਿਆਰ ਨੇ ਫ਼ਿਲਮ ਨੂੰ ਸਿਰਫ਼ ਇਕ ਸਿਨੇਮਾ ਤੋਂ ਇਕ ਵੱਡੇ ਸੰਸਾਰ ’ਚ ਪਹੁੰਚਾ ਦਿੱਤਾ ਹੈ, ਜਿਸ ’ਚ ਸਿਨੇਮਾ, ਮਿਊਜ਼ਿਕ, ਲਾਈਵ ਐਕਸਪੀਰੀਅੰਸ, ਐਜੂਕੇਸ਼ਨ ਤੇ ਇਮਰਸਿਵ ਕਲਚਰਲ ਐਕਸਪੀਰੀਅੰਸ ਸ਼ਾਮਿਲ ਹਨ।
ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ, ‘‘ਕ੍ਰਿਸ਼ਨ ਦਾ ਮਤਲਬ ਹੈ-ਸਭ ਤੋਂ ਆਕਰਸ਼ਕ ਆਤਮਾ। ਇਹ ਉਹੀ ਦੈਵੀ ਸ਼ਕਤੀ ਹੈ ਜੋ ਸਭ ਤੋਂ ਵੱਧ ਆਕਰਸ਼ਿਤ ਕਰਦੀ ਹੈ; ਉਹ ਊਰਜਾ ਜੋ ਹਰ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ। ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਹਾਡਾ ਜੀਵਨ ਤੇ ਇਹ ਪੂਰਾ ਸੰਸਾਰ ਬਸ ਇਕ ਲੀਲਾ ਹੈ, ਤਦ ਤੁਹਾਡੇ ਅੰਦਰ ਕ੍ਰਿਸ਼ਨ ਦਾ ਜਨਮ ਹੁੰਦਾ ਹੈ।’’
ਪ੍ਰੋਡਿਊਸਰ ਡਾ. ਸਾਜਨ ਰਾਜ ਕੁਰੂਪ ਦਾ ਕਹਿਣਾ ਹੈ, ‘‘ਕ੍ਰਿਸ਼ਨਾਵਤਾਰਮ ਦੇ ਨਾਲ, ਸਾਨੂੰ ਭਾਰਤੀ ਸੱਭਿਆਚਾਰ ਦੇ ਹਰ ਹਿੱਸੇ ਨੂੰ ਦੁਨੀਆ ਤੱਕ ਲੈ ਕੇ ਜਾਣ ਤੇ ਆਪਣੀਆਂ ਸੱਭਿਆਚਾਰਕ ਮਾਨਤਾਵਾਂ ਨੂੰ ਸਾਹਮਣੇ ਰੱਖਣ ’ਚ ਮਾਣ ਮਹਿਸੂਸ ਹੋ ਰਿਹਾ ਹੈ, ਜੋ ਸਾਡੀ ਹੋਂਦ ਦਾ ਇਕ ਸਭ ਤੋਂ ਅਹਿਮ ਹਿੱਸਾ ਹਨ। ਸਾਡਾ ਵਿਜ਼ਨ ‘ਕ੍ਰਿਸ਼ਨਾਵਤਾਰਮ’ ਨੂੰ ਇਕ ਅਜਿਹਾ ਗਲੋਬਲ ਕਲਚਰਲ ਮੂਵਮੈਂਟ ਬਣਾਉਣਾ ਹੈ ਜੋ ਸਿਨੇਮਾ, ਆਰਟ ਤੇ ਸਾਡੀ ਵਿਰਾਸਤ ਦਾ ਜਸ਼ਨ ਮਨਾਵੇ।’’
