‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ

Sunday, Sep 06, 2026 - 10:09 AM (IST)

‘ਮਹਾਤਮਾ ਗਾਂਧੀ’ ਦੇ ਕਿਰਦਾਰ ’ਚ ਮਨੋਜ ਬਾਜਪੇਈ ਦਾ ਫਸਟ ਲੁੱਕ ਹੋਇਆ ਲੀਕ

ਮੁੰਬਈ- ਸੁਧੀਰ ਮਿਸ਼ਰਾ ਦੀ ਅਪਕਮਿੰਗ ਡਾਇਰੈਕਟੋਰੀਅਲ ਫ਼ਿਲਮ ਦਾ ਜਦੋਂ ਤੋਂ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਲੋਕਾਂ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੀ ਕਹਾਣੀ ਆਜ਼ਾਦੀ ਦੇ ਸਮੇਂ ਦੇ ਇਤਿਹਾਸ ਨਾਲ ਜੁੜੀ ਹੈ। ਇਸ ਨੂੰ 21 ਦਿਨਾਂ ਦੇ ਇਕ ਘੱਟ ਚਰਚਿਤ ਦੌਰ ’ਤੇ ਬਣਾਇਆ ਜਾ ਰਿਹਾ ਹੈ। ਫ਼ਿਲਮ ’ਚ ਨੈਸ਼ਨਲ ਐਵਾਰਡ ਵਿਨਿੰਗ ਅਦਾਕਾਰ ਮਨੋਜ ਬਾਜਪੇਈ ਪਹਿਲੀ ਵਾਰ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾ ਰਹੇ ਹਨ।

ਹੁਣ ਫ਼ਿਲਮ ਤੋਂ ਮਨੋਜ ਬਾਜਪੇਈ ਦੀ ‘ਗਾਂਧੀ ਜੀ’ ਦੇ ਕਿਰਦਾਰ ’ਚ ਇਕ ਤਸਵੀਰ ਲੀਕ ਹੋ ਗਈ ਹੈ, ਜਿਸ ’ਚ ਮਨੋਜ ਬਾਜਪੇਈ ਬਿਲਕੁਲ ਵੀ ਪਛਾਣ ’ਚ ਨਹੀਂ ਆ ਰਹੇ ਹਨ। ਇਸ ਜ਼ਬਰਦਸਤ ਲੁੱਕ ’ਚ ਫ਼ਿਲਮ ਲਵਰਜ਼ ਇਹ ਸਾਫ਼ ਮਹਿਸੂਸ ਕਰ ਸਕਦੇ ਹਨ ਕਿ ਐਕਟਰ ਨੇ ਨਾ ਸਿਰਫ਼ ਗਾਂਧੀ ਜੀ ਦੇ ਲੁੱਕ ਨੂੰ ਅਪਣਾਇਆ ਹੈ ਸਗੋਂ ਉਨ੍ਹਾਂ ਦੀ ਬਾਡੀ ਲੈਂਗੂਏਜ ਨੂੰ ਵੀ ਅਪਣਾ ਲਿਆ ਹੈ।


author

cherry

Content Editor

Related News