ਅਕਸ਼ੈ ਓਬਰਾਏ ਨੇ ਕਰਜਤ ''ਚ ਬਣਾਇਆ ਆਪਣਾ ਡਰੀਮ ਫਾਰਮਹਾਊਸ
Thursday, Sep 03, 2026 - 04:00 PM (IST)
ਮੁੰਬਈ (ਏਜੰਸੀ)- ਅਦਾਕਾਰ ਅਕਸ਼ੈ ਓਬਰਾਏ ਨੇ ਕਰਜਤ ਵਿੱਚ ਆਪਣਾ ਨਵਾਂ ਫਾਰਮਹਾਊਸ ਤਿਆਰ ਕਰਵਾਇਆ ਹੈ। ਪਿਛਲੇ ਡੇਢ ਸਾਲ ਤੋਂ ਨਿਰਮਾਣ ਅਧੀਨ ਫਾਰਮਹਾਊਸ ਹੁਣ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ। ਅਕਸ਼ੈ ਨੇ ਕਿਹਾ ਕਿ ਇਹ ਫਾਰਮਹਾਊਸ ਉਸ ਲਈ ਸਿਰਫ਼ ਇੱਕ ਜਾਇਦਾਦ ਨਹੀਂ ਹੈ, ਸਗੋਂ ਸ਼ਾਂਤੀ ਦੀ ਜਗ੍ਹਾ ਹੈ। ਉਹ ਮੁੰਬਈ ਦੇ ਭੀੜ-ਭੜੱਕੇ ਤੋਂ ਦੂਰ ਇੱਥੇ ਆਪਣੀ ਪਤਨੀ ਅਤੇ ਪੁੱਤਰ ਨਾਲ ਸਮਾਂ ਬਿਤਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਘਿਰਿਆ ਘਰ ਹੋਣਾ ਉਨ੍ਹਾਂ ਦਾ ਇੱਕ ਲੰਬੇ ਸਮੇਂ ਦਾ ਸੁਪਨਾ ਸੀ। ਕਰਜਤ ਦੇ ਸ਼ਾਂਤ ਅਤੇ ਕੁਦਰਤੀ ਮਾਹੌਲ ਵਿੱਚ ਸਥਿਤ, ਅਕਸ਼ੈ ਨੇ ਇਸ ਫਾਰਮਹਾਊਸ ਨੂੰ ਆਪਣੀ ਪਸੰਦ ਅਤੇ ਜ਼ਰੂਰਤਾਂ ਅਨੁਸਾਰ ਡਿਜ਼ਾਈਨ ਕਰਵਾਇਆ ਹੈ।
ਹਾਲਾਂਕਿ ਆਲੇ-ਦੁਆਲੇ ਦੇ ਲੈਂਡਸਕੇਪ ਅਤੇ ਬਾਗਬਾਨੀ ਨਾਲ ਸਬੰਧਤ ਕੁਝ ਕੰਮ ਅਜੇ ਵੀ ਜਾਰੀ ਹੈ। ਅਕਸ਼ੈ ਨੇ ਹਾਲ ਹੀ ਵਿੱਚ ਉੱਥੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਇਆ। ਨਿਊ ਜਰਸੀ ਤੋਂ ਮੁੰਬਈ ਆਉਣ ਅਤੇ ਆਪਣਾ ਘਰ ਬਣਾਉਣ ਤੋਂ ਲੈ ਕੇ ਕਰਜਤ ਵਿੱਚ ਫਾਰਮਹਾਊਸ ਤਿਆਰ ਕਰਨ ਤੱਕ ਦੇ ਸਫ਼ਰ ਨੂੰ ਯਾਦ ਕਰਦੇ ਹੋਏ, ਅਕਸ਼ੈ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ। ਉਨ੍ਹਾਂ ਕਿਹਾ ਕਿ ਉਹ ਹਾਲ ਹੀ ਦਿਨਾਂ ਵਿੱਚ ਜਿਨ੍ਹਾਂ ਚੰਗੇ ਪ੍ਰੋਜੈਕਟਾਂ ਦਾ ਹਿੱਸਾ ਰਹੇ, ਉਨ੍ਹਾਂ ਕਾਰਨ ਹੀ ਇਹ ਫਾਰਮਹਾਊਸ ਸੰਭਵ ਹੋਇਆ ਹੈ। ਅਕਸ਼ੈ ਦੇ ਅਨੁਸਾਰ, ਇਹ ਫਾਰਮ ਹਾਊਸ ਉਨ੍ਹਾਂ ਨੂੰ ਉਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਦੀ ਯਾਦ ਦਿਵਾਉਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਪਣੀਆਂ ਪ੍ਰਾਪਤੀਆਂ ਲਈ ਧੰਨਵਾਦ ਪ੍ਰਗਟ ਕਰਨ ਦਾ ਵੀ ਮੌਕਾ ਦਿੰਦਾ ਹੈ।
