ਦਹੀ-ਹਾਂਡੀ ਉਤਸਵ ’ਚ ਸ਼ਾਮਿਲ ਹੋਏ ਰਿਤੇਸ਼-ਜੇਨੇਲੀਆ ਤੇ ਜਤਿੰਦਰ

Sunday, Sep 06, 2026 - 11:26 AM (IST)

ਦਹੀ-ਹਾਂਡੀ ਉਤਸਵ ’ਚ ਸ਼ਾਮਿਲ ਹੋਏ ਰਿਤੇਸ਼-ਜੇਨੇਲੀਆ ਤੇ ਜਤਿੰਦਰ

ਐਂਟਰਟੇਨਮੈਂਟ ਡੈਸਕ - ਮੁੰਬਈ ਦੇ ਘਾਟਕੋਪਰ (ਅੰਮ੍ਰਿਤ ਨਗਰ ਵੈਸਟ) ’ਚ ਆਯੋਜਿਤ ਭਵਿੱਖੀ ਦਹੀ ਹਾਂਡੀ ਉਤਸਵ ’ਚ ਬਾਲੀਵੁੱਡ ਦੇ ਮਸ਼ਹੂਰ ਕਪਲ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ, ਦਿੱਗਜ ਅਦਾਕਾਰ ਜਤਿੰਦਰ ਨੇ ਸ਼ਿਰਕਤ ਕਰ ਕੇ ਤਿਉਹਾਰ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ। ਜਨਮ-ਅਸ਼ਟਮੀ ਦੇ ਅਗਲੇ ਦਿਨ ਆਯੋਜਿਤ ਇਸ ਦਹੀ-ਹਾਂਡੀ ਸੈਲੀਬ੍ਰੇਸ਼ਨ ’ਚ ਇਨ੍ਹਾਂ ਸਿਤਾਰਿਆਂ ਨੂੰ ਦੇਖਣ ਲਈ ਫ਼ੈਨਜ਼ ਦੀ ਭਾਰੀ ਭੀੜ ਇਕੱਠੀ ਹੋਈ ਸੀ।

ਈਵੈਂਟ ’ਚ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਦੇਸ਼ਮੁਖ ਪੂਰੇ ਰਵਾਇਤੀ ਅੰਦਾਜ਼ ’ਚ ਪੁੱਜੇ। ਦੋਵਾਂ ਨੇ ਉੱਥੇ ਮੌਜੂਦ ਗੋਵਿੰਦਿਆਂ ਦਾ ਹੌਸਲਾ ਵਧਾਇਆ ਤੇ ਜਨਤਾ ਨਾਲ ਇਸ ਤਿਉਹਾਰ ਨੂੰ ਜੰਮ ਕੇ ਇੰਜੁਆਏ ਕੀਤਾ। ਉੱਥੇ ਹੀ, ਉਤਸਵ ’ਚ ਅਦਾਕਾਰਾ ਉਪਾਸਨਾ ਸਿੰਘ ਤੇ ਗੌਤਮੀ ਪਾਟਿਲ ਵੀ ਸ਼ਾਮਿਲ ਹੋਈਆਂ।


author

cherry

Content Editor

Related News