ਰਾਹੁਲ-ਦਿਸ਼ਾ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਹੋਏ ਰੋਮਾਂਟਿਕ (ਦੇਖੋ ਤਸਵੀਰਾਂ)

Sunday, Jul 17, 2022 - 02:38 PM (IST)

ਰਾਹੁਲ-ਦਿਸ਼ਾ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਹੋਏ ਰੋਮਾਂਟਿਕ (ਦੇਖੋ ਤਸਵੀਰਾਂ)

ਬਾਲੀਵੁੱਡ ਡੈਸਕ:  ਬਿਗ ਬਾਸ ਦੇ ਰਾਹੁਲ ਵੈਦ ਅਤੇ ਦਿਸ਼ਾ ਪਰਮਾਰ ਦੀ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਦੋਵੇਂ ਆਪਣੇ ਵਿਆਹ ਦੀ ਵਰ੍ਹੇਗੰਢ ਨੂੰ ਯਾਦਗਾਰ ਬਣਾਉਣ ਲਈ ਲੰਡਨ ਪਹੁੰਚ ਚੁੱਕੇ ਹਨ। ਦੋਵੇਂ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਨਾਲ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਪ੍ਰਸ਼ੰਸਕ ਨੂੰ ਇਨ੍ਹਾਂ ਦਾ ਰੋਮਾਂਟਿਕ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਹਾਲ ਹੀ ’ਚ ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ  ਦਿਸ਼ਾ ਨਾਲ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਕਾਰਨ ਦੋਵੇਂ ਸੁਰਖੀਆਂ ’ਚ ਆ ਗਏ ਹਨ।

PunjabKesari

ਸਾਂਝੀਆਂ ਕੀਤੀਆਂ ਤਸਵੀਰਾਂ ’ਚ ਦੇਖ ਸਕਦੇ ਹੋ ਕਿ ਦਿਸ਼ਾ ਰਾਹੁਲ ਨੂੰ ਕਿਸ ਕਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਰਾਹੁਲ  ਨੇ ਸਾਂਝੀਆਂ ਕੀਤੀਆਂ ਹਨ ਅਤੇ ਕੈਪਸ਼ਨ ’ਚ ਲਿਖਿਆ ਹੈ ਕਿ ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ ਮੇਰੇ ਪਿਆਰੇ, ਇਕ ਸਾਲ ਕਿੰਨੀ ਜਲਦੀ ਗੁਜਰ ਗਿਆ, ਜੀਵਨ ਸਾਥੀ ਦੇ ਰੂਪ ’ਚ ਤੁਹਾਨੂੰ ਪਾ ਕੇ ਮੈਂ ਬਹੁਤ ਖ਼ੁਸ਼ ਹਾਂ, ਅਗਲੇ 7 ਜਨਮਾਂ ਤੱਕ ਤੁਹਾਨੂੰ ਹੀ ਮੰਗਦਾ ਰਹਾਂਗਾ, ਤੁਹਾਡੀ ਇਹ ਸੁੰਦਰਤਾਂ ਦੀ ਵਜ੍ਹਾਂ ਨਾਲ ਮੈਂ ਹਮੇਸ਼ਾ ਚਮਕਦਾ ਹਾਂ, ਆਈ ਲਵ ਯੂ’ 

PunjabKesari

ਇਹ ਵੀ ਪੜ੍ਹੋ : ਤੈਮੂਰ ਨੇ ਮਾਂ ਕਰੀਨਾ ਨਾਲ ਕੀਤੀ ਗਲੇਟੋ ਡੇਟ, ਮਾਂ-ਪੁੱਤਰ ਨੇ ਲੰਡਨ ਦੀ ਗਰਮੀਆਂ ’ਚ ਲਿਆ ਆਈਸਕ੍ਰੀਮ ਦਾ ਮਜ਼ਾ

ਤਸਵੀਰਾਂ ’ਚ ਦੋਵੇਂ ਬੇਹੱਦ ਖ਼ੂਬਸੂਰਤ ਲੱਗ ਰਹੇ ਹਨ। ਇਹ ਤਸਵੀਰਾਂ ਉਨ੍ਹਾਂ ਨੇ ਪਲੇਨ ’ਚ ਲਈਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਟੀ.ਵੀ ਸ੍ਰਕੀਨ 'ਤੇ ਇਨ੍ਹਾਂ ਦੇ ਕੰਮ ਦੀ ਗੱਲ ਕਰੀਏ ਤਾਂ ਰਾਹੁਲ ਵੈਦਿਆ ਨੂੰ ਆਖ਼ਰੀ ਵਾਰ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ’ਚ ਦੇਖਿਆ ਗਿਆ ਸੀ। ਦਿਸ਼ਾ ਪਰਮਾਰ ਫ਼ਿਲਹਾਲ ਏਕਤਾ ਕਪੂਰ ਦੀ ਡੇਲੀ ਸੋਪ ‘ਬੜੇ ਅੱਛੇ ਲਗਤੇ ਹੈਂ 2’ ’ਚ ਨਜ਼ਰ ਆ ਰਹੀ ਹੈ।

 


author

Gurminder Singh

Content Editor

Related News