ਆਰੀਅਨ ਦੀ ਜ਼ਮਾਨਤ ਰੱਦ ਹੋਣ ''ਤੇ ਭੜਕੇ ਸ਼ਾਹਰੁਖ ਖ਼ਾਨ ਦੀ ''ਰਈਸ'' ਦੇ ਨਿਰਦੇਸ਼ਕ ਰਾਹੁਲ ਢੋਲਕੀਆ, ਆਖੀ ਇਹ ਗੱਲ
Thursday, Oct 21, 2021 - 10:48 AM (IST)
ਮੁੰਬਈ- 20 ਅਕਤੂਬਰ ਨੂੰ ਸੈਸ਼ਨ ਕੋਰਟ ਨੇ ਡਰੱਗਸ ਕੇਸ 'ਚ ਫਸੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹੁਣ ਸਟਾਰ ਕਿਡ ਆਰਥਰ ਰੋਡ ਜੇਲ੍ਹ 'ਚ ਹੀ ਬੰਦ ਰਹੇਗਾ। ਕੋਰਟ ਦੇ ਫ਼ੈਸਲੇ 'ਤੇ ਲੋਕਾਂ ਦੀ ਇਕ ਤੋਂ ਬਾਅਦ ਇਕ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਇਸ ਦੌਰਾਨ ਸ਼ਾਹਰੁਖ ਖ਼ਾਨ ਦੀ ਫਿਲਮ 'ਰਈਸ' ਦੇ ਨਿਰਦੇਸ਼ਕ ਰਾਹੁਲ ਢੋਲਕੀਆ ਨੇ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਰਾਹੁਲ ਢੋਲਕੀਆ ਨੇ ਟਵਿੱਟਰ ਦੇ ਰਾਹੀਂ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ-'ਅਪਮਾਨਜਨਕ'। ਤੁਸੀਂ ਕਹਿ ਰਹੇ ਹੋ ਕਿ ਉਸ ਦੇ ਫੋਨ ਤੋਂ ਬਰਾਮਦ 'ਵ੍ਹਟਸਐਪ ਚੈਟ' ਦੇ ਆਧਾਰ 'ਤੇ ਉਸ ਦੇ 'ਕੌਮਾਂਤਰੀ ਰੈਕੇਟ ਨਾਲ ਸੰਭਾਵਿਤ ਸੰਬੰਧ ਹਨ ਜਿਸ ਨੂੰ ਤੁਸੀਂ ਜ਼ਬਤ ਕਰ ਲਿਆ ਸੀ ਜਿਥੇ ਉਸ ਦੇ ਕੋਲ ਕੁਝ ਨਹੀਂ ਸੀ ਅਤੇ ਤੁਸੀਂ ਕਈ ਦਿਨਾਂ ਤੋਂ ਮੱਛੀ ਫੜ ਰਹੇ ਹੋ ਅਤੇ ਅਜੇ ਤੱਕ ਕੁਝ ਨਹੀਂ ਮਿਲਿਆ? #ਫ੍ਰੀ ਆਰੀਅਨ ਖ਼ਾਨ' ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਪੜ੍ਹਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2 ਅਕਤੂਬਰ ਦੀ ਰਾਤ ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ 'ਤੇ ਚੱਲ ਰਹੀ ਰੇਵ ਪਾਰਟੀ 'ਚ ਛਾਪਾ ਮਾਰਿਆ ਸੀ। ਇਸ ਪਾਰਟੀ 'ਚ ਆਰੀਅਨ ਖ਼ਾਨ ਵੀ ਮੌਜੂਦ ਸਨ। ਐੱਨ.ਸੀ.ਬੀ. ਦਾ ਦਾਅਵਾ ਹੈ ਕਿ ਪਾਰਟੀ 'ਚ ਪ੍ਰਤੀਬੰਧਿਤ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾ ਰਿਹਾ ਸੀ। ਇਸ ਛਾਪੇ ਤੋਂ ਬਾਅਦ ਐੱਨ.ਸੀ.ਬੀ. ਨੇ 8 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ। ਇਸ 'ਚ ਆਰੀਅਨ ਖ਼ਾਨ ਵੀ ਸ਼ਾਮਲ ਸਨ।