ਮੈਨੂੰ ਉਨ੍ਹਾਂ ਅਦਾਕਾਰਾਂ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਜੋ ਅਸਲ ’ਚ ਕੰਮ ਕਰਦੇ ਹਨ : ਰਾਹੁਲ ਬੋਸ

03/02/2023 10:43:03 AM

ਮੁੰਬਈ (ਬਿਊਰੋ)– ਨਵੀਂ ਵੈੱਬ ਸੀਰੀਜ਼ ‘ਤਾਜ ਡਿਵਾਈਡਿਡ ਬਾਏ ਬਲੱਡ’ 3 ਮਾਰਚ ਨੂੰ ਜ਼ੀ5 ’ਤੇ ਰਿਲੀਜ਼ ਹੋਣ ਜਾ ਰਹੀ ਹੈ। ਰਾਹੁਲ ਬੋਸ ਫ਼ਿਲਮ ’ਚ ਮਿਰਜ਼ਾ ਹਕੀਮ ਦੇ ਰੂਪ ’ਚ ਨਜ਼ਰ ਆ ਰਹੇ ਹਨ।

ਰਾਹੁਲ ਬੋਸ ਦੱਸਦੇ ਹਨ ਕਿ ਤੁਸੀਂ ਸਾਰਿਆਂ ਤੋਂ ਸਿੱਖ ਰਹੇ ਹੋ। ਤੁਸੀਂ ਇਕ ਮਾੜੇ ਅਦਾਕਾਰ ਤੋਂ ਸਿੱਖ ਰਹੇ ਹੋ ਕਿ ਕੀ ਨਹੀਂ ਕਰਨਾ ਚਾਹੀਦਾ, ਇਕ ਚੰਗੇ ਅਦਾਕਾਰ ਤੋਂ ਸਿੱਖ ਰਹੇ ਹੋ ਕਿ ਕੀ ਕਰਨਾ ਹੈ ਤੇ ਇਹ ਹਰ ਪ੍ਰਾਜੈਕਟ ਦੀ ਤਰ੍ਹਾਂ ਦੋਵਾਂ ਦਾ ਮਿਸ਼ਰਣ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੀ ਫ਼ਿਲਮ ‘ਜ਼ਵਿਗਾਟੋ’ ਦੇ ਟਰੇਲਰ ਨੂੰ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)

ਅਜਿਹੇ ਅਦਾਕਾਰ ਜੋ ਮੇਰੀ ਰਾਏ ’ਚ ਝੂਠੇ ਸਨ ਜਦੋਂ ਉਹ ਅਭਿਨੈ ਕਰ ਰਹੇ ਸਨ। ਪਤਾ ਨਹੀਂ ਉਹ ਪਰਦੇ ’ਤੇ ਕਿਵੇਂ ਸਾਹਮਣੇ ਆਉਣਗੇ ਤੇ ਕੁਝ ਅਜਿਹੇ ਵੀ ਸਨ ਜਿਨ੍ਹਾਂ ਨਾਲ ਕੰਮ ਕਰਨਾ ਆਸਾਨ ਨਹੀਂ ਸੀ।

ਇਸ ਲਈ ਤੁਹਾਨੂੰ ਉਸੇ ਨਾਲ ਹੀ ਕੰਮ ਕਰਨਾ ਪਵੇਗਾ ਜੋ ਤੁਹਾਡੇ ਕੋਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਉਨ੍ਹਾਂ ਤੋਂ ਬਿਹਤਰ ਜਾਂ ਮਾੜਾ ਹਾਂ, ਮੈਂ ਸਿਰਫ ਇਹੀ ਕਹਿ ਰਿਹਾ ਹਾਂ ਕਿ ਮੈਨੂੰ ਉਨ੍ਹਾਂ ਅਦਾਕਾਰਾਂ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਜੋ ਅਸਲ ’ਚ ਕੰਮ ਕਰਦੇ ਹਨ।

ਨੋਟ– ਤੁਹਾਨੂੰ ਇਹ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News