ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦਾ ਦਿਹਾਂਤ

8/11/2020 5:48:15 PM

ਜਲੰਧਰ (ਵੈੱਬ ਡੈਸਕ) — ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਾਹਤ ਇੰਦੌਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਸਤਲਜ ਨੇ ਦਿੱਤੀ ਸੀ। ਹਾਲਾਂਕਿ ਬਾਅਦ 'ਚ ਖ਼ੁਦ ਰਾਹਤ ਇੰਦੌਰੀ ਨੇ ਵੀ ਟਵੀਟ ਕੀਤਾ ਸੀ ਕਿ ਉਹ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਦੇਰ ਰਾਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਰਾਹਤ ਇੰਦੌਰੀ (70) ਨੇ ਟਵੀਟ ਕੀਤਾ ਕਿ 'ਕੋਵਿਡ ਦੇ ਸ਼ੁਰੂਆਤੀ ਲੱਛਣ ਦਿਸਣ 'ਤੇ ਕੱਲ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਬਿੰਦੋ ਹਸਪਤਾਲ 'ਚ ਦਾਖ਼ਲ ਹਾਂ, ਦੁਆਵਾਂ ਕਰੋ ਕਿ ਜਲਦੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਾਂ।' ਪਰ ਰਾਹਤ ਇੰਦੌਰੀ ਕੋਰੋਨਾ ਦੀ ਲਡ਼ਾਈ  ਵਿਚ ਹਾਰ ਗਏ ਤੇ ਇਸ ਰੰਗਲੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।


sunita

Content Editor sunita