ਦੁਖਦਾਇਕ ਖ਼ਬਰ: ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Friday, Apr 23, 2021 - 01:36 PM (IST)

ਦੁਖਦਾਇਕ ਖ਼ਬਰ: ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਮੁੰਬਈ:ਫ਼ਿਲਮ ਇੰਡਸਟਰੀ ਤੋਂ ਹਾਲ ਹੀ ’ਚ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸੰਗੀਤਕਾਰ ਸ਼ਰਵਣ ਰਾਠੌਰ ਤੋਂ ਬਾਅਦ ਹੁਣ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਦਿਹਾਂਤ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਅਜਿਹੇ ’ਚ ਫ਼ਿਲਮ ਇੰਡਸਟਰੀ ਇਕ ਵਾਰ ਫਿਰ ਤੋਂ ਸੋਗ ’ਚ ਡੁੱਬ ਗਈ ਹੈ। 

PunjabKesari
ਉਨ੍ਹਾਂ ਦੇ ਦਿਹਾਂਤ ’ਤੇ ਅਦਾਕਾਰ ਕੁਬਰਾ ਸੇਠ ਨੇ ਦੁੱਖ਼ ਪ੍ਰਗਟ ਕੀਤਾ ਹੈ। ਟਵੀਟ ਕਰਕੇ ਅਦਾਕਾਰ ਨੇ ਲਿਖਿਆ ਕਿ ਤੁਹਾਨੂੰ ਯਾਦ ਕੀਤਾ ਜਾਵੇਗਾ। ਅਮਿਤ ਮਿਸਤਰੀ। ਪਰਿਵਾਰ ਦੇ ਪ੍ਰਤੀ ਸੰਵੇਦਨਾ।

PunjabKesari
ਦੱਸ ਦੇਈਏ ਕਿ ਅਮਿਤ ਕਈ ਹਿੰਦੀ ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ’ਚ ‘ਕਯਾ ਕਹਿਣਾ’, ‘ਯਮਲਾ ਪਗਲਾ ਦੀਵਾਨਾ’, ‘ਏਕ ਚਾਲੀਸ ਕੀ ਲਾਸਟ ਲੋਕਲ’, ‘99’, ‘ਸ਼ੋਰ ਇਨ ਦਿ ਸਿਟੀ’ ਅਤੇ ‘ਏ ਜੈਂਟਲਮੈਨ’ ਸ਼ਾਮਲ ਹਨ। ਉੱਧਰ ਟੀ.ਵੀ. ਸ਼ੋਅ ‘ਤੇਨਾਲੀ ਰਾਮ’ ’ਚ ਵੀ ਉਨ੍ਹਾਂ ਦੇ ਕਿਰਦਾਰ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। 


author

Aarti dhillon

Content Editor

Related News