ਗਿਆਰਾਂ-ਗਿਆਰਾਂ ’ਚ 15 ਸਾਲ ਪੁਰਾਣੇ ਅਣਸੁਲਝੇ ਕਤਲ ਦੇ ਮਾਮਲਿਆਂ ਦੀ ਗੁੱਥੀ ਨੂੰ ਸੁਲਝਾਉਣਗੇ ਰਾਘਵ-ਕ੍ਰਿਤਿਕਾ

Wednesday, Aug 07, 2024 - 05:38 PM (IST)

ਗਿਆਰਾਂ-ਗਿਆਰਾਂ ’ਚ 15 ਸਾਲ ਪੁਰਾਣੇ ਅਣਸੁਲਝੇ ਕਤਲ ਦੇ ਮਾਮਲਿਆਂ ਦੀ ਗੁੱਥੀ ਨੂੰ ਸੁਲਝਾਉਣਗੇ ਰਾਘਵ-ਕ੍ਰਿਤਿਕਾ

ਫਿਲਮ ‘ਕਿਲ’ ਤੋਂ ਬਾਅਦ ਰਾਘਵ ਜੁਆਲ ਹੁਣ ਨਵੀਂ ਵੈੱਬ ਸੀਰੀਜ਼ ‘ਗਿਆਰਾਂ ਗਿਆਰਾਂ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਬੀਤੇ ਦਿਨੀਂ ਇਸ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਟਰੇਲਰ ’ਚ ਰਾਘਵ ਜੁਆਲ ਪੁਲਸ ਦੀ ਵਰਦੀ ’ਚ ਇਕ ਸਨਸਨੀਖੇਜ਼ ਮਾਮਲੇ ਨੂੰ ਸੁਲਝਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਸੀਰੀਜ਼ ਦਾ ਨਿਰਦੇਸ਼ਨ ਉਮੇਸ਼ ਬਿਸ਼ਟ ਨੇ ਕੀਤਾ ਹੈ। ਰਾਘਵ ਜੁਆਲ ਤੋਂ ਇਲਾਵਾ ਇਸ ’ਚ ਧੈਰਿਆ ਕਰਵਾ ਤੇ ਕ੍ਰਿਤਿਕਾ ਕਾਮਰਾ ਵੀ ਨਜ਼ਰ ਆਉਣਗੇ। ਇਸ ਸੀਰੀਜ਼ ਬਾਰੇ ਸਟਾਰ ਕਾਸਟ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਇਕ ਵਾਰ ਸ਼ੋਅ ਦੇਖਣ ਬੈਠ ਗਏ ਤਾਂ ਪੂਰਾ ਦੇਖ ਕੇ ਹੀ ਉਠੋਗੇ : ਕ੍ਰਿਤਿਕਾ ਕਾਮਰਾ

‘ਗਿਆਰਾਂ ਗਿਆਰਾਂ’ ਤੋਂ ਦਰਸ਼ਕਾਂ ਦੇ ਪਿਆਰ ਦੀ ਤੁਹਾਨੂੰ ਕਿੰਨੀ ਉਮੀਦ ਹੈ?
‘ਗਿਆਰਾਂ ਗਿਆਰਾਂ’ ਫਿਲਮ ’ਚ ਫਿਰ ਤੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਜਾਣਦੀ ਹਾਂ ਕਿ ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਸਲ ’ਚ ਲੋਕ ਦੇਖਣ ਤੇ ਦੱਸਣ ਕਿ ਉਨ੍ਹਾਂ ਨੂੰ ਅਸਲ ’ਚ ਕੁਝ ਵੱਖਰਾ ਲੱਗਾ ਕਿਉਂਕਿ ਟਰੇਲਰ ਤੋਂ ਸਾਨੂੰ ਵੀ ਅਜਿਹਾ ਹੀ ਹੁੰਗਾਰਾ ਮਿਲਿਆ ਹੈ। ਬਸ ਇਹੋ ਉਮੀਦ ਹੈ ਕਿ ਲੋਕ 9 ਅਗਸਤ ਨੂੰ ਸ਼ੋਅ ਦੇਖਣ। ਇਕ ਵਾਰ ਤੁਸੀਂ ਸ਼ੋਅ ਦੇਖਣ ਬੈਠ ਗਏ ਤਾਂ ਸ਼ੋਅ ਖ਼ੁਦ ਹੀ ਆਪਣਾ ਕੰਮ ਕਰੇਗਾ ਤੇ ਇਹ ਸਾਰਿਆਂ ਨੂੰ ਪਸੰਦ ਆਵੇਗਾ।

ਇਕ ਪਾਸੇ ਜਿਥੇ ਇੰਨਾ ਕੰਟੈਂਟ ਬਣ ਰਿਹਾ ਹੈ, ਅਜਿਹੇ ਸਮੇਂ ਆਪਣੇ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰਨਾ ਕਿੰਨਾ ਚੁਣੌਤੀਪੂਰਨ ਹੈ?
ਮੈਂ ਆਪਣੇ-ਆਪ ਨੂੰ ਚੁਣੌਤੀ ਦਿੰਦੀ ਹਾਂ। ਅਸੀਂ ਹਰ ਰੋਜ਼ ਇਹ ਸੋਚ ਕੇ ਸੈੱਟ ’ਤੇ ਨਹੀਂ ਜਾ ਸਕਦੇ ਕਿ ਅੱਜ ਮੈਂ ਇਸ ਨੂੰ ਕਰ ਕੇ ਦਿਖਾ ਦੇਵਾਂਗੀ ਕਿਉਂਕਿ ਜੇ ਤੁਸੀਂ ਸੱਚਮੁੱਚ ਅਦਾਕਾਰੀ ਕਰਨਾ ਚਾਹੁੰਦੇ ਹੋ ਤਾਂ ਇਹ ਬਿਲਕੁਲ ਗ਼ਲਤ ਤਰੀਕਾ ਹੈ। ਤੁਸੀਂ ਪਬਲਿਕ ਨੂੰ ਧੋਖਾ ਦੇ ਰਹੇ ਹੋ, ਦਰਸ਼ਕਾਂ ਨੂੰ ਭਰੋਸਾ ਦਿਵਾਉਣ ’ਚ। ਇਹ ਇਸ ਤਰ੍ਹਾਂ ਨਹੀਂ ਹੋ ਸਕਦਾ। ਜਦੋਂ ਤੁਸੀਂ ਕੋਈ ਪਸੰਦ ਚੁਣਦੇ ਹੋ ਕਿ ਹਾਂ, ਮੈਂ ਇਹ ਕਰਨਾ ਹੈ ਤਾਂ ਉਥੇ ਕੈਲਕੂਲੇਸ਼ਨ ਖ਼ਤਮ ਹੋ ਜਾਂਦੀ ਹੈ। ਮੈਂ ਇਸੇ ’ਚ ਯਕੀਨ ਕਰਦੀ ਹਾਂ ਅਤੇ ਮੈਂ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਸੋਚਦੀ।

ਕ੍ਰਿਤਿਕਾ ਕਾਮਰਾ
ਮੇਰੀ ਪਰਫਾਰਮੈਂਸ ਕਾਫ਼ੀ ਸਰਪ੍ਰਾਈਜ਼ਿੰਗ ਰਹੀ : ਰਾਘਵ ਜੁਆਲ

‘ਕਿਲ’ ਦੀ ਸਫਲਤਾ ਤੋਂ ਬਾਅਦ ਰਾਘਵ ਦੀ ਜ਼ਿੰਦਗੀ ’ਚ ਕਿੰਨਾ ਬਦਲਾਅ ਆਇਆ ਹੈ?
ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਨਜ਼ਰੀਆ ਬਦਲਿਆ ਹੈ। ਅਚਾਨਕ ਫਾਲੋਅਰਜ਼ ਵਧਣੇ ਸ਼ੁਰੂ ਹੋ ਗਏ ਹਨ। ਦੱਖਣ ਦੇ ਲੋਕਾਂ ਨੇ ਜ਼ਿਆਦਾ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਕਹਿੰਦੇ ਹਨ ਕਿ ਕੀ ਐਕਟਰ ਹੈ। ਕਿਸੇ ਨੂੰ ਉਮੀਦ ਨਹੀਂ ਸੀ ਕਿਉਂਕਿ ਮੇਰੀ ਪਰਫਾਰਮੈਂਸ ਕਾਫ਼ੀ ਹੈਰਾਨੀਜਨਕ ਸੀ। ਮੇਰੇ ਮਾਮਲੇ ’ਚ ਸਰਪ੍ਰਾਈਜ਼ ਐਲੀਮੈਂਟਸ ਨੇ ਬਹੁਤ ਕੰਮ ਕੀਤਾ ਹੈ। ਦਰਸ਼ਕ ਅਚਾਨਕ ਤੋਂ ਬਦਲ ਗਏ ਹਨ। ਇੰਡਸਟਰੀ ’ਚ ਪ੍ਰੋਡਿਊਸਰਜ਼ ਦਾ ਨਜ਼ਰੀਆ ਬਦਲ ਗਿਆ ਹੈ। ਮੇਰੇ ਲਈ ਕੁਝ ਚੀਜ਼ਾਂ ਬਦਲ ਗਈਆਂ ਹਨ ਅਤੇ ਇਹ ਸ਼ਾਇਦ ਜ਼ਿਆਦਾ ਮਹੱਤਵਪੂਰਨ ਹੈ।

ਤੁਸੀਂ ਆਪਣੀ ਹੀ ਲਾਈਨ ’ਚ ਜਦੋਂ ਸ਼ਿਫਟ ਕੀਤਾ ਤਾਂ ਤੁਹਾਨੂੰ ਕਿੰਨਾ ਚੁਣੌਤੀਪੂਰਨ ਰਿਹਾ ਇਹ ਭਰੋਸਾ ਦਿਵਾਉਣਾ ਕਿ ਤੁਸੀਂ ਹਰ ਕੰਮ ’ਚ ਬੈਸਟ ਹੋ?
ਮੈਨੂੰ ਡਾਂਸ ਕਰਨ ’ਚ ਬਹੁਤ ਮਜ਼ਾ ਆਇਆ ਹੈ, ਹੋਸਟਿੰਗ ਦਾ ਆਨੰਦ ਮਾਣਿਆ ਹੈ। ਮੈਂ ਹਰ ਚੀਜ਼ ਲਈ ਜਨੂੰਨੀ ਹਾਂ। ਮੈਂ ਹੁਣ ਐਕਟਿੰਗ ਕਰ ਰਿਹਾ ਹਾਂ, ਗ਼ਲਤੀਆਂ ਕਰਦਾ ਹਾਂ, ਮੈਂ ਉਨ੍ਹਾਂ ਦਾ ਆਨੰਦ ਲੈਂਦਾ ਹਾਂ ਤੇ ਉਨ੍ਹਾਂ ਤੋਂ ਸਿੱਖਦਾ ਹਾਂ। ਸ਼ੁਰੂ ’ਚ ਮੇਰੇ ਨਾਲ ਚੰਗੀ ਗੱਲ ਇਹ ਹੋਈ ਕਿ ਮੇਰੇ ’ਤੇ ਬੋਝ ਨਹੀਂ ਸੀ। ਬਿਨਾਂ ਦਬਾਅ ਤੋਂ ਐਕਟਿੰਗ ਸਿੱਖਣ ਨੂੰ ਮਿਲੀ। ਜੇਕਰ ਕੋਈ ਇਹ ਸੋਚ ਕੇ ਆ ਰਿਹਾ ਹੈ ਕਿ ਮੈਂ ਪਹਿਲਾਂ ਤੋਂ ਹੀ ਪ੍ਰਸਿੱਧ ਹਾਂ, ਚਲੋ ਐਕਟਿੰਗ ਕਰ ਲੈਂਦੇ ਹਾਂ ਤਾਂ ਉਹ ਨਹੀਂ ਕਰ ਸਕੇਗਾ।

ਇਸ ਇੰਡਸਟਰੀ ’ਚ ਟਿਕੇ ਰਹਿਣ ਦਾ ਫਾਰਮੂਲਾ ਕੀ ਹੈ?
ਮੇਰੀ ਜ਼ਿੰਦਗੀ ’ਚ ਜਿਸ ਫਾਰਮੂਲੇ ਨੇ ਕੰਮ ਕੀਤਾ ਹੈ, ਉਹ ਇਹ ਹੈ ਕਿ ਮੈਂ ਜੋ ਵੀ ਕੰਮ ਕਰਦਾ ਹਾਂ, ਪੂਰੀ ਇਮਾਨਦਾਰੀ ਨਾਲ ਕਰਦਾ ਹਾਂ। ਕਿਸਮਤ, ਤਕਦੀਰ ਜੋ ਵੀ ਹੋਵੇ, ਸਹੀ ਸਮੇਂ ’ਤੇ ਹੋਵੇ ਪਰ ਉਸ ਸਹੀ ਸਮੇਂ ਲਈ ਤੁਹਾਡਾ ‘ਹਥੌੜਾ’ ਗਰਮ ਹੋਣਾ ਚਾਹੀਦਾ ਹੈ। ਮੈਂ ਅਨੁਭਵ ਕੀਤਾ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਤਾਂ ਤੁਹਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਕ੍ਰਾਫਟ ’ਚ ਕੁਝ ਨਵਾਂ ਸਿੱਖੋ ਨਾ ਕਿ ਤੁਸੀਂ ਲੋਕਾਂ ਪ੍ਰਤੀ ਨਾਂਹ-ਪੱਖੀ ਬਣੋ।

ਰਾਘਵ ਜੁਆਲ
ਤੁਸੀਂ ਖੁਦ ਨੂੰ ਕਿਵੇਂ ਡਿਸਕ੍ਰਾਈਬ ਕਰੋਗੇ? ਕੀ ਤੁਸੀਂ ਅਦਾਕਾਰਾਂ ਤੋਂ ਵੀ ਫੀਡਬੈਕ ਲੈਂਦੇ ਹੋ?

ਅਦਾਕਾਰਾਂ ਨਾਲ ਇਕੱਲੇ ਬੈਠ ਕੇ ਸਕ੍ਰੀਨ ਪਲੇਅ ਨੂੰ ਤੋੜਨਾ ਅਤੇ ਇਸ ਨੂੰ ਖ਼ੁਦ ਸਮਝ ਲੈਣਾ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਉਨ੍ਹਾਂ ਦਾ ਨਜ਼ਰੀਆ ਜਾਣਨ ਦੀ ਜ਼ਰੂਰਤ ਹੈ ਕਿਉਂਕਿ ਜੇ ਮੈਂ ਆਪਣਾ ਵਿਜ਼ਨ ਪਹਿਲਾਂ ਹੀ ਸਾਂਝਾ ਕਰ ਦਿੱਤਾ ਤਾਂ ਉਨ੍ਹਾਂ ਦੀ ਸਿਰਜਣਾਤਮਕਤਾ ਤੇ ਕਲਪਨਾ ਦੱਬ ਜਾਵੇਗੀ ਪਰ ਮੈਂ ਜਾਣਦਾ ਹਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਇਸ ਲਈ ਮੈਂ ਉਨ੍ਹਾਂ ਦੀ ਗੱਲ ਸੁਣਦਾ ਹਾਂ। ਇਸ ਤੋਂ ਬਾਅਦ ਨਵੇਂ-ਨਵੇਂ ਆਈਡੀਆ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਇਕੱਠੇ ਕਰਨ ’ਚ ਮਜ਼ਾ ਆਉਂਦਾ ਹੈ। ‘ਗਿਆਰਾਂ ਗਿਆਰਾਂ’ ’ਚ ਸਾਰੇ ਅਦਾਕਾਰ ਬਿਲਕੁਲ ਵੱਖਰੇ ਹਨ ਅਤੇ ਸਾਰਿਆਂ ਦਾ ਵੱਖਰਾ ਅੰਦਾਜ਼ ਹੈ। ਇਹ ਤਿੰਨੋਂ ਵੱਖ-ਵੱਖ ਤਰੀਕਿਆਂ ਨਾਲ ਆਪਣੀ ਤਿਆਰੀ ਕਰਦੇ ਹਨ।

ਉਮੇਸ਼ ਬਿਸ਼ਟ
ਤੁਸੀਂ ਸਾਰੇ ਵੱਡੇ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ, ਤੁਹਾਨੂੰ ਕੀ ਸਿੱਖਣ ਨੂੰ ਮਿਲਿਆ?

‘ਗਿਆਰਾਂ ਗਿਆਰਾਂ’ ਤੋਂ ਪਹਿਲਾਂ ਜੋ ਵੀ ਚਾਰ ਫਿਲਮਾਂ ਰਹੀਆਂ ਹਨ, ਮੇਰੇ ਲਈ ਉਹ ਤਜਰਬਾ ਜ਼ਰੂਰੀ ਸੀ। ਮੈਂ ਸਾਰੇ ਨਿਰਦੇਸ਼ਕਾਂ ਤੋਂ ਸਿੱਖਿਆ ਹੈ। ਹਰ ਕਿਸੇ ਕੋਲ ਆਪਣਾ ਵੱਖਰਾ ਦਿਮਾਗ਼ ਹੁੰਦਾ ਹੈ ਅਤੇ ਹਰ ਕਿਸੇ ਤੋਂ ਕੁਝ ਵੱਖਰਾ ਸਿੱਖਣ ਨੂੰ ਮਿਲਿਆ ਹੈ। ਆਦਿੱਤਿਆ ਸਰ ਦਾ ਵਿਜ਼ਨ ਬਿਲਕੁਲ ਸਪੱਸ਼ਟ ਹੁੰਦਾ ਹੈ, ਉਨ੍ਹਾਂ ਨੂੰ ਕਲੈਰਿਟੀ ਹੈ ਕਿ ਦਰਸ਼ਕ ਕੀ ਪਸੰਦ ਕਰਨਗੇ ਤੇ ਕਿਵੇਂ ਪ੍ਰਤੀਕਿਰਿਆ ਕਰਨਗੇ। ਅਜਿਹਾ ਹੀ ਕਬੀਰ ਸਰ ਦੇ ਨਾਲ ਵੀ ਹੈ। ਮੈਂ ਬਹੁਤ ਕੁਝ ਸਿੱਖਿਆ ਹੈ। ਨਿਖਿਲ ਸਰ ਤੇ ਅਪੂਰਵਾ ਨਾਲ ਵੀ ਇਹੋ ਹੈ, ਉਨ੍ਹਾਂ ਕੋਲ ਵੀ ਬਹੁਤ ਸਪੱਸ਼ਟਤਾ ਹੈ। ਅਦਾਕਾਰ ਇਕ ਚੰਗੀ ਟੀਮ ’ਤੇ ਨਿਰਭਰ ਹੁੰਦੇ ਹਨ। ਨਿਰਦੇਸ਼ਕ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਉਹੋ ਸਭ ਤੋਂ ਵਧੀਆ ਕੰਮ ਕਰਵਾ ਸਕਦਾ ਹੈ।

ਤੁਹਾਡੇ ਲਈ ਪ੍ਰੋਡਕਸ਼ਨ ਹਾਊਸ ਕਿੰਨਾ ਮਹੱਤਵਪੂਰਨ ਹੈ? ਤੁਸੀਂ ਆਪਣਾ ਪ੍ਰਾਜੈਕਟ ਕਿਵੇਂ ਚੁਣਦੇ ਹੋ?
ਜੇਕਰ ਰੇਟ ਕਰਨਾ ਪਵੇ ਤਾਂ ਸਭ ਤੋਂ ਪਹਿਲਾਂ ਮੈਂ ਦੇਖਾਂਗਾ ਕਿ ਸਕ੍ਰਿਪਟ ’ਚ ਕੀ ਰੋਲ ਹੈ ਅਤੇ ਕਹਾਣੀ ਕੀ ਹੈ। ਇਕ ਸਾਲਿਡ ਪ੍ਰੋਡਿਊਸਰ ਹੋਣਾ ਇਕ ਵੱਡਾ ਫੈਕਟਰ ਹੈ। ਮੰਨ ਲਓ, ਤੁਸੀਂ ਇਕ ਚੰਗੀ ਚੀਜ਼ ਬਣਾਈ ਹੈ ਤੇ ਉਹ ਘਰ ’ਚ ਪਈ ਹੈ ਤਾਂ ਇਸ ਦਾ ਕੀ ਫ਼ਾਇਦਾ? ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।


 


author

sunita

Content Editor

Related News