ਸ਼ਹਿਨਾਜ ਗਿੱਲ ਨਾਲ ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ਰਾਘਵ ਜੁਆਲ ਨੇ ਤੋੜੀ ਚੁੱਪੀ, ਕਿਹਾ ਇਹ...

Saturday, Jul 20, 2024 - 01:57 PM (IST)

ਸ਼ਹਿਨਾਜ ਗਿੱਲ ਨਾਲ ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ਰਾਘਵ ਜੁਆਲ ਨੇ ਤੋੜੀ ਚੁੱਪੀ, ਕਿਹਾ ਇਹ...

ਮੁੰਬਈ- ਅਦਾਕਾਰ ਰਾਘਵ ਜੁਆਲ ਟੀਵੀ ਜਗਤ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਟੀਵੀ ਤੋਂ ਇਲਾਵਾ ਉਹ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕਿਆ ਹੈ। ਇਨ੍ਹੀਂ ਦਿਨੀਂ ਉਹ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਕਿਲ' ਨੂੰ ਲੈ ਕੇ ਸੁਰਖੀਆਂ 'ਚ ਹੈ। ਰਾਘਵ ਫ਼ਿਲਮ 'ਚ ਆਪਣੇ ਕਿਰਦਾਰ ਲਈ ਕਾਫੀ ਤਾਰੀਫ ਹਾਸਲ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸਨ। ਉਦੋਂ ਤੋਂ ਇਹ ਅਫਵਾਹਾਂ ਹਨ ਕਿ ਉਹ ਇਸ ਫ਼ਿਲਮ ਦੀ ਆਪਣੀ ਸਹਿ ਕਲਾਕਾਰ ਸ਼ਹਿਨਾਜ਼ ਗਿੱਲ ਨੂੰ ਡੇਟ ਕਰ ਰਹੇ ਹਨ। ਹਾਲ ਹੀ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ਇਹ ਸਭ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ -'ਜੈ ਸੰਤੋਸ਼ੀ ਮਾਂ' ਦੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਹੋਇਆ ਦਿਹਾਂਤ

ਰਾਘਵ ਜੁਆਲ ਅਤੇ ਸ਼ਹਿਨਾਜ਼ ਕੌਰ ਗਿੱਲ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਉਹ ਚੰਗੇ ਦੋਸਤ ਹਨ। ਪਰ ਪ੍ਰਸ਼ੰਸਕ ਅਕਸਰ ਅੰਦਾਜ਼ਾ ਲਗਾਉਂਦੇ ਹਨ ਕਿ ਉਹ ਇੱਕ ਰਿਸ਼ਤੇ 'ਚ ਹਨ। ਹਾਲ ਹੀ 'ਚ ਹੋਈ ਗੱਲਬਾਤ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਰਾਘਵ ਨੇ ਕਿਹਾ, 'ਮੈਂ ਅਦਾਕਾਰ ਬਣਨ ਲਈ ਬਹੁਤ ਮਿਹਨਤ ਕੀਤੀ ਹੈ। ਮੈਂ ਰਾਤੋ-ਰਾਤ ਸਟਾਰ ਨਹੀਂ ਬਣ ਗਿਆ। ਅਜਿਹੀਆਂ ਸੁਰਖੀਆਂ ਕਾਰਨ ਮੈਂ ਸਟਾਰ ਨਹੀਂ ਬਣਿਆ। ਮੇਰੀ ਕਲਾ ਅਤੇ ਮੇਰੀ ਪ੍ਰਤਿਭਾ ਦੇ ਕਾਰਨ ਮੇਰੀ ਚਰਚਾ ਹੁੰਦੀ ਹੈ। ਅਦਾਕਾਰ ਨੇ ਅੱਗੇ ਕਿਹਾ, 'ਮੈਂ ਕਦੇ ਵੀ ਲਾਈਮਲਾਈਟ 'ਚ ਆਉਣ ਲਈ ਕਿਸੇ ਦਾ ਨਾਂ ਨਹੀਂ ਵਰਤਾਂਗਾ। ਮੈਂ ਚਾਹੁੰਦਾ ਹਾਂ ਕਿ ਮੇਰੀ ਨਿੱਜੀ ਜ਼ਿੰਦਗੀ ਦੀ ਬਜਾਏ ਮੇਰੀ ਅਦਾਕਾਰੀ, ਮੇਰੀ ਪ੍ਰਤਿਭਾ ਅਤੇ ਮੇਰੀ ਕਲਾ ਬੋਲੇ। ਮੈਂ ਪਿਛਲੇ 14 ਸਾਲਾਂ ਤੋਂ ਇਸ 'ਤੇ ਕੰਮ ਕਰ ਰਿਹਾ ਹਾਂ ਅਤੇ ਮੈਂ ਹਮੇਸ਼ਾ ਅਜਿਹਾ ਕਰਦਾ ਰਹਾਂਗਾ। ਜ਼ਿਕਰਯੋਗ ਹੈ ਕਿ 2023 'ਚ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪ੍ਰਮੋਸ਼ਨ ਦੌਰਾਨ ਸਲਮਾਨ ਖ਼ਾਨ ਨੇ ਸ਼ਹਿਨਾਜ਼ ਅਤੇ ਰਾਘਵ ਦੀ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ -'ਤਲਾਕ ਤੋਂ ਬਾਅਦ ਨਤਾਸ਼ਾ ਨੇ ਸਰਬੀਆ ਸ਼ਹਿਰ 'ਚ ਸਾਈਕਲਿੰਗ ਦਾ ਲਿਆ ਮਜ਼ਾ

ਸਲਮਾਨ ਨੇ ਫਿਲਮ ਦੇ ਪ੍ਰਮੋਸ਼ਨ ਦੌਰਾਨ ਕਿਹਾ ਸੀ, 'ਮੈਂ ਸੈੱਟ 'ਤੇ ਦੋ ਲੋਕਾਂ ਵਿਚਾਲੇ ਕੈਮਿਸਟਰੀ ਡਿਵੈਲਪ ਹੁੰਦੀ ਦੇਖੀ। ਪਰ ਕੁਝ ਨਹੀਂ ਹੋਇਆ, ਘੱਟੋ-ਘੱਟ ਇੱਕ ਵਿਅਕਤੀ ਦੇ ਪੱਖ ਤੋਂ ਨਹੀਂ। ਦੂਜਾ ਵਿਅਕਤੀ ਉਤਸੁਕ ਸੀ। ਬਾਅਦ 'ਚ ਰਾਘਵ ਨੇ ਸਪੱਸ਼ਟ ਕੀਤਾ ਕਿ ਸਲਮਾਨ ਨੇ ਉਨ੍ਹਾਂ ਅਤੇ ਸ਼ਹਿਨਾਜ਼ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਕਿਹਾ, 'ਮੈਂ ਅਤੇ ਸ਼ਹਿਨਾਜ਼ ਨੇ ਸਿਰਫ ਫ਼ਿਲਮ 'ਚ ਇਕੱਠੇ ਕੰਮ ਕੀਤਾ ਹੈ। ਅਸੀਂ ਡੇਟਿੰਗ ਨਹੀਂ ਕਰ ਰਹੇ ਹਾਂ। ਮੈਂ ਇਕੱਲਾ ਹਾਂ।

ਇਹ ਖ਼ਬਰ ਵੀ ਪੜ੍ਹੋ -ਗਾਇਕ Shubh ਨੇ ਨੌਜਵਾਨਾਂ ਨੂੰ ਸੱਟੇਬਾਜ਼ੀ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਅਦਾਕਾਰ ਨੇ ਕਿਹਾ, 'ਕੁਝ ਮਹੀਨਿਆਂ 'ਚ ਮੇਰੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਅਤੇ ਮੈਨੂੰ ਸਿਰਫ ਇਹ ਕਹਿਣਾ ਹੈ ਕਿ ਮੈਂ ਆਪਣੇ ਕੰਮ ਨਾਲ ਵਿਆਹਿਆ ਹੋਇਆ ਹਾਂ। ਮੈਂ ਫਿਲਹਾਲ ਸਿੰਗਲ ਰਹਿਣਾ ਚਾਹੁੰਦਾ ਹਾਂ ਅਤੇ ਮੇਰੇ ਕੋਲ ਰਿਲੇਸ਼ਨਸ਼ਿਪ 'ਚ ਆਉਣ ਦੀ ਕੋਈ ਯੋਜਨਾ ਜਾਂ ਸਮਾਂ ਨਹੀਂ ਹੈ। ਰਾਘਵ ਜੁਆਲ ਹਾਲ ਹੀ 'ਚ ਲਕਸ਼ੈ ਲਾਲਵਾਨੀ ਨਾਲ 'ਕਿਲ' 'ਚ ਨਜ਼ਰ ਆਏ ਸਨ। ਇਹ ਫ਼ਿਲਮ 5 ਜੁਲਾਈ ਨੂੰ ਰਿਲੀਜ਼ ਹੋਈ ਹੈ।
 


author

Priyanka

Content Editor

Related News