ਰਾਧਿਕਾ ਆਪਟੇ ਦੀ ਵੀਡੀਓ ''ਫਾਂਈਡ ਯੌਰ ਬਿਊਟੀਫੁੱਲ'' ਹੋਈ ਵਾਇਰਲ, ਦਰਸ਼ਕਾਂ ਵਲੋਂ ਖੱਟੀਆਂ ਸਿਫਤਾਂ (VIDEO)

Wednesday, Apr 27, 2016 - 10:19 AM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਦੀ ''ਫਾਂਈਡ ਯੌਰ ਬਿਊਟੀਫੁੱਲ'' ਨਾਂ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਨੌਜਵਾਨ ਲੜਕੀਆਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਹ ਵੀਡੀਓ ਯੂ-ਟਿਊਬ ''ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਦੇ ਪ੍ਰਤੀਕਿਰਿਆ ਨੂੰ ਦੇਖ ਕੇ ਰਾਧਿਕਾ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਲੜਕੀਆਂ ਉਨ੍ਹਾਂ ਕੋਲ ਆਈਆਂ ਅਤੇ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੂੰ ਬਹੁਤ ਬਿਹਤਰੀਨ ਲੱਗੀ ਹੈ। 
ਜਾਣਕਾਰੀ ਅਨੁਸਾਰ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ''ਆਸਕਰ'' ਜੇਤੂ ਬ੍ਰੀ ਲਰਸੋਂ ਦੀਆਂ ਗੱਲਾਂ ਨੂੰ 
ਦੁਹਰਾਉਂਦੇ ਹੋਏ ਰਾਧਿਕਾ ਨੇ ਕਿਹਾ, '''' ਮੇਰੇ ਅੰਦਰ ਜੋ ਸੱਭ ਤੋਂ ਖੂਬਸੂਰਤ ਚੀਜ਼ ਹੈ ਉਹ ਹੈ ਮੇਰਾ ਮਨ।'''' 
ਦੱਸਣਯੋਗ ਹੈ ਕਿ ਰਾਧਿਕਾ ਆਪਟੇ ਨੇ ਪਿਛਲੇ ਹਫ਼ਤੇ ''ਅਨਬਲੱਸ਼ਡ'' ਨਾਂ ਦੀ ਇੱਕ ਵੀਡੀਓ ਸ਼ੁਰੂ ਕੀਤੀ ਸੀ, ਜਿਸ ''ਚ ਉਹ ਆਪਣੀ ਬਚਪਨ ਦੀ ਤਸਵੀਰ ਨੂੰ ਦੇਖ ਕੇ ਆਪਣੇ ਸਰੀਰ ਅਤੇ ਸੁੰਦਰਤਾ ਦੇ ਬਾਰੇ ''ਚ ਸਲਾਹ ਦੇ ਰਹੀ ਹੈ। ਰਾਧਿਕਾ ਆਪਟੇ ਨੇ ਫ਼ਿਲਮਾਂ ''ਚ ਆਪਣੀ ਅਭਿਨੈ ਦੇ ਦਮ ''ਤੇ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ''ਹੰਟਰ'', ''ਬਦਲਾਪੁਰ'' ਅਤੇ ''ਮਾਂਝੀ ਦਿ ਮਾਊਨਟੇਨ ਮੈਨ'' ''ਚ ਉਨ੍ਹਾਂ ਦੇ ਅਭਿਨੈ ਨੇ ਦਰਸ਼ਕਾਂ ਵਲੋਂ ਕਾਫੀ ਸਿਫਤਾਂ ਬਟੋਰੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕਿ ਇਸ ਸਮੇਂ ਰਾਧਿਕਾ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨਾਲ ਤਮਿਲ ਫ਼ਿਲਮ ''ਕਬਾਲੀ'' ''ਚ ਕੰਮ ਕਰ ਰਹੀ ਹੈ।


Related News