ਰਾਧਿਕਾ ਮਾਰਚੈਂਟ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਨਮ ਦਿਨ

Friday, Oct 18, 2024 - 12:46 PM (IST)

ਰਾਧਿਕਾ ਮਾਰਚੈਂਟ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਨਮ ਦਿਨ

ਮੁੰਬਈ- ਰਾਧਿਕਾ ਮਰਚੈਂਟ ਨੇ 16 ਅਕਤੂਬਰ ਨੂੰ ਅਨੰਤ ਅੰਬਾਨੀ ਨਾਲ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਧੂਮ-ਧਾਮ ਨਾਲ ਮਨਾਇਆ। ਅਨੰਤ ਅਤੇ ਰਾਧਿਕਾ ਦਾ ਵਿਆਹ ਇਸ ਸਾਲ ਜੁਲਾਈ 'ਚ ਹੋਇਆ ਹੈ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਰਾਧਿਕਾ ਦੇ ਜਨਮਦਿਨ ਦੇ ਜਸ਼ਨ 'ਚ ਅੰਬਾਨੀ ਪਰਿਵਾਰ ਸਮੇਤ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਰਣਵੀਰ ਸਿੰਘ, ਆਰੀਅਨ ਖਾਨ, ਅਨੰਨਿਆ ਪਾਂਡੇ, ਸੁਹਾਨਾ ਖਾਨ, ਅਰਜੁਨ ਕਪੂਰ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਗ੍ਰੈਂਡ ਬਰਥਡੇ ਪਾਰਟੀ 'ਚ ਸ਼ਿਰਕਤ ਕੀਤੀ। ਓਰਹਾਨ ਅਵਤਰਮਨੀ (ਓਰੀ) ਨੇ ਵੀ ਇਸ ਜਨਮਦਿਨ ਪਾਰਟੀ 'ਚ ਸ਼ਿਰਕਤ ਕੀਤੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਪਾਰਟੀ ‘ਚ ਅੰਬਾਨੀ ਪਰਿਵਾਰ ਦੇ ਮੈਂਬਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਿਲ ਹੋਏ ਸਨ ।ਰਾਧਿਕਾ ਪਤੀ ਅਨੰਤ ਅੰਬਾਨੀ ਦੇ ਨਾਲ ਕੇਕ ਕੱਟਦੀ ਦਿਖਾਈ ਦਿੱਤੀ । ਇਸ ਮੌਕੇ ‘ਤੇ ਉਸ ਨੇ ਲੰਬੀ ਲਾਲ ਰੰਗ ਦੀ ਸਕਰਟ ਅਤੇ ਵ੍ਹਾਈਟ ਕਲਰ ਦਾ ਟੌਪ ਪਾਇਆ ਹੋਇਆ ਸੀ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਰਾਧਿਕਾ ਅਤੇ ਅਨੰਤ ਅੰਬਾਨੀ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਹਨ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿਆਸੀ, ਧਾਰਮਿਕ ਅਤੇ ਬਿਜਨੇਸ ਨਾਲ ਸਬੰਧਤ ਹਸਤੀਆਂ ਨੇ ਵੀ ਹਾਜ਼ਰੀ ਲਵਾਈ ਸੀ । ਦਿਲਜੀਤ ਦੋਸਾਂਝ, ਰਿਹਾਨਾ ਸਣੇ ਕਈ ਵੱਡੇ ਗਾਇਕਾਂ ਨੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News