‘ਰਾਧੇ ਸ਼ਿਆਮ’ ਦੀ ਨਵੀਂ ਕਲਿੱਪ ਨੂੰ ਦੇਖ ਪ੍ਰਭਾਸ ਅੰਦਰ ਲੁਕੇ ਜੋਤਿਸ਼ੀ ਨਾਲ ਹੋਵੋਗੇ ਰੂ-ਬ-ਰੂ (ਵੀਡੀਓ)

Thursday, Mar 03, 2022 - 10:55 AM (IST)

‘ਰਾਧੇ ਸ਼ਿਆਮ’ ਦੀ ਨਵੀਂ ਕਲਿੱਪ ਨੂੰ ਦੇਖ ਪ੍ਰਭਾਸ ਅੰਦਰ ਲੁਕੇ ਜੋਤਿਸ਼ੀ ਨਾਲ ਹੋਵੋਗੇ ਰੂ-ਬ-ਰੂ (ਵੀਡੀਓ)

ਮੁੰਬਈ (ਬਿਊਰੋ)– ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ ‘ਰਾਧੇ ਸ਼ਿਆਮ’ ਹੁਣ ਕੁਝ ਹੀ ਦਿਨਾਂ ’ਚ ਦੇਸ਼ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ ਤੇ ਇਸ ਫ਼ਿਲਮ ਦੀ ਸਪੈਸ਼ਲ ਵੀਡੀਓ ਨੇ ਉਮੀਦਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ

ਇਹ ਰੋਮਾਂਟਿਕ ਡਰਾਮਾ ਫ਼ਿਲਮ ਕਈ ਕਾਰਨਾਂ ਕਾਰਨ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ’ਚ ਸੁਪਰਸਟਾਰ ਪ੍ਰਭਾਸ ਆਪਣੇ ਕਿਰਦਾਰ ਦੇ ਨਾਲ ਕਾਫ਼ੀ ਨਵੇਂ ਪ੍ਰਯੋਗ ਕਰ ਰਹੇ ਹਨ।

ਇਸ ’ਚ ਤੁਹਾਨੂੰ ਪ੍ਰਭਾਸ ਦੇ ਜੋਤਿਸ਼ੀ ਵਾਲੇ ਕਿਰਦਾਰ ਤੋਂ ਲੈ ਕੇ ਅਮਿਤਾਭ ਬੱਚਨ ਦੀ ਇਕ ਸੂਤਰਧਾਰ ਦੇ ਰੂਪ ’ਚ ਅਾਵਾਜ਼ ਸੁਣਾਈ ਦੇਣ ਵਾਲੀ ਹੈ। ਨਾਲ ਹੀ ਫ਼ਿਲਮ ਆਧੁਨਿਕ ਵਿਜ਼ੂਅਲ ਇਫੈਕਟਸ, ਇਟਲੀ, ਜਾਰਜੀਆ ਤੇ ਹੈਦਰਾਬਾਦ ਦੇ ਬਹੁਤ ਸੁੰਦਰ ਸੀਨ ਤੇ ਪ੍ਰਭਾਸ ਤੇ ਪੂਜਾ ਹੇਗੜੇ ਵਿਚਾਲੇ ਜ਼ਬਰਦਸਤ ਕੈਮਿਸਟਰੀ ਨਜ਼ਰ ਆਵੇਗੀ।

ਇਹ ਬਹੁ-ਭਾਸ਼ੀ ਪ੍ਰੇਮ ਕਹਾਣੀ 1970 ਦੇ ਦਹਾਕੇ ’ਚ ਯੂਰਪ ’ਚ ਸਥਾਪਿਤ ਹੈ ਤੇ ਜਿਵੇਂ ਕ‌ਿ ‘ਰਾਧੇ ਸ਼ਿਆਮ’ ਦੇ ਪਰਦੇ ਚੁੱਕਣ ਵਾਲੇ ਵੀਡੀਓ ’ਚ ਦੇਖਿਆ ਗਿਆ ਹੈ, ਉਸ ਦੇ ਮੁਤਾਬਕ ਇਹ ਫ਼ਿਲਮ ਇਕ ਬਹੁਤ ਹੀ ਖ਼ਾਸ ਤੇ ਵੱਖ ਧਾਰਣਾ ਦੀ ਖੋਜ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News