ਬਾਕਸ ਆਫਿਸ ’ਤੇ ਢੇਰ ਹੋਈ ਪ੍ਰਭਾਸ ਦੀ ਫ਼ਿਲਮ ‘ਰਾਧੇ ਸ਼ਿਆਮ’

03/12/2022 4:39:10 PM

ਮੁੰਬਈ (ਬਿਊਰੋ)– ਜਿਸ ਦਾ ਡਰ ਸੀ ਉਹੀ ਹੋਇਆ। ਨਾਂ ਵੱਡੇ ਤੇ ਦਰਸ਼ਨ ਛੋਟੇ। ਪ੍ਰਭਾਸ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਰਾਧੇ ਸ਼ਿਆਮ’ ਲਈ ਇਹ ਮੁਹਾਵਰਾ ਇਕਦਮ ਸਹੀ ਬੈਠਦਾ ਹੈ। ਉਹ ਫ਼ਿਲਮ ਜਿਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਉਸ ਦਾ ਇਹ ਹਾਲ ਹੋਵੇਗਾ, ਕਿਸੇ ਨੇ ਨਹੀਂ ਸੋਚਿਆ ਹੋਵੇਗਾ।

‘ਰਾਧੇ ਸ਼ਿਆਮ’ ਦਾ ਪਹਿਲੇ ਦਿਨ ਬਾਕਸ ਆਫਿਸ ਕਲੈਕਸ਼ਨ ਵੀ ਖ਼ਾਸ ਨਹੀਂ ਰਿਹਾ ਹੈ। ਪ੍ਰਭਾਸ ਦੀ ‘ਰਾਧੇ ਸ਼ਿਆਮ’ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਢੇਰ ਹੋ ਗਈ ਹੈ। 350 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਪਹਿਲੇ ਹੀ ਦਿਨ ਢੇਰ ਹੋਵੇਗੀ, ਇਸ ਬਾਰੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਨੇ ਪਹਿਲੇ ਦਿਨ ਸਿਰਫ 4.50 ਕਰੋੜ ਰੁਪਏ ਹੀ ਕਮਾਏ ਹਨ। ਰਿਲੀਜ਼ ਹੋਣ ਤੋਂ ਬਾਅਦ ਤੋਂ ਜਿਸ ਤਰ੍ਹਾਂ ‘ਰਾਧੇ ਸ਼ਿਆਮ’ ਨੇ ਹਰ ਕਿਸੇ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ ਹੈ, ਉਸੇ ਤਰ੍ਹਾਂ ਹੀ ਫ਼ਿਲਮ ਦੀ ਕਮਾਈ ਨੇ ਵੀ ਨਿਰਾਸ਼ ਕੀਤਾ ਹੈ।

ਸੂਤਰਾਂ ਦੀ ਮੰਨੀਏ ਤਾਂ ਸਾਊਥ ਵੱਲ ਫ਼ਿਲਮ ਨੇ ਥੋੜ੍ਹੀ ਬਹੁਤ ਚੰਗੀ ਕਮਾਈ ਕੀਤੀ ਹੈ, ਉਹ ਵੀ ਐਡਵਾਂਸ ਬੁਕਿੰਗ ਕਾਰਨ ਇਹ ਕਮਾਈ ਹੋ ਰਹੀ ਹੈ। ‘ਬਾਹੂਬਲੀ’ ਪ੍ਰਭਾਸ ਨੂੰ ਲੈ ਕੇ ਲੋਕਾਂ ’ਚ ਜ਼ਬਰਦਸਤ ਉਤਸ਼ਾਹ ਸੀ। ਰੋਮਾਂਟਿਕ ਅੰਦਾਜ਼ ’ਚ ਪ੍ਰਸ਼ੰਸਕਾਂ ਨੇ ਪ੍ਰਭਾਸ ਨੂੰ ਲੰਮੇ ਸਮੇਂ ਤੋਂ ਨਹੀਂ ਦੇਖਿਆ ਸੀ। ਇਸ ਲਈ ਧੜਾਧੜ ਐਡਵਾਂਸ ਬੁਕਿੰਗ ਕੀਤੀ ਗਈ ਪਰ ਕੀ ਫਾਇਦਾ, ਫ਼ਿਲਮ ਨੇ ਬੁਰੀ ਤਰ੍ਹਾਂ ਦਿਲ ਤੋੜਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News