'ਰੇਸ 3' ਦੇ ਪ੍ਰਡਿਊਸ਼ਰ ਰਮੇਸ਼ ਤੌਰਾਨੀ ਹੋਏ ਜਾਅਲੀ ਵੈਕਸੀਨੇਸ਼ਨ ਡਰਾਈਵ ਦਾ ਸ਼ਿਕਾਰ

Friday, Jun 18, 2021 - 07:00 PM (IST)

'ਰੇਸ 3' ਦੇ ਪ੍ਰਡਿਊਸ਼ਰ ਰਮੇਸ਼ ਤੌਰਾਨੀ ਹੋਏ ਜਾਅਲੀ ਵੈਕਸੀਨੇਸ਼ਨ ਡਰਾਈਵ ਦਾ ਸ਼ਿਕਾਰ

ਮੁੰਬਈ: ਟਿਪਸ ਕੰਪਨੀ ਦੇ ਮਾਲਕ ਅਤੇ ਫ਼ਿਲਮ ਨਿਰਮਾਤਾ ਰਮੇਸ਼ ਤੌਰਾਨੀ ਦੀ ਬਿਲਡਿੰਗ ’ਚ ਹਾਲ ਹੀ ’ਚ ਕੋਰੋਨਾ ਵੈਕਸੀਨੇਸ਼ਨ ਦੀ ਮੁਹਿੰਮ ਹੋਈ। ਇਸ ਮੌਕੇ ਉਨ੍ਹਾਂ ਦੇ ਦਫ਼ਤਰ ਨਾਲ ਜੁੜੇ 356 ਲੋਕਾਂ ਨੇ ਵੈਕਸੀਨੇਸ਼ਨ ਕਰਵਾਇਆ। ਹਾਲਾਂਕਿ ਇਹ ਵੈਕਸੀਨੇਸ਼ਨ ਫਰਜ਼ੀ ਤੇ ਸਾਰੇ ਇਸ ਨਕਲੀ ਟੀਕਾਕਰਨ ਮੁਹਿੰਮ ਦਾ ਸ਼ਿਕਾਰ ਹੋ ਗਏ। ਇਸ ਮਾਮਲੇ ’ਚ ਮੁੰਬਈ ਪੁਲਸ ਨੇ ਅਜੇ ਤੱਕ 4 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁੰਬਈ ’ਚ ਹੁਣ ਤਕ ਫਰਜ਼ੀ ਵੈਕਸੀਨੇਸ਼ਨ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸੇ ਕੰਪਨੀ ਦਾ ਨਾਂ ਹੋਰ ਜਾਅਲੀ ਵੈਕਸੀਨੇਸ਼ਨ ਡਰਾਈਵ ’ਚ ਵੀ ਸਾਹਮਣੇ ਆਇਆ ਹੈ। 

ਇਸ ਬਾਰੇ ਦੱਸਦੇ ਹੋਏ ਨਿਰਮਾਤਾ ਰਮੇਸ਼ ਤੌਰਾਨੀ ਨੇ ਕਿਹਾ, ‘ਐੱਸ ਪੀ ਇਵੈਂਟ ਦੀ ਟੀਮ ਨੇ ਵੈਕਸੀਨੇਸ਼ਨ ਡਰਾਈਵ ਸਾਡੇ ਦਫ਼ਤਰ ’ਚ ਕੀਤਾ। ਲਗਭਗ 356 ਲੋਕਾਂ ਦਾ ਟੀਕਾਕਰਨ ਹੋਇਆ। ਹੁਣ ਅਸੀਂ ਪੁਲਸ ਦੇ ਮਾਰਗਦਰਸ਼ਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।’


author

Aarti dhillon

Content Editor

Related News