ਆਰ ਨੇਤ ਨੇ ਮੂਸੇਵਾਲਾ ਨੂੰ ਨਵੇਂ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ, ਕਿਹਾ- ‘ਲੈਜੰਡ ਬੰਦਿਆਂ ਦੀ ਕੋਈ ਏਜ ਨਹੀਓਂ...’

06/08/2022 1:10:30 PM

ਮਾਨਸਾ: ਮਸ਼ਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੀ ਦਰਦਨਾਕ ਮੌਤ ਨੇ ਸਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। ਪੂਰੇ ਦੇਸ਼ ਮੂਸੇਵਾਲਾ ਦੇ ਚਾਹੁਣ ਵਾਲੇ ਉਨ੍ਹਾਂ ਦੀ ਮੌਤ ‘ਤੇ ਹੁਣ ਤੱਕ ਸਦਮੇ ’ਚ ਹਨ। ਇਹੀ ਨਹੀਂ ਪੰਜਾਬੀ ਗਾਇਕੀ ਇੰਡਸਟਰੀ ਅਤੇ ਫ਼ਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਗੀਤਾਂ ਤੇ ਫ਼ਿਲਮਾਂ ਦੀ ਰਿਲੀਜ਼ ਮੂਸੇਵਾਲੇ ਦੇ ਭੋਗ ਤੱਕ ਰੋਕ ਦਿੱਤੀਆਂ ਹਨ। 

ਇਹ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਇਸ ਤੋਂ ਇਲਾਵਾ ਕਲਾਕਾਰਾਂ ਵੱਲੋਂ ਲਗਾਤਾਰ ਮੂਸੇਵਾਲਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚਕਾਰ ਗਾਇਕ ਆਰ ਨੇਤ ਨੇ ਆਪਣੇ ਨਵੇਂ ਗੀਤ ਦੇ ਜ਼ਰਿਏ ਮਸ਼ੂਹਰ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣੇ ਵੱਖ ਅੰਦਾਜ਼ ’ਚ ਸ਼ਰਧਾਜਲੀਂ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਦਿਖਾਈ ਪਰਫ਼ੈਕਟ ਫ਼ਿਗਰ, ‘ਦੇਸੀ ਗਰਲ’ ਦੀ ਬੋਲਡਨੈੱਸ ਫਿਰ ਤੋਂ ਛਾਈ

ਗਾਇਕ ਆਰ ਨੇਤ ਨੇ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੇ ਰੂਪ ’ਚ ਇਕ ਨਵਾਂ ਗੀਤ ਰਿਲੀਜ਼ ਕੀਤਾ ਹੈ।ਜਿਸ ਨੂੰ ਗਾਇਕ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਇਸ ਗੀਤ ਨੂੰ ਸੁਣ ਕੇ ਪ੍ਰਸ਼ੰਸਕ ਵੀ ਬਹੁਤ ਭਾਵੁਕ ਹੋ ਰਹੇ ਹਨ। ਇਸ ਗੀਤ ਨੂੰ ਸੁਣ  ਕੇ ਲੋਕਾਂ ਦੀਆਂ ਅੱਖਾਂ ਫ਼ਿਰ ਤੋਂ ਭਰ ਗਈਆਂ ਹਨ।

ਇਸ ਗੀਤ ਦੇ ਬੋਲ ਉਨ੍ਹਾਂ ਨੇਕੁਝ ਇਸ ਪ੍ਰਕਾਰ ਬਿਆਨ ਕੀਤੇ ਹਨ ‘ਮੱਥੇ ਦੀ ਲਿਖੀ ਬਾਪੂ ਚੇਂਜ ਨਹੀਂ ਹੁੰਦੀ, ਲੇਜੰਡ ਬੰਦਿਆਂ ਦੀ ਕੋਈ ਏਜ ਨਹੀਂ ਹੁੰਦੀ ....’ ਇਸ ਤਰ੍ਹਾਂ ਦਾ ਉਨ੍ਹਾਂ ਨੇ ਗੀਤ ਗਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਗਾਇਕ ਆਰ ਨੇਤ ਗਾਇਕ ਸਿੱਧੂ ਮੂਸੇਵਾਲਾ ਦੇ ਬਹੁਤ ਕਰੀਬ ਸੀ।ਆਰ ਨੇਤ ਅਕਸਰ ਸਿੱਧੂ ਮੂਸੇਵਾਲਾ ਨਾਲ ਹਮੇਸ਼ਾ ਆਪਣੀ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦਾ ਰਹਿੰਦਾ ਸੀ।


Anuradha

Content Editor

Related News