ਆਰ. ਮਾਧਵਨ ਦੀ ‘ਰਾਕੇਟਰੀ : ਨਾਂਬੀ ਇਫੈਕਟ’ ਨੇ ਟਾਈਮਜ਼ ਸਕੁਏਅਰ ’ਚ ਮਚਾਈ ਹਲਚਲ
Monday, Jun 13, 2022 - 01:18 PM (IST)

ਮੁੰਬਈ (ਬਿਊਰੋ)– ਵੱਕਾਰੀ ਪਾਲਿਸ ਡੇਸ ਫੈਸਟੀਵਲ ’ਚ ਕਾਨਸ ਫ਼ਿਲਮ ਫੈਸਟੀਵਲ ਤੋਂ ਬਾਅਦ ਆਰ. ਮਾਧਵਨ ਆਪਣੀ ਨਿਰਦੇਸ਼ਿਤ ਪਹਿਲੀ ਫ਼ਿਲਮ ‘ਰਾਕੇਟਰੀ : ਦਿ ਨਾਂਬੀ ਇਫੈਕਟ’ ਦੇ 12 ਦਿਨਾਂ ਦੇ ਪ੍ਰਚਾਰ ਦੌਰੇ ਲਈ ਅਮਰੀਕਾ ’ਚ ਹਨ। ਇਸਰੋ ਦੇ ਪ੍ਰਤਿਭਾਸ਼ਾਲੀ ਨਾਂਬੀ ਨਾਰਾਇਣਨ ਦੇ ਜੀਵਨ ’ਤੇ ਆਧਾਰਿਤ ਇਸ ਬਾਇਓਗ੍ਰਾਫੀਕਲ ਡਰਾਮੇ ਨੇ ਪਹਿਲਾਂ ਹੀ ਪ੍ਰਸ਼ੰਸਕਾਂ, ਆਲੋਚਕਾਂ ਤੇ ਉਦਯੋਗਾਂ ਦੀ ਦਿਲਚਸਪੀ ਨੂੰ ਵਧਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : 24 ਜੂਨ ਨੂੰ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’
ਹਾਲ ਹੀ ’ਚ ਜਦੋਂ ਆਰ. ਮਾਧਵਨ ਤੇ ਨਾਂਬੀ ਨਾਰਾਇਣਨ ਸਟੈਫੋਰਡ, ਟੈਕਸਾਸ ’ਚ ਫ਼ਿਲਮ ਦਾ ਪ੍ਰਚਾਰ ਕਰ ਰਹੇ ਸਨ ਤਾਂ ਸ਼ਹਿਰ ਨੇ ਐਲਾਨ ਕੀਤਾ ਕਿ 3 ਜੂਨ ਨੂੰ ਨਾਂਬੀ ਨਾਰਾਇਣਨ ਦਿਵਸ ਵਜੋਂ ਮਨਾਇਆ ਜਾਵੇਗਾ। ਇੰਨਾ ਹੀ ਨਹੀਂ, ਇਸਰੋ ਦੇ ਵਿਗਿਆਨੀ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨਾਲ ਗੱਲਬਾਤ ਕਰਦੇ ਵੀ ਦੇਖਿਆ ਗਿਆ।
ਟੀਮ ‘ਰਾਕੇਟਰੀ’ ਲਈ ਨਿਊਯਾਰਕ ਅਗਲਾ ਸਟਾਪ ਸੀ ਤੇ ਆਰ. ਮਾਧਵਨ ਨੇ ਇਸ ਨੂੰ ਹੋਰ ਉੱਚਾ ਚੁੱਕ ਲਿਆ ਸੀ। ‘ਰਾਕੇਟਰੀ : ਨਾਂਬੀ ਇਫੈਕਟ’ ਨੂੰ ਦੁਨੀਆ ਦੇ ਸਭ ਤੋਂ ਵੱਡੇ ਬਿਲਬੋਰਡ, ਟਾਈਮਜ਼ ਸਕੁਏਅਰ ’ਚ ਨੈਸਡੈਕ ਬਿਲਬੋਰਡ ’ਤੇ ਦਿਖਾਇਆ ਗਿਆ ਸੀ।
ਫ਼ਿਲਮ ਦੇ ਅਦਾਕਾਰ-ਲੇਖਕ-ਨਿਰਮਾਤਾ-ਨਿਰਦੇਸ਼ਕ ਆਰ. ਮਾਧਵਨ ਤੇ ਇਸਰੋ ਦੇ ਪੁਲਾੜ ਵਿਗਿਆਨੀ ਨਾਂਬੀ ਨਾਰਾਇਣਨ ਨਾਲ ਟਰੇਲਰ ਦੇਖਣ ਲਈ ਸ਼ਨੀਵਾਰ ਰਾਤ ਨੂੰ 8:45 ਵਜੇ ਤੋਂ 9 ਵਜੇ ਤੱਕ ਨਿੱਜੀ ਤੌਰ ’ਤੇ ਦੇਖਣ ਤੇ ਬੀਮ ਕਰਨ ਲਈ ਮੌਜੂਦ ਸਨ ਤੇ ਟਰੇਲਰ ਨੂੰ ਦੁਨੀਆ ਭਰ ਦੇ ਲੋਕਾਂ ਦੀ ਹੂਟਿੰਗ, ਤਾੜੀਆਂ ਦੀ ਗੂੰਜ ਤੇ ਪਿਆਰ ਮਿਲਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।