ਕੋਰੋਨਾ ਕਾਲ ’ਚ ਗਰੀਬ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੀ ਹੈ ਆਰ.ਮਾਧਵਨ ਦੀ ਪਤਨੀ ਸਰਿਤਾ (ਵੀਡੀਓ)

Friday, Apr 30, 2021 - 03:49 PM (IST)

ਕੋਰੋਨਾ ਕਾਲ ’ਚ ਗਰੀਬ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੀ ਹੈ ਆਰ.ਮਾਧਵਨ ਦੀ ਪਤਨੀ ਸਰਿਤਾ (ਵੀਡੀਓ)

ਮੁੰਬਈ: ਕੋਰੋਨਾ ਵਾਇਰਸ ਦਾ ਵਧਦਾ ਕਹਿਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੁਸ਼ਕਿਲ ਦੌਰ ’ਚ ਜਿਥੇ ਬਾਲੀਵੁੱਡ ਅਤੇ ਟੀ.ਵੀ.ਸਿਤਾਰਿਆਂ ਨੇ ਮਦਦ ਦਾ ਹੱਥ ਵਧਾਇਆ ਹੈ ਉੱਧਰ ਅਦਾਕਾਰ ਆਰ.ਮਾਧਵਨ ਦੀ ਪਤਨੀ ਸਰਿਤਾ ਬਿਰਜੇ ਵੀ ਗਰੀਬ ਬੱਚਿਆਂ ਨੂੰ ਆਨਲਾਈਨ ਪੜ੍ਹਾ ਕੇ ਆਪਣਾ ਯੋਗਦਾਨ ਦੇ ਰਹੀ ਹੈ। ਆਰ. ਮਾਧਵਨ ਨੇ ਵੀਡੀਓ ਸਾਂਝੀ ਕਰਕੇ ਪਤੀ ਦੀ ਤਾਰੀਫ਼ ਕੀਤੀ ਹੈ।

 
 
 
 
 
 
 
 
 
 
 
 
 
 
 

A post shared by R. Madhavan (@actormaddy)


ਵੀਡੀਓ ’ਚ ਸਰਿਤਾ ਬੱਚਿਆਂ ਨੂੰ ਆਨਲਾਈਨ ਪੜ੍ਹਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਸਾਂਝੀ ਕਰਦੇ ਹੋਏ ਆਰ.ਮਾਧਵਨ ਨੇ ਲਿਖਿਆ ਕਿ ਜਦੋਂ ਤੁਹਾਡੀ ਪਤਨੀ ਤੁਹਾਨੂੰ ਛੋਟਾ ਮਹਿਸੂਸ ਕਰਵਾਏ। ਵੀਡੀਓ ’ਚ ਅਦਾਕਾਰ ਬੋਲਦੇ ਦਿਖਾਈ ਦੇ ਰਹੇ ਹਨ। ਜਦੋਂ ਤੁਹਾਡੀ ਪਤਨੀ ਦੇਸ਼ ਦੇ ਗਰੀਬ ਬੱਚਿਆਂ ਨੂੰ ਪੜ੍ਹਾਏ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਅਯੋਗ ਅਤੇ ਬੇਕਾਰ ਮਹਿਸੂਸ ਕਰਦੇ ਹੋ। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਅਦਾਕਾਰ ਦੀ ਪਤਨੀ ਦੀ ਤਾਰੀਫ਼ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਆਰ.ਮਾਧਵਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਅਦਾਕਾਰ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਹੁਣ ਅਦਾਕਾਰ ਪੂਰੀ ਤਰ੍ਹਾਂ ਨਾਲ ਠੀਕ ਹੈ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਫ਼ਿਲਮ ‘ਰਾਕਟਰੀ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟ੍ਰੇਲਰ ਵੀ ਲਾਂਚ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ।


author

Aarti dhillon

Content Editor

Related News