‘ਪੁਸ਼ਪਾ : ਦਿ ਰਾਈਜ਼’ ਹੁਣ ਰੂਸ ’ਚ ਦਿਖਾਏਗੀ ਆਪਣਾ ਜਲਵਾ

Wednesday, Nov 30, 2022 - 01:44 PM (IST)

‘ਪੁਸ਼ਪਾ : ਦਿ ਰਾਈਜ਼’ ਹੁਣ ਰੂਸ ’ਚ ਦਿਖਾਏਗੀ ਆਪਣਾ ਜਲਵਾ

ਮੁੰਬਈ (ਬਿਊਰੋ)– ਭਾਰਤੀ ਫ਼ਿਲਮ ਫੈਸਟੀਵਲ ਦੀ 5ਵੀਂ ਵਰ੍ਹੇਗੰਢ ਰੂਸ ਦੇ 24 ਸ਼ਹਿਰਾਂ ’ਚ 1 ਤੋਂ 6 ਦਸੰਬਰ ਤੱਕ ਆਯੋਜਿਤ ਕੀਤੀ ਜਾਵੇਗੀ। ਇਹ ਫ਼ਿਲਮ ਕੰਪਨੀ (ਇੰਡੀਅਨ ਫ਼ਿਲਮਜ਼) ਵਲੋਂ ਰਾਸ਼ਟਰੀ ਸੱਭਿਆਚਾਰਕ ਕੇਂਦਰ (ਐੱਸ. ਆਈ. ਟੀ. ਏ.) ਦੇ ਸਹਿਯੋਗ ਨਾਲ ਰੂਸੀ ਸੰਘ ਦੇ ਸੱਭਿਆਚਾਰ ਮੰਤਰਾਲੇ ਤੇ ਰੂਸ ’ਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ।

ਮਾਸਕੋ, ਸੇਂਟ ਪੀਟਰਸਬਰਗ, ਸੋਚੀ ਤੇ ਹੋਰ ਕਈ ਸ਼ਹਿਰਾਂ ’ਚ ਨੈਸ਼ਨਲ ਸਿਨੇਮਾ ਨੈੱਟਵਰਕ (ਸਿਨੇਮਾ ਪਾਰਕ) ’ਚ ਸਕ੍ਰੀਨਿੰਗ ਆਯੋਜਿਤ ਕੀਤੀ ਜਾਵੇਗੀ। ਇਸ ਈਵੈਂਟ ’ਚ ਕਰਨ ਜੌਹਰ ਦੀ ਫ਼ਿਲਮ ‘ਮਾਈ ਨੇਮ ਇਜ਼ ਖ਼ਾਨ’ ਸਮੇਤ ਭਾਰਤੀ ਸਿਨੇਮਾ ਦੀਆਂ 6 ਹਿੱਟ ਫ਼ਿਲਮਾਂ ਸ਼ਾਮਲ ਹਨ ਤੇ ਰੂਸ ’ਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਮਸ਼ਹੂਰ ਸੰਗੀਤਕ ਮੇਲੋਡਰਾਮਾ ਫ਼ਿਲਮ ‘ਡਿਸਕੋ ਡਾਂਸਰ’ ਹੈ।

ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ

ਸ਼ੁਰੂਆਤੀ ਫ਼ਿਲਮ ਐਕਸ਼ਨ ਐਡਵੈਂਚਰ ‘ਪੁਸ਼ਪਾ : ਦਿ ਰਾਈਜ਼’ ਸੁਕੁਮਾਰ ਵਲੋਂ ਲਿਖੀ ਤੇ ਨਿਰਦੇਸ਼ਿਤ ਹੋਵੇਗੀ। ਇੰਡੀਅਨ ਫ਼ਿਲਮ ਫੈਸਟੀਵਲ ਦਾ ਉਦਘਾਟਨ ਸਮਾਗਮ 1 ਦਸੰਬਰ ਨੂੰ ਮਾਸਕੋ ਦੇ ਓਸ਼ੀਆਨਾ ਸ਼ਾਪਿੰਗ ਸੈਂਟਰ ’ਚ ਹੋਵੇਗਾ।

‘ਪੁਸ਼ਪਾ : ਦਿ ਰਾਈਜ਼’ ਫ਼ਿਲਮ ਦੇ ਲੇਖਕਾਂ ਤੇ ਮੁੱਖ ਕਲਾਕਾਰਾਂ ਵਲੋਂ ਨਿੱਜੀ ਤੌਰ ’ਤੇ ਪੇਸ਼ ਕੀਤੀ ਜਾਵੇਗੀ, ਜਿਸ ’ਚ ਮੈਗਾ ਸਟਾਰ ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ, ਨਿਰਦੇਸ਼ਕ ਤੇ ਲੇਖਕ ਸੁਕੁਮਾਰ ਤੇ ਨਿਰਮਾਤਾ ਰਵੀ ਸ਼ੰਕਰ ਸ਼ਾਮਲ ਹਨ। ਫ਼ਿਲਮ ਦੀ ਸਕ੍ਰੀਨਿੰਗ ਤੋਂ ਪਹਿਲਾਂ ਸੱਭਿਆਚਾਰਕ ਤੇ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News