ਦਰਸ਼ਕਾਂ ਦੀ ਮੰਗ ਨੂੰ ਦੇਖਦਿਆਂ ਅੱਲੂ ਅਰਜੁਨ ਨੇ ਲਿਆ ਸੀ ‘ਪੁਸ਼ਪਾ’ ਨਾਲ ਜੁੜਿਆ ਵੱਡਾ ਫ਼ੈਸਲਾ

Tuesday, Feb 01, 2022 - 06:50 PM (IST)

ਦਰਸ਼ਕਾਂ ਦੀ ਮੰਗ ਨੂੰ ਦੇਖਦਿਆਂ ਅੱਲੂ ਅਰਜੁਨ ਨੇ ਲਿਆ ਸੀ ‘ਪੁਸ਼ਪਾ’ ਨਾਲ ਜੁੜਿਆ ਵੱਡਾ ਫ਼ੈਸਲਾ

ਮੁੰਬਈ (ਬਿਊਰੋ)– ‘ਪੁਸ਼ਪਾ’ ਦਾ ਜਾਦੂ ਦਰਸ਼ਕਾਂ ’ਤੇ ਇੰਝ ਚੜ੍ਹਿਆ ਹੈ ਕਿ ਉਤਰਨ ਦਾ ਨਾਂ ਨਹੀਂ ਲੈ ਰਿਹਾ। ਅੱਲੂ ਅਰਜੁਨ ਦੇ ਸਟਾਈਲ ਤੋਂ ਲੈ ਕੇ ਰਸ਼ਮਿਕਾ ਮੰਦਾਨਾ ਦੇ ਭੋਲੇਪਨ ਤੇ ਸਾਮੰਥਾ ਦੇ ਸੈਕਸੀ ਮੂਵਜ਼ ਸੋਸ਼ਲ ਮੀਡੀਆ ’ਤੇ ਲਗਾਤਾਰ ਟਰੈਂਡ ਕਰ ਰਹੇ ਹਨ।

ਫ਼ਿਲਮ ਨੂੰ ਰਿਲੀਜ਼ ਹੋਇਆਂ ਇਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਇਸ ਦਾ ਸਰੂਰ ਅੱਜ ਵੀ ਬਣਿਆ ਹੋਇਆ ਹੈ। ਫ਼ਿਲਮ ਦੀ ਵੱਡੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਨੇ ਦਰਸ਼ਕਾਂ ਦੀ ਮੰਗ ਤੋਂ ਬਾਅਦ ਫ਼ਿਲਮ ਨਾਲ ਜੁੜਿਆ ਇਕ ਵੱਡਾ ਫ਼ੈਸਲਾ ਲਿਆ ਤੇ ਉਨ੍ਹਾਂ ਦਾ ਇਹ ਫ਼ੈਸਲਾ ਫਾਇਦੇਮੰਦ ਵੀ ਸਾਬਿਤ ਹੋਇਆ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਅਮਰ ਉਜਾਲਾ ਨੂੰ ਦਿੱਤੇ ਇੰਟਰਵਿਊ ’ਚ ਅੱਲੂ ਅਰਜੁਨ ਨੇ ਆਪਣੀ ਫ਼ਿਲਮ ‘ਪੁਸ਼ਪਾ’ ਨਾਲ ਜੁੜੇ ਕਈ ਰਾਜ਼ਾਂ ਤੋਂ ਪਰਦਾਂ ਚੁੱਕਿਆ। ਅੱਲੂ ਅਰਜੁਨ ਨੇ ਇੰਟਰਵਿਊ ’ਚ ਕਿਹਾ ਕਿ ‘ਪੁਸ਼ਪਾ’ ਨੂੰ ਦੂਜੀਆਂ ਭਾਸ਼ਾਵਾਂ ’ਚ ਰਿਲੀਜ਼ ਕਰਨ ਦਾ ਫ਼ੈਸਲਾ ਅਸੀਂ ਟੀ. ਵੀ. ਦੀ ਟੀ. ਆਰ. ਪੀ. ਅੰਕੜਿਆਂ ਨੂੰ ਦੇਖਣ ਤੋਂ ਬਾਅਦ ਹੀ ਲਿਆ।

ਯੂਟਿਊਬ ’ਤੇ ਬਣ ਰਹੇ ਰਿਕਾਰਡ ਨਾਲ ਸਾਡੇ ਇਸ ਫ਼ੈਸਲੇ ਨੂੰ ਮਜ਼ਬੂਤੀ ਮਿਲੀ। ‘ਅੱਲਾ ਵੈਕੁੰਠਪੁਰਮੁਲੂ’ ਦੇਸ਼ ’ਚ ਸਭ ਤੋਂ ਵੱਧ ਦੇਖੀ ਗਈ ਫ਼ਿਲਮ ਦਾ ਰਿਕਾਰਡ ਬਣਾ ਚੁੱਕੀ ਹੈ ਤੇ ਉਹ ਵੀ ਦੋ ਵਾਰ। ਮੈਨੂੰ ਲੱਗਾ ਕਿ ਲੋਕ ਮੈਨੂੰ ਦੇਖਣਾ ਚਾਹੁੰਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News