‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ

01/25/2022 11:34:03 AM

ਮੁੰਬਈ (ਬਿਊਰੋ)– ਅਦਾਕਾਰਾ ਰਸ਼ਮਿਕਾ ਮੰਦਾਨਾ ਇਨ੍ਹੀਂ ਦਿਨੀਂ ਫ਼ਿਲਮ ‘ਪੁਸ਼ਪਾ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਇਸ ਫ਼ਿਲਮ ’ਚ ਰਸ਼ਮਿਕਾ ਨੇ ਅੱਲੂ ਅਰਜੁਨ ਨਾਲ ਕੰਮ ਕੀਤਾ ਹੈ, ਜਿਸ ’ਚ ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆਈ।

ਸੋਮਵਾਰ ਨੂੰ ਰਸ਼ਮਿਕਾ ਮੁੰਬਈ ’ਚ ਦੇਖੀ ਗਈ, ਜਿਸ ਦੀ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਰਸ਼ਮਿਕਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਸ਼ਮਿਕਾ ਇਕ ਰੈਸਟੋਰੈਂਟ ਤੋਂ ਬਾਹਰ ਨਿਕਲਦੀ ਹੈ ਤਾਂ ਕੁਝ ਬੱਚੇ ਉਸ ਨੂੰ ਘੇਰ ਲੈਂਦੇ ਹਨ। ਉਹ ਰਸ਼ਮਿਕਾ ਕੋਲੋਂ ਪੈਸੇ ਮੰਗਦੇ ਹਨ ਪਰ ਰਸ਼ਮਿਕਾ ਜ਼ਿਆਦਾ ਧਿਆਨ ਨਹੀਂ ਦਿੰਦੀ। ਉਹ ਫੋਟੋਗ੍ਰਾਫਰਾਂ ਸਾਹਮਣੇ ਪੋਜ਼ ਦੇ ਕੇ ਆਪਣੀ ਕਾਰ ’ਚ ਬੈਠ ਜਾਂਦੀ ਹੈ।

ਇਸ ਤੋਂ ਬਾਅਦ ਇਕ ਲੜਕੀ ਰਸ਼ਮਿਕਾ ਨੂੰ ਕਹਿੰਦੀ ਹੈ, ਦੀਦੀ ਤੁਹਾਡੀ ਫ਼ਿਲਮ ਹੈ ਨਾ ‘ਪੁਸ਼ਪਾ’। ਫਿਰ ਉਥੇ ਇਕ ਹੋਰ ਬੱਚੀ ਆ ਜਾਂਦੀ ਹੈ, ਜੋ ਰਸ਼ਮਿਕਾ ਨੂੰ ਕਹਿੰਦੀ ਹੈ, ਦੀਦੀ ਕੁਝ ਪੈਸੇ ਦੇ ਦਿਓ ਕੁਝ ਖਾਣਾ ਹੈ ਪਰ ਰਸ਼ਮਿਕਾ ਉਨ੍ਹਾਂ ਨੂੰ ਪੈਸੇ ਨਹੀਂ ਦਿੰਦੀ ਤੇ ਉਥੋਂ ਰਵਾਨਾ ਹੋ ਜਾਂਦੀ ਹੈ।

ਕੁਝ ਲੋਕਾਂ ਨੂੰ ਰਸ਼ਮਿਕਾ ਦਾ ਇਹ ਵਿਵਹਾਰ ਪਸੰਦ ਨਹੀਂ ਆਇਆ ਤੇ ਉਸ ਨੂੰ ਟਰੋਲ ਕਰਨ ਲੱਗੇ। ਲੋਕਾਂ ਦਾ ਕਹਿਣਾ ਹੈ ਕਿ ਰਸ਼ਮਿਕਾ ਨੂੰ ਉਨ੍ਹਾਂ ਗਰੀਬ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਸੀ। ਕੁਝ ਪੈਸੇ ਹੀ ਦੇ ਦਿੰਦੀ ਤਾਂ ਉਸ ਦਾ ਕੀ ਘੱਟ ਜਾਣਾ ਸੀ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਮੂਡ ਆਫ ਹੋ ਗਿਆ ਇਹ ਦੇਖ ਕੇ।’

PunjabKesari

ਦੂਜੇ ਨੇ ਲਿਖਿਆ, ‘ਬੱਚੇ ਨੂੰ ਕੁਝ ਖਾਣ ਲਈ ਦੇ ਦਿੰਦੀ ਤਾਂ ਕੀ ਹੋ ਜਾਂਦਾ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਪੈਸਿਆਂ ਤੋਂ ਅਮੀਰ ਪਰ ਦਿਲ ਤੋਂ ਗਰੀਬ ਨੇ ਇਹ ਲੋਕ।’ ਕਿਸੇ ਨੇ ਕੁਮੈਂਟ ਕੀਤਾ, ‘ਬੱਚਿਆਂ ਲਈ ਬਹੁਤ ਬੁਰਾ ਲੱਗ ਰਿਹਾ ਹੈ। ਘੱਟ ਤੋਂ ਘੱਟ 100 ਰੁਪਏ ਹੀ ਦੇ ਦਿੰਦੀ।’ ਇਸ ਤਰ੍ਹਾਂ ਲੋਕ ਰਸ਼ਮਿਕਾ ਨੂੰ ਰੱਜ ਕੇ ਟਰੋਲ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News