‘ਪੁਸ਼ਪਾ 2’ ਦੀ ਪਹਿਲੀ ਝਲਕ ਲਈ ਹੋ ਜਾਓ ਤਿਆਰ! ‘ਅਵਤਾਰ 2’ ਨਾਲ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਖ਼ਾਸ ਵੀਡੀਓ

Sunday, Nov 13, 2022 - 02:54 PM (IST)

‘ਪੁਸ਼ਪਾ 2’ ਦੀ ਪਹਿਲੀ ਝਲਕ ਲਈ ਹੋ ਜਾਓ ਤਿਆਰ! ‘ਅਵਤਾਰ 2’ ਨਾਲ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਖ਼ਾਸ ਵੀਡੀਓ

ਮੁੰਬਈ (ਬਿਊਰੋ)– ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ ਤੇ ਫਹਾਦ ਫਾਜ਼ਿਲ ਦੀ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਨੇ ਤੇਲਗੂ ਭਾਸ਼ਾ ਦੀ ਜਨਤਾ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਲੂ ਅਰਜੁਨ ਦੇ ਸਕ੍ਰੀਨਤੋੜ ਸਵੈਗ ਦਾ ਤੂਫ਼ਾਨ ਅਜਿਹਾ ਚੱਲਿਆ ਕਿ ਹਰ ਕੋਈ ਉਨ੍ਹਾਂ ਦੇ ਡਾਇਲਾਗਸ ਤੋਂ ਲੈ ਕੇ ਉਨ੍ਹਾਂ ਦੇ ਡਾਂਸ ਸਟੈੱਪਸ ਤਕ ਕਾਪੀ ਕਰਨ ’ਚ ਲੱਗਾ ਸੀ।

‘ਪੁਸ਼ਪਾ : ਦਿ ਰਾਈਜ਼’ ਦਾ ਅੰਤ ਇਕ ਅਜਿਹੇ ਨੋਟ ’ਤੇ ਹੋਇਆ, ਜਿਥੋਂ ਕਹਾਣੀ ਅੱਗੇ ਵਧਣੀ ਹੈ ਤੇ ਜਨਤਾ ਦੀ ਰੁਚੀ ਇਸ ਕਹਾਣੀ ਨਾਲ ਅਟਕਾ ਹੋਇਆ ਹੈ। ਇਸ ਲਈ ਪਹਿਲੀ ਫ਼ਿਲਮ ਦੇਖ ਕੇ ਥਿਏਟਰ ਤੋਂ ਬਾਹਰ ਨਿਕਲਣ ਤੋਂ ਬਾਅਦ ਲੋਕ ਨਜ਼ਰਾਂ ਲਗਾਈ ਫ਼ਿਲਮ ਦੇ ਦੂਜੇ ਭਾਗ ਯਾਨੀ ‘ਪੁਸ਼ਪਾ : ਦਿ ਰੂਲ’ ਦਾ ਇੰਤਜ਼ਾਰ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

ਅੱਲੂ ਅਰਜੁਨ ਤੇ ‘ਪੁਸ਼ਪਾ’ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਫ਼ਿਲਮ ਨਾਲ ਜੁੜੀ ਕੋਈ ਇਕ ਅਪਡੇਟ ਸਾਂਝੀ ਕੀਤੀ ਜਾਵੇ। ਹੁਣ ਜੋ ਤਾਜ਼ਾ ਰਿਪੋਰਟ ਆ ਰਹੀ ਹੈ ਕਿ ਉਨ੍ਹਾਂ ਦੇ ਹਿਸਾਬ ਨਾਲ ਪ੍ਰਸ਼ੰਸਕਾਂ ਦੀ ਇਹ ਤਮੰਨਾ ਜਲਦ ਹੀ ਪੂਰੀ ਹੋਣ ਵਾਲੀ ਹੈ ਤੇ ਜਨਤਾ ਨੂੰ ‘ਪੁਸ਼ਪਾ 2’ ਤੋਂ ਇਕ ਜ਼ੋਰਦਾਰ ਵੀਡੀਓ ਦੇਖਣ ਨੂੰ ਮਿਲਣ ਵਾਲੀ ਹੈ।

ਸ਼ਨੀਵਾਰ ਤੋਂ ਸੋਸ਼ਲ ਮੀਡੀਆ ਤੇ ਫ਼ਿਲਮ ਬਿਜ਼ਨੈੱਸ ’ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਵਿਚਾਲੇ ਚਰਚਾ ਗਰਮ ਹੈ ਕਿ ‘ਪੁਸ਼ਪਾ 2’ ਦੇ ਮੇਕਰਜ਼ ਨੇ ਅੱਲੂ ਅਰਜੁਨ ਦੀ ਫ਼ਿਲਮ ਦਾ ਭੌਕਾਲ ਬਣਾਉਣ ਲਈ ਇਕ ਖ਼ਾਸ ਪਲਾਨ ਬਣਾਇਆ ਹੈ। ਹਾਲੀਵੁੱਡ ਦੀ ਵੱਡੀ ਫ਼ਿਲਮ ‘ਅਵਤਾਰ : ਦਿ ਵੇਅ ਆਫ ਵਾਟਰ’ 16 ਦਸੰਬਰ ਨੂੰ ਭਾਰਤ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ‘ਪੁਸ਼ਪਾ 2’ ਦੇ ਮੇਕਰਜ਼ ਇਸ ਦੇ ਨਾਲ ਫ਼ਿਲਮ ਦਾ ਸ਼ੂਟ ਐਲਾਨ ਕਰਨ ਵਾਲੀ ਇਕ ਖ਼ਾਸ ਵੀਡੀਓ ਸਾਂਝੀ ਕਰਨ ਵਾਲੇ ਹਨ। ਇਸ ’ਚ ਅੱਲੂ ਅਰਜੁਨ ਆਪਣੇ ਪੁਸ਼ਪਰਾਜ ਅੰਦਾਜ਼ ’ਚ ‘ਫਾਇਰ’ ਲਗਾਉਂਦੇ ਨਜ਼ਰ ਆਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News